ਮਾਨਸਾ/ ਭੀਖੀ, 14 ਸਤੰਬਰ (ਸਾਰਾ ਯਹਾਂ/ ਜੋਨੀ ਜਿੰਦਲ ) : ਡੀਪੂ ਹੋਲਡਰ ਯੂਨੀਅਨ ਬਲਾਕ ਭੀਖੀ ਦੀ ਇੱਕ ਹੰਗਾਮੀ ਮੀਟਿੰਗ ਸਥਾਨਕ ਹਨੂੰਮਾਨ ਮੰਦਿਰ ਵਿਖੇ ਕੀਤੀ ਗਈ।ਮੀਟਿੰਗ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਾਨ ਸਰਕਾਰ ਦੀ ਘਰ-ਘਰ ਆਟਾ ਵੰਡਣ ਦੀ ਸਕੀਮ ਤੇ ਰੋਕ ਲਾਉਣ ਦਾ ਪੁਰਜੋਰ ਸੁਆਗਤ ਕੀਤਾ ਗਿਆ।ਇਸ ਮੋਕੇ ਯੂਨੀਅਨ ਦੇ ਨੁਮਾਇੰਦਆ ਨੇ ਕਿਹਾ ਕਿ ਸੂਬੇ ਦੇ ਡੀਪੂ ਹੋਲਡਰਾ ਕਦੇ ਵੀ ਆਪਣੇ ਫ਼ਰਜ ਨਿਭਾਉਣ ਤੋਂ ਕਦੇ ਵੀ ਕੁਤਾਹੀ ਨਹੀ ਕੀਤੀ , ਪ੍ਰੰਤੂ ਕੇਂਦਰੀ ਅਤੇ ਰਾਜ ਸਰਕਾਰਾਂ ਹਮੇਸ਼ਾ ਉਨ੍ਹਾ ਦੀਆਂ ਜਾਇਜ਼ ਮੰਗਾਂ ਨੂੰ ਅਣਗੋਲਿਆ ਕਰਦੀਆਂ ਆ ਰਹੀਆਂ ਹਨ।ਉਨ੍ਹਾ ਕਿਹਾ ਕਿ ਜਦੋਂ ਤੋਂ ਕੇਂਦਰ ਵੱਲੋਂ ਖੁਰਾਕ ਸੁਰੱਖਿਆਂ ਕਾਨੂੰਨ ਤਹਿਤ ਲੋੜਵੰਦਾ ਲਈ ਅੰਨ ਵੰਡਣ ਦੀ ਯੋਜ਼ਨਾ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਡੀਪੂ ਹੋਲਡਰਾਂ ਨੂੰ ਵੱਖ-ਵੱਖ ਸਮੇ ਤੇ ਬਣਦਾ ਕਮਿਸ਼ਨ ਅਦਾ ਨਾ ਕਰਨ ਕਰਕੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਹੈ, ਜਦੋਂ ਕਿ ਡੀਪੂ ਹੋਲਡਰ 100 ਫੀਸਦੀ ਅਨਾਜ਼ ਲੋਕਾਂ ਤੱਕ ਪਹੁੰਚਾਉਣ ਲਈ ਆਪਣੇ ਜੇਬ ਵਿੱਚੋਂ ਅਗਾਉ ਖ਼ਰਚ ਕਰਦੇ ਆ ਰਹੇ ਹਨ ਅਤੇ ਸਰਕਾਰ ਤੋਂ ਬਣਦਾ ਕਮਿਸ਼ਨ ਅਤੇ ਢੋਆ-ਢੁਆਈ ਦੇ ਖਰਚੇ ਉੱਠ ਦਾ ਬੁੱਲ ਬਣਕੇ ਰਹਿ ਜਾਦੇ ਹਨ।ਡੀਪੂ ਹੋਲਡਰਾਂ ਨੇ ਕਿਹਾ ਕਿ ਕੋਰੋਨਾ ਕਾਲ ਦੇ ਭਿਆਨਕ ਸਮੇ ਵਿੱਚ ਕਈ ਡੀਪੂ ਹੋਲਡਰਾਂ ਨੂੰ ਪਰਿਵਾਰ ਸਮੇਤ ਮਹਾਂਮਾਰੀ ਦਾ ਸ਼ਿਕਾਰ ਹੋਣਾ ਪਿਆ ਅਤੇ ਕਈ ਡੀਪੂ ਹੋਲਡਰਾਂ ਨੂੰ ਜਾਨ ਤੋਂ ਵੀ ਹੱਥ ਧੋਣੇ ਪਏ ਪਰ ਨਾ ਕੇਂਦਰ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਦੇ ਕੰਨਾ ਤੇ ਜੂੰ ਤੱਕ ਨਹੀਂ ਸਰਕੀ, ਬਲਕਿ ਬਣਦੇ ਕਮਿਸ਼ਨ ਲਈ ਵੀ ਖੱਜ਼ਲ-ਖੁਆਰ ਹੋਣਾ ਪੈ ਰਿਹਾ ਹੈ।ਡੀਪੂ ਹੋਲਡਰਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਦੇ ਡੀਪੂ ਹੋਲਡਰਾਂ ਨੂੰ ਦਿੱਲੀ ਅਤੇ ਹਰਿਆਣਾ ਦੀ ਤਰਜ਼ ਤੇ ਕਮਿਸ਼ਨ ਜਾਂ ਡੀ.ਸੀ ਰੇਟ ਤੇ ਤਨਖ਼ਾਹ ਮੁਕੱਰਰ ਕੀਤੀ ਜਾਵੇ ਅਤੇ ਘਰ-ਘਰ ਆਟਾ ਵੰਡਣ ਲਈ ਸੂਬਾ ਸਰਕਾਰ ਵੱਲੋਂ ਜੋ ਠੇਕੇਦਾਰਾਂ ਨੂੰ ਰੇਟ ਦਿੱਤਾ ਸੀ ਉਸੇ ਰੇਟ ਤੇ ਡੀਪੂ ਹੋਲਡਰਾਂ ਤੋਂ ਅਨਾਜ਼ ਦੀ ਵੰਡ ਕਰਵਾਈ ਜਾਵੇ।ਮੀਟਿੰਗ ਵਿੱਚ ਸੂਬਾ ਪ੍ਰੈਸ ਸਕੱਤਰ ਬਹਾਦਰ ਖਾਂ, ਮਦਨ ਲਾਲ, ਮਹਿੰਦਰ ਸਿੰਘ ਧਲੇਵਾ,ਪਰਮਜੀਤ ਸਿੰਘ ਫਫੜੇ ਭਾਈਕੇ, ਮਨਜੀਤ ਸਿੰਘ ਭੀਖੀ, ਰਜਿੰਦਰ ਸਿੰਘ ਮੱਤੀ, ਸਹਿਪਾਲ ਬੀਰ, ਧੰਨਜੀਤ ਸਿੰਘ ਢੈਪਈ, ਰਾਜੇਸ਼ ਕੁਮਾਰ ਭੀਖੀ, ਰਣਜੀਵ ਕੁਮਾਰ ਭੀਖੀ, ਅ੍ਰਮਿਤਪਾਲ ਸਿੰਘ ਫਫੜੇ ਭਾਈਕੇ, ਮੇਜ਼ਰ ਸਿੰਘ, ਬੁਲਾਰਾ ਕਾਮਰੇਡ ਬਲਦੇਵ ਸਿੰਘ ਭੀਖੀ, ਸੁਨੀਲ ਕੁਮਾਰ ਹੀਰੋਂ,ਪਰਮਿੰਦਰ ਸਿੰਘ ਕੂੰਨਰ ਮੋਹਰ ਸਿੰਘ ਵਾਲਾ, ਤਰਲੋਚਨ ਸਿੰਘ ਜੱਸੜ, ਚਿਰੰਜ਼ੀ ਸਿੰਘ ਫਰਵਾਹੀ, ਲਛਮਣ ਸਿੰਘ ਫਰਵਾਹੀ, ਜਸਵੀਰ ਸਿੰਘ ਹੀਰੋਂ, ਮੁਨੀਸ਼ ਕੁਮਾਰ ਭੀਖੀ, ਜੀਵਨ ਸਿੰਗਲਾ ਭੀਖੀ, ਮਨਦੀਪ ਕੁਮਾਰ ਭੀਖੀ, ਦਲਜੀਤ ਸਿੰਘ ਭੀਖੀ, ਮੱਖਣ ਲਾਲ ਭੀਖੀ, ਜਗਤਾਰ ਸਿੰਘ ਭੀਖੀ, ਰਾਮ ਕੁਮਾਰ ਭੀਖੀ, ਸੰਜੈ ਸਿੰਗਲਾ ਭੀਖੀ, ਪ੍ਰਿਤਪਾਲ ਸਿੰਘ ਧਲੇਵਾ, ਅਜੈਬ ਸਿੰਘ ਅਲੀਸ਼ੇਰ ਆਦਿ ਸਮੂਹ ਡੀਪੂ ਹੋਲਡਰ ਮੋਜੂਦ ਸਨ