(ਸਾਰਾ ਯਹਾਂ/ਬਿਊਰੋ ਨਿਊਜ਼ ) : ਹਾਲ ਹੀ ਕਾਊੰਟਰ ਇੰਟੈੰਲੀਜੈੰਸ ਵੱਲੋੰ ਗ੍ਰਿਫਤਾਰ ਕੀਤੇ ਰਤਨਬੀਰ ਸਿੰਘ ਵਾਸੀ ਰੱਤੋਕੇ ਤੇ ਗੋਇੰਦਵਾਲ ਜੇਲ ‘ਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਜਸਕਰਣ ਸਿੰਘ ਦੀ ਨਿਸ਼ਾਨਦੇਹੀ ‘ਤੇ ਤਿੰਨ ਦਿਨ ਪਹਿਲਾਂ 10 ਪਿਸਟਲ ਬਰਾਮਦ ਹੋਏ ਸਨ ਤੇ ਪੁਲਿਸ ਦੀ ਟੀਮਾਂ ਦੋਵਾਂ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅੱਜ ਦੋਵਾਂ ਦੀ ਨਿਸ਼ਾਨਦੇਹੀ ‘ਤੇ 17 ਪਿਸਟਲ, 27 ਮੈਗਜ਼ੀਨ ਤੇ ਇੱਕ ਪਾਕਿਸਤਾਨੀ ਰਾਈਫਲ ਵੀ ਬਰਾਮਦ ਕੀਤੀ ਹਨ ਤੇ ਭਾਰੀ ਮਾਤਰਾ ‘ਚ ਡਰੱਗ ਮਨੀ ਤੇ ਹੈਰੋਇਨ ਵੀ ਬਰਾਮਦ ਕੀਤੀ ਹੈ।
ਭਾਵੇਂ ਕਿ ਪੁਲਿਸ ਦੇ ਅਧਿਕਾਰੀ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਪਰ ਪੰਜਾਬ ਦੇ ਡੀਜੀਪੀ ਛੇਤੀ ਹੀ ਇਸ ਮਾਮਲੇ ‘ਚ ਮੀਡੀਆ ਨੂੰ ਜਾਣਕਾਰੀ ਸਾਂਝੀ ਕਰ ਸਕਦੇ ਹਨ। ਕਾਊਂਟਰ ਇੰਟੈਲੀਜੈੰਸ ਵੱਲੋਂ ਦੋਵਾਂ ਜਸਕਰਣ ਤੇ ਰਤਨਜੀਤ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ‘ਤੇ ਹੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਪੁਲਸ ਟੀਮ ਨੇ ਇਸ ਮਾਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ‘ਚ ਇਕ ਮੁਲਜ਼ਮ ਜਸਕਰਨ ਸਿੰਘ ਅਤੇ ਉਸ ਦੇ ਸਾਥੀ ਰਤਨਬੀਰ ਸਿੰਘ ਵਜੋਂ ਪਛਾਣ ਕੀਤੀ ਗਈ ਸੀ, ਜਿਨ੍ਹਾਂ ਤੋਂ ਪਿਸਤੌਲਾਂ ਦੀ ਕੁੱਲ ਬਰਾਮਦਗੀ ਨੂੰ ਲੈ ਕੇ ਉਨ੍ਹਾਂ ਦੇ ਟਿਕਾਣਿਆਂ ਤੋਂ 10 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਸਨ।
ਜਾਂਚ ਦੌਰਾਨ ਜਸਕਰਨ ਸਿੰਘ ਤੇ ਰਤਨਬੀਰ ਸਿੰਘ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਸਾਥੀ ਸੁਰਿੰਦਰ ਨੇ ਪਾਕਿਸਤਾਨ ਤੋਂ ਡਰੋਨਾਂ ਦੀ ਮਦਦ ਨਾਲ ਹਥਿਆਰਾਂ ਤੇ ਗੋਲਾ ਬਾਰੂਦ ਦੀ ਖੇਪ ਫੜੀ ਸੀ। ਇਨਪੁਟਸ ਤੋਂ ਬਾਅਦ ਪੁਲਸ ਨੇ ਸ਼ੁੱਕਰਵਾਰ ਨੂੰ ਸੁਰਿੰਦਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਕਬਜ਼ੇ ‘ਚੋਂ 10 ਪਿਸਤੌਲਾਂ ਦੇ ਨਾਲ ਛੇ ਮੈਗਜ਼ੀਨਾਂ ਅਤੇ 100 ਜਿੰਦਾ ਕਾਰਤੂਸ ਬਰਾਮਦ ਕੀਤੇ।