ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ) ਸ਼ਹਿਰ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ, ਸੀਵਰੇਜ, ਗੰਦਾ ਪਾਣੀ, ਟੋਭੇ ਦੀ ਸਮੱਸਿਆ , ਬਿਮਾਰੀਆਂ ਨੂੰ ਸੱਦਾ ਦੇ ਰਹੇ ਕੂੜੇ ਦੇ ਢੇਰ, ਅੰਡਰ ਅਤੇ ੳਵਰ ਬਰਿੱਜ ਦੀ ਸਮੱਸਿਆ,ਆਵਾਰਾ ਪਸ਼ੂਆਂ, ਲੁੱਟਾਂ ਖੋਹਾਂ ਅਤੇ ਚੋਰੀਆਂ ਆਦਿ ਦੀਆਂ ਸਮੱਸਿਆਂਵਾਂ ਨੂੰ ਲੈਕੇ ਵੱਖ ਵੱਖ ਵਪਾਰਕ, ਧਾਰਮਿਕ, ਸਮਾਜਿਕ, ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨਾਂ , ਮਜ਼ਦੂਰਾਂ ਆਮ ਸ਼ਹਿਰੀਆਂ ਵੱਲੋਂ ਇੱਕ ਵਿਸ਼ਾਲ ਮੀਟਿੰਗ ਲਕਸ਼ਮੀ ਨਰਾਇਣ ਮੰਦਰ ਵਿਖੇ ਕੀਤੀ ਗਈ ਜਿਸ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਕਰਿਆਨਾ ਐਸੋਸ਼ੀਏਸ਼ਨ ਦੇ ਸੂਬਾ ਆਗੂ ਸੁਰੇਸ਼ ਕੁਮਾਰ ਨੰਦਗੜੀਆ, ਏਟਕ ਦੇ ਆਗੂ ਕ੍ਰਿਸ਼ਨ ਚੌਹਾਨ , ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਦੇ ਡਾ. ਧੰਨਾ ਮੱਲ ਗੋਇਲ, ਸੰਵਿਧਾਨ ਬਚਾਓ ਮੰਚ ਦੇ ਐਡਵੋਕੇਟ ਗੁਰਲਾਭ ਸਿੰਘ ਮਾਹਲ, ਪ੍ਰਾਪਰਟੀ ਡੀਲਰ ਐਸੋਸੀਏਸਨ ਦੇ ਬਲਜੀਤ ਸ਼ਰਮਾ,ਕਿਸਾਨ ਆਗੂ ਰੁਲਦੂ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਮਨਦੀਪ ਗੋਰਾ ,ਮਨਜੀਤ ਸਦਿਉੜਾ ਆਦਿ ਵੱਡੀ ਗਿਣਤੀ ਵਿੱਚ ਸੰਸਥਾਵਾਂ ਦੇ ਆਗੂਇਂ ਤੇ ਇਨਸਾਫ਼ ਪਸੰਦ ਸ਼ਹਿਰੀਆਂ ਨੇ ਸ਼ਮੂਲੀਅਤ ਕੀਤੀ। ਮੌਜੂਦ ਆਗੂਆਂ ਨੇ ਸ਼ਹਿਰ ਦੀਆਂ ਗੰਭੀਰ ਸਮੱਸਿਆਵਾਂ ਤੇ ਚਰਚਾ ਕਰਦਿਆਂ ਆਪਣੇ ਆਪਣੇ ਸੁਝਾਅ ਦਿੱਤੇ ਆਗੂਆਂ ਨੇ ਤਿੱਖੇ ਸੁਰ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਲੱਟਾਂ, ਖੋਹਾਂ ਅਤੇ ਚੋਰੀਆਂ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਹੌਲ ਹੈ ਇੰਜ ਲਗਦਾ ਹੈ ਜਿਵੇਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਵੇ ਲੋਕ ਕੁਰਲਾ ਰਹੇ ਹਨ ਵਾਰ ਵਾਰ ਪ੍ਰਸ਼ਾਸਨ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾ ਰਹੇ ਹਨ ਪਰ ਸਿਰਫ ਝੂਠੇ ਲਾਰਿਆਂ ਅਤੇ ਦਾਵਿਆਂ ਨਾਲ ਪਰਚਾਇਆ ਜਾ ਰਿਹਾ ਹੈ ਸ਼ਹਿਰ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ ਚੋਣਾਂ ਸਮੇਂ ਹਰ ਪਾਰਟੀ ਨੇ ਟੋਭੇ ਦੀ ਸਫ਼ਾਈ ਸਾਫ਼ ਸਫ਼ਾਈ ਕਰਨ,
ਸੀਵਰੇਜ ਦੀ ਸਮੱਸਿਆ ਦਾ ਹੱਲ ਆਵਾਰਾ ਪਸ਼ੂਆਂ ਅਤੇ ਸਿਹਤ ਸੇਵਾਵਾਂ ਆਦਿ ਹੱਲ ਲਈ ਭਰੋਸਾ ਦਵਾਇਆ ਸੀ । ਪਿਛਲੇ ਸਮੇਂ ਸਹਿਰ ਦੀਆਂ ਸੰਸਥਾਵਾਂ ਨੇ ਲੰਬਾ ਸੰਘਰਸ਼ ਲੜਿਆ ਜਿਸ ਦੀ ਬਦੌਲਤ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਸ਼ਹਿਰ ਦੇ ਇਕੱਠ ਵਿੱਚ ਮੁੱਖ ਮੰਤਰੀ ਦੇ ਬੇਟੇ ਅਤੇ ਕੈਬਨਿਟ ਮੰਤਰੀ ਨੇ ਅਵਾਰਾ ਪਸ਼ੂਆਂ ਸਬੰਧੀ ਆ ਰਹੀ ਸਮੱਸਿਆ ਦੇ ਪੱਕੇ ਹੱਲ ਦਾ ਭਰੋਸਾ ਦਵਾਇਆ ਅਵਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਮਜੌਦਾ ਮੁੱਖ ਮੰਤਰੀ ਭਗਵੰਤ ਮਾਨ , ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਦੋ ਵਧਾਇਕਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਅਤੇ ਹੋ ਰਹੇ ਨੁਕਸਾਨ ਦਾ ਹੱਲ ਪਹਿਲ ਦੇ ਅਧਾਰ ਤੇ ਕਰਨ ਦਾ ਵਾਅਦਾ ਕੀਤਾ ਪਰੰਤੂ ਛੇ ਮਹੀਨੇ ਬੀਤ ਜਾਣ ਦੇ ਬਾਅਦ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਸ਼ਹਿਰ ਵਿੱਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਚੋਰੀਆਂ ਅਤੇ ਦੁਰਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ । ਸਰਕਾਰੀ ਹਸਪਤਾਲ ਵਿੱਚ ਸਟਾਫ਼ , ਦਵਾਈਆਂ ਅਤੇ ਸਾਜ਼ੋ ਸਾਮਾਨ ਦੀ ਰੜਕਵੀਂ ਘਾਟ ਕਾਰਨ ਆਮ ਸ਼ਹਿਰੀ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ । ਸ਼ਹਿਰ ਦੀਆਂ ਰਜਿਸਟਰੀਆਂ ਐਨ ੳ ਸੀ ਦਾ ਬਹਾਨਾ ਬਣਾ ਕੇ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਸ਼ਹਿਰੀਆਂ ਵਿੱਚ ਭਾਰੀ ਰੋਸ਼ ਹੈ ਕਿਉਂਕਿ ਕਿ ਪ੍ਰਾਪਰਟੀ ਡੀਲਰ ਖ੍ਰੀਦਣ ਅਤੇ ਵੇਚਣ ਵਾਲਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਅੰਡਰਬ੍ਰਿਜ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਬਹੁਤ ਗੰਭੀਰ ਹੈ ਟਰੈਫ਼ਿਕ ਦੀ ਗੰਭੀਰ ਸਮੱਸਿਆ ਕਾਰਨ ਐਮਰਜੈਂਸੀ ਹਾਲਤਾਂ ਦੇ ਵਿਚ ਹਸਪਤਾਲ ਜਾਣਾ, ਬੱਚਿਆਂ ਦਾ ਸਕੂਲ ਜਾਣ ਬਹੁਤ ਦਿੱਕਤ ਆ ਰਹੀ ਹੈ ਨਗਰ ਕੌਂਸਲ ਦੇ ਮਾੜੇ ਪ੍ਰਬੰਧਾਂ ਕਾਰਨ ਅੰਡਰ ਬਰਿੱਜ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਪਾਣੀ ਨਾਹੀ ਨਿੱਕਲ ਰਿਹਾ ਪਾਣੀ ਕੱਢਣ ਲਈ ਪੁਖਤਾ ਪ੍ਰਬੰਧ ਦੀ ਅਤਿ ਜ਼ਰੂਰਤ ਹੈ। ਮੀਟਿੰਗ ਦੌਰਾਨ ਬੇਲਗਾਮ ਨਗਰ ਕੌਂਸਲ ਦੇ ਕਾਰਨ ਬਣੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਬੰਧਤ ਮਹਿਕਮਿਆਂ ਅਤੇ ਉਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਦੀ ਫੌਰੀ ਮੰਗ ਕੀਤੀਜਾਵੇ । ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੀਟਿੰਗ ਵਿੱਚ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਕਮੇਟੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਹਿਰ ਦੀ ਚਰਮਰਾ ਰਹੀ ਹਾਲਾਤ ਤੇ ਤਰੁੰਤ ਗੌਰ ਕਰਕੇ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰੇ ਅਤੇ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਪੂਰਾ ਕਰੇ ਸ਼ਹਿਰ ਵਿੱਚ ਚੱਲ ਰਹੇ ਵਿੱਦਿਅਕ ਅਦਾਰਿਆਂ ਵੱਲ ਵੀ ਚਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਬੋਘ ਸਿੰਘ ਮਾਨਸਾ, ਜਸਵੀਰ ਕੌਰ ਨੱਤ , ਅਡਵੋਕੇ ਬਲਵੀਰ ਕੌਰ, ਅਮਰੀਕ ਫਫੜੇ, ਜੀਵਨ ਮੀਰਪੁਰੀਆ, ਡਾ ਜਨਕ ਰਾਜ ਸਿੰਗਲਾ , ਰਮੇਸ਼ ਕੁਮਾਰ ਟੋਨੀ, ਨਿਰਮਲ ਝੰਡੂਕੇ, ਐਡਵੋਕੇਟ ਕੁਲਵਿੰਦਰ ੳਡਤ , ਰਵੀ ਖਾ , ਮਾਈਕਲ ਗਾਗੋਵਾਲ, ਰਵੀ ਖਾਨ , ਪਰਸ਼ੋਤਮ ਅੱਗਰਵਾਲ, ਭਗਵੰਤ ਸਮਾਉਂ , ਪ੍ਰਦੀਪ ਗੁਰੂ, ਬਿੱਕਰ ਮਘਾਣੀਆਂ, ਅਸ਼ੋਕ ਬਾਂਸਲ, ਕੇ. ਕੇ ਸਿੰਗਲਾ , ਸੰਜੀਵ ਪਿੰਟਾ ਆਦਿ ਵੱਡੀ ਗਿਣਤੀ ਵਿੱਚ ਸੰਸਥਾਵਾਂ ਦੇ ਆਗੂਆਂ ਅਤੇ ਪਤਵੰਤਿਆਂ ਨੇ ਸੰਬੋਧਨ ਕੀਤਾ।