*Income Tax ਦੇ ਅਧਿਕਾਰੀ ਬਣ ਕਿਸਾਨ ਤੋਂ ਲੁੱਟੇ 25 ਲੱਖ, ਸੀਸੀਟੀਵੀ ਵਿੱਚ ਕੈਦ ਤਸਵੀਰਾਂ*

0
83

ਖੰਨਾ (ਸਾਰਾ ਯਹਾਂ/ਬਿਊਰੋ ਨਿਊਜ਼ ): ਪਿੰਡ ਰੋਹਣੋ ਖ਼ੁਰਦ ਵਿੱਚ ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ਵਿੱਚ 25 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦਰਅਸਲ ਤੜਕਸਾਰ ਲੁਟੇਰੇ ਕਿਸਾਨ ਸੱਜਣ ਸਿੰਘ ਦੇ ਘਰ ਪੁੱਜੇ ਤੇ ਇਨਕਮ ਟੈਕਸ ਦੇ ਅਧਿਕਾਰੀ ਹੋਣ ਦਾ ਹਵਾਲਾ ਦੇ ਸੱਜਣ ਸਿੰਘ ‘ਤੇ ਪਿਸਤੌਲ ਤਾਣੀ ਤੇ ਪੂਰੇ ਘਰ ਦ ਤਲਾਸ਼ੀ ਲਈ।

ਕਿਸਾਨ ਦੇ ਘਰ ਵਿੱਚ 25 ਲੱਖ ਦੀ ਨਗਦੀ ਸੀ ਜਿਸ ਨੂੰ ਲੈ ਕੇ ਉਹ ਰਫੂ ਚੱਕਰ ਹੋ ਗਏ। ਕਿਸਾਨ ਮੁਤਾਬਕ, ਉਸ ਨੇ ਜ਼ਮੀਨ ਵੇਚੀ ਸੀ ਜਿਸ ਦੀ ਰਕਮ ਘਰ ਵਿੱਚ ਸੀ ਜਿਸ ਨਾਲ ਉਸਨੇ ਕਿਸੇ ਹੋਰ ਜ਼ਮੀਨ ਦਾ ਸੌਦਾ ਕਰਨਾ ਸੀ ਪਰ ਤੜਕਸਾਰ ਆਏ ਬਦਮਾਸ਼ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰਿਆਂ ਵੱਲੋਂ ਲੁੱਟੇ ਜਾਣ ਤੋਂ ਬਾਅਦ ਪੀੜਤ ਕਿਸਾਨ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਲੁੱਟ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ‘ਤੇ ਪੁੱਜੇ ਡੀਐੱਸਪੀ ਵਿਲੀਅਮ ਜੈਜੀ ਨੇ ਦੱਸਿਆ ਕਿ ਪੁਲਿਸ ਕੋਲ ਲੁਟੇਰਿਆਂ ਦੀ ਕਾਰ ਦੀ ਸੀਸੀਟੀਵੀ ਫੁਟੇਜ਼ ਆ ਚੁੱਕੀ ਹੈ ਪਰ ਉਹ ਗਿਣਤੀ ਵਿੱਚ ਕਿੰਨੇ ਸਨ ਫ਼ਿਲਹਾਲ ਇਸ ਬਾਬਤ ਕੁਝ ਵੀ ਸਪੱਸ਼ਟ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲੈਣਗੇ।

LEAVE A REPLY

Please enter your comment!
Please enter your name here