*ਅਰੇ ਦੁਆਰ ਪਾਲੋਂ ਘਨੱਈਆ ਸੇ ਕਹਿਦੋ ਕਿ ਦਰ ਪੇ ਸੁਦਾਮਾ ਗਰੀਬ ਆਇਆ ਹੈ’ ’ਤੇ ਸ਼ਰਧਾਲੂ ਹੋਏ ਮੰਤਰ-ਮੁਗਧ*

0
99

ਮਾਨਸਾ (ਸਾਰਾ ਯਹਾਂ/ਬਿਊਰੋ ਨਿਊਜ਼ ):: ਸ੍ਰੀ ਰਾਧਾ ਜਨਮ ਅਸ਼ਟਮੀ ਦੇ ਸਬੰਧ ਵਿਚ ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਗੀਤਾ ਭਵਨ ਮਾਨਸਾ ਵਿਖੇ ਚੱਲ ਰਹੀ ਮਦ ਭਾਗਵਤ ਸਪਤਾਹ ਦੇ ਅੰਤਿਮ ਦਿਨ ਜੋਤੀ ਪ੍ਰਚੰਡ ਦੀ ਰਸਮ ਰਾਜ ਬਾਸਲ, ਗਣੇਸ ਪੂਜਾ ਦਰਸਨ ਪਾਲ ਗਰਗ, ਹਵਨ ਯੱਗ ਅਮਰ ਗਰਗ, ਝੰਡਾ ਪੂਜਨ ਪ੍ਮੋਦ ਕੁਮਾਰ ਤੇ ਭਾਜਪਾ ਆਗੂ ਰੋਹਿਤ ਬਾਂਸਲ ਨੇ ਨਿਭਾਈ। ਇਸ ਦੌਰਾਨ ਪ੍ਰਵਚਨਾਂ ਦੀ ਅੰਮ੍ਰਿਤਮਈ ਵਰਖਾ ਕਰਦਿਆਂ ਕਾਲਿਆਂਵਾਲੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਡਤ ਅਸ਼ਵਨੀ ਸ਼ਾਸ਼ਤਰੀ ਨੇ ਕ੍ਰਿਸ਼ਨ-ਸੁਦਾਮਾ ਦੀ ਦੋਸਤੀ ਦਾ ਵਰਨਣ ਕਰਦਿਆਂ ਕਿਹਾ ਕਿ ਕ੍ਰਿਸ਼ਨ-ਸੁਦਾਮਾ ਦੀ ਦੋਸਤੀ ਸੱਚੀ ਦੋਸਤੀ ਸੀ, ਜਿਸ ਨੂੰ ਅੱਜ ਵੀ ਦੁਨੀਆਂ ਯਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮੇਂ ਸੁਦਾਮਾ ਅਤਿ ਗਰੀਬੀ ਵਿਚ ਜੂਝ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਉਸ ਨੂੰ ਮਹਾਰਾਜਾ ਕ੍ਰਿਸ਼ਨ ਕੋਲ ਮੱਦਦ ਦੀ ਗੁਹਾਰ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਦ ਸੁਦਾਮਾ ਕ੍ਰਿਸ਼ਨ ਦੇ ਦਰਬਾਰ ਵਿਚ ਮਿਲਣ ਲਈ ਗਿਆ ਤਾਂ ਕ੍ਰਿਸ਼ਨ ਦੇ ਸੰਤਰੀਆਂ ਨੇ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਉਸ ਨੇ ਸੰਤਰੀ ਨੂੰ ਕਿਹਾ ਕਿ ਕ੍ਰਿਸ਼ਨ ਨੂੰ ਜਾ ਕੇ ਕਹੋ ਕਿ ਉਸ ਦਾ ਦੋਸਤ ਸੁਦਾਮਾ ਆਇਆ ਹੈ। ਜਦ ਸੰਤਰੀ ਨੇ ਕ੍ਰਿਸ਼ਨ ਨੂੰ ਇਹ ਸੁਨੇਹਾ ਲਗਾਇਆ ਤਾਂ ਖੁਦ ਕ੍ਰਿਸ਼ਨ ਉਸ ਨੂੰ ਮਿਲਣ ਲਈ ਦਰਵਾਜੇ ’ਤੇ ਆਏ ਅਤੇ ਉਸ ਨੂੰ ਨਾਲ ਲਿਜਾ ਕੇ ਆਪਣੇ ਸਿੰਘਾਸਨ ’ਤੇ ਬਿਠਾਇਆ ਅਤੇ ਉਸ ਦਾ ਹਾਲ-ਚਾਲ ਜਾਨਣ ਤੋਂ ਬਾਅਦ ਉਸ ਨੂੰ ਬਹੁਤ ਕੁਝ ਦਿੱਤਾ, ਜਿਸ ਨਾਲ ਉਸ ਦੀ ਗਰੀਬੀ ਦੂਰ ਹੋ ਗਈ। ਇਸ ਤਰ੍ਹਾਂ ਪੰਡਤ ਜੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ‘ਅਰੇ ਦੁਆਰ ਪਾਲੋਂ ਘਨੱਈਆ ਸੇ ਕਹਿਦੋ ਕਿ ਦਰ ਪੇ ਸੁਦਾਮਾ ਗਰੀਬ ਆਇਆ ਹੈ’ ਗਾ ਕੇ ਸ਼ਰਧਾਲੂਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਦੌਰਾਨ ਅਤੁੱਟ ਭੰਡਾਰਾ ਵੀ ਵਰਤਾਇਆ ਗਿਆਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਪਵਨ ਧੀਰ,  ਮੱਖਣ ਲਾਲ, ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਆਚਾਰੀਆ ਬਿ੍ਜ  ਵਾਸੀ, ਬੱਦਰੀ ਨਰਾਇਣ, ਦੀਵਾਨ ਧਿਆਨੀ,ਮਹਿੰਦਰ ਪੱਪੀ, ਹੈਪੀ ਸਾਈਡ, ਕਿ੍ਸਨ ਬਾਸਲ, ਸੁਭਾਸ ਪੱਪੂ, ਰਕੇਸ ਤੋਤਾ,  ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ,  ਅਨਾਮਿਕਾ ਗਰਗ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here