*ਵਨ ਸਟਾਪ ਸੈਂਟਰ (ਸਖੀ ) ਵੱਲੋਂ ਬੁਢਲਾਡਾ ਵਿਖੇ ਬਲਾਕ-ਪੱਧਰੀ ਸੈਮੀਨਾਰ ਦਾ ਆਯੋਜਨ*

0
25

ਮਾਨਸਾ ,18 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ )  : ਵਨ ਸਟਾਪ ਸੈਂਟਰ (ਸਖੀ) ਮਾਨਸਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਸਖੀ ਸਕੀਮ ਬਾਰੇ ਜਾਗਰੂਕ ਕਰਨ ਲਈ ਲਗਾਤਾਰ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵਿਸ਼ਕਰਮਾ ਭਵਨ,ਬੁਢਲਾਡਾ ਵਿਖੇ ਸਖੀ ਸੈਂਟਰ ਸਕੀਮ ਦੀ ਜਾਗਰੂਕਤਾ ਲਈ ਸੈਮੀਨਾਰ ਲਗਾਇਆ ਗਿਆ। ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਗਿੱਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸਖੀ ਸੈਂਟਰ, ਮਾਨਸਾ ਦੇ ਕਾਂਊਂਸਲਰ ਸ਼੍ਰੀਮਤੀ ਜਸਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ (ਕੇਸ ਵਰਕਰ) ਵੱਲੋਂ ਸੈਮੀਨਾਰ ਵਿੱਚ ਹਾਜ਼ਰ ਬਲਾਕ ਬੁਢਲਾਡਾ ਦੀਆਂ ਵੱਖ-ਵੱਖ ਆਂਗਣਵਾੜੀ ਸੈਂਟਰਾਂ ਦੀਆਂ ਵਰਕਰਾਂ-ਹੈਲਪਰਾਂ ਅਤੇ ਉਥੋ ਦੇ ਆਮ ਲੋਕਾਂ ਨੂੰ ਸਖੀ ਸੈਂਟਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਮੁਫਤ ਕਾਨੂੰਨੀ ਸਲਾਹ, ਮੈਡੀਕਲ ਸਹੂਲਤ, ਮਨੋਵਿਗਿਆਨਕ ਪਰਾਮਰਸ਼,ਆਰਜੀ ਤੌਰ ਤੇ ਪੰਜ ਦਿਨ ਦੀ ਰਿਹਾਇਸ਼ ਆਦਿ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਸਖੀ ਸੈਂਟਰ ਸਟਾਫ ਵੱਲੋਂ ਹਾਜ਼ਰੀਨਾਂ ਨੂੰ ਸਖੀ ਸੈਂਟਰ ਸਬੰਧੀ ਇਸ਼ਤਿਹਾਰ ਅਤੇ ਵਿਸਟਿੰਗ ਕਾਰਡ ਵੰਡਦੇ ਹੋਏ ਉਹਨਾਂ ਨੂੰ ਅਪੀਲ ਕੀਤੀ ਗਈ, ਇਸ ਸਕੀਮ ਦੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ, ਤਾਂ ਜੋ ਆਮ ਲੋਕਾਂ ਤੱਕ ਵੀ ਇਸ ਸਕੀਮ ਦਾ ਲਾਭ ਪਹੁੰਚ ਸਕੇ। ਇਸ ਸੈਮੀਨਾਰ ਵਿੱਚ ਸੀ.ਡੀ.ਪੀ.ਓ. ਦਫ਼ਤਰ, ਬੁਢਲਾਡਾ ਤੋਂ ਸੁਪਰਵਾਈਜ਼ਰ ਸ਼੍ਰੀਮਤੀ ਜਸਵੀਰ ਕੌਰ ਅਤੇ ਬੁਢਲਾਡਾ ਬਲਾਕ ਦੇ ਵੱਖ-ਵੱਖ ਸੈਂਟਰਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here