*ਸਖੀ ਵਨ ਸਟਾਪ ਸੈਂਟਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੂਵਿਧਾਵਾਂਂ ਬਾਰੇ ਜਾਗਰੂਕਤਾ ਕੈਂਪ ਲਗਾਇਆ*

0
7

ਮਾਨਸਾ ,13 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ )  : ਵਨ ਸਟਾਪ ਸੈਂਟਰ (ਸਖੀ) ਮਾਨਸਾ ਵੱਲੋਂ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਸਖੀ ਸਕੀਮ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ 13 ਅਕਤੂਬਰ 2022 ਨੂੰ ਗੁਰੂ ਨਾਨਕ ਧਰਮਸ਼ਾਲਾ, ਵੀਰ ਨਗਰ ਮੁਹੱਲਾ, ਮਾਨਸਾ ਵਿਖੇ ਸਖੀ ਸੈਂਟਰ ਸਕੀਮ ਦੀ ਜਾਗਰੂਕਤਾ ਲਈ ਸੈਮੀਨਾਰ ਲਗਾਇਆ ਗਿਆ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਸਖੀ ਸੈਂਟਰ, ਮਾਨਸਾ ਦੇ ਸਟਾਫ ਵੱਲੋਂ ਸੈਮੀਨਾਰ ਵਿੱਚ ਹਾਜ਼ਰ ਬਲਾਕ ਮਾਨਸਾ ਦੀਆਂ ਵੱਖ-ਵੱਖ ਆਂਗਣਵਾੜੀ ਸੈਂਟਰਾਂ ਦੀਆਂ ਵਰਕਰਾਂ-ਹੈਲਪਰਾਂ ਅਤੇ ਸੈਂਮੀਨਾਰ ਵਿੱਚ ਆਈਆਂ ਉਥੋਂ ਦੀਆਂ ਆਮ-ਖਾਸ ਔਰਤਾਂ ਨੂੰ ਸਖੀ ਸੈਂਟਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਮੁਫਤ ਕਾਨੂੰਨੀ ਸਲਾਹ, ਮੈਡੀਕਲ ਸਹੂਲਤ, ਮਨੋਵਿਗਿਆਨਕ ਪਰਾਮਰਸ਼, ਆਰਜ਼ੀ ਤੌਰ ’ਤੇ ਪੰਜ ਦਿਨ ਦੀ ਰਿਹਾਇਸ਼ ਆਦਿ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਸਖੀ ਸੈਂਟਰ ਸਟਾਫ ਵੱਲੋਂ ਹਾਜ਼ਰ ਲੋਕਾਂ ਨੂੰ ਸਖੀ ਸੈਂਟਰ ਸਬੰਧੀ ਇਸ਼ਤਿਹਾਰ ਅਤੇ ਵਿਸਟਿੰਗ ਕਾਰਡ ਵੰਡਦੇ ਹੋਏ ਅਪੀਲ ਕੀਤੀ ਕਿ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ, ਤਾਂ ਜੋ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਦਾ ਜਰੂਰਤਮੰਦ ਲੋਕ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲੈ ਸਕਣ।
ਇਸ ਮੌਕੇ ਸੀ.ਡੀ.ਪੀ.ਓ. ਦਫ਼ਤਰ, ਮਾਨਸਾ ਤੋਂ ਸੁਪਰਵਾਈਜ਼ਰ ਸ਼੍ਰੀ ਮਤੀ ਅਮਰਜੀਤ ਕੌਰ, ਮਾਨਸਾ ਬਾਲਕ ਦੇ ਵੱਖ-ਵੱਖ ਸੈਂਟਰਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ, ਵਨ ਸਟਾਪ ਸੈਂਟਰ ਦਾ ਸਟਾਫ ਅਤੇ ਵੀਰ ਨਗਰ ਮੁਹੱਲੇ ਦੀਆਂ ਆਮ-ਖਾਸ ਔਰਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here