ਮਾਨਸਾ, 02 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ. ਬੈਨਿਥ ਦੀ ਅਗਵਾਈ ਹੇਠ ਬੱਚਤ ਭਵਨ ਵਿਖੇ ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ ਦੇ ਡਰਾਅ ਕੱਢੇ ਗਏ।
ਸ਼੍ਰੀ ਟੀ.ਬੈਨਿਥ ਨੇ ਦੱਸਿਆ ਕਿ ਸੀ.ਆਰ.ਐਮ. ਸਕੀਮ ਸਾਲ 2022-23 ਦੌਰਾਨ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਰੀ ਖਰੀਦਣ ਵਾਲੇ ਲਾਭਪਾਤਰੀਆਂ ਦੀ ਚੋੋਣ ਕਰਨ ਲਈ ਜ਼ਿਲ੍ਹਾ ਪੱਧਰੀ ਕਾਰਜ਼ਕਾਰੀ ਕਮੇਟੀ ਵੱਲੋ ਪੰਜਾਬ ਸਰਕਾਰ ਤੋਂ ਪ੍ਰਾਪਤ ਟੀਚਿਆਂ ਅਨੁਸਾਰ ਜ਼ਿਲ੍ਹਾ ਵਾਰ ਰੈਡੇਮਾਈਜੇਸ਼ਨ ਰਾਹੀਂ ਕਿਸਾਨਾਂ ਦੀ ਮੌਜੂਦਗੀ ਵਿੱਚ ਪਾਰਦਰਸ਼ੀ ਤਰੀਕੇ ਨਾਲ ਡਰਾਅ ਕੱਢੇ ਗਏ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਲਈ 20 ਗ੍ਰਾਮ ਪੰਚਾਇਤਾਂ, 6 ਕੋਆਪ੍ਰੇਟਿਵ ਸੁਸਾਇਟੀਆਂ, 24 ਐਫ.ਪੀ.ਓ. ਨੂੰ ਪਹਿਲ ਦੇ ਅਧਾਰ ’ਤੇ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਡਰਾਅ ਲਈ ਵਿਭਾਗ ਕੋਲ ਕੁੱਲ 4228 ਨਿੱਜੀ ਕਿਸਾਨਾਂ ਦੀਆਂ ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 180 ਜਨਰਲ ਕੈਟਾਗਿਰੀ ਅਤੇ 152 ਐਸ.ਸੀ. ਕੈਟਾਗਿਰੀ ਦੇ ਲਾਭਪਾਤਰੀਆਂ ਲਈ ਮਸ਼ੀਨਰੀ ਦੇ ਟੀਚਿਆਂ ਦਾ ਡਰਾਅ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਚੁਣੇ ਹੋਏ ਲਾਭਪਾਤਰੀ ਪੋਰਟਲ ਤੋ ਸੈਕਸ਼ਨ ਪ੍ਰਾਪਤ ਹੋਣ ਉਪਰੰਤ ਮਸ਼ੀਨਰੀ ਦੀ ਖਰੀਦ ਕਰ ਸਕਣਗੇ।
ਇਸ ਮੌਕੇ ਇੰਜੀਨੀਅਰ ਪ੍ਰਭਦੀਪ ਸਿੰਘ, ਸ਼੍ਰੀਮਤੀ ਰਜਿੰਦਰ ਕੌਰ ਸਿੱਧੂ ਕੇ.ਵੀ.ਕੇ. ਖੋਖਰ ਖੁਰਦ, ਸ਼੍ਰੀਮਤੀ ਜ਼ਸਵਿੰਦਰ ਕੌਰ ਡੀ.ਪੀ.ਐਮ., ਅਨਿਲ ਕੁਮਾਰ, ਰਾਕੇਸ਼ ਪ੍ਰਕਾਸ਼, ਗੁਰਮੀਤ ਸਿੰਘ ਐਨ.ਆਈ. ਸੀ. ਅਧਿਕਾਰੀ ਅਤੇ ਡਾ. ਚਮਨਦੀਪ ਸਿੰਘ ਤੋਂ ਇਲਾਵਾ ਕਿਸਾਨ ਮੌਜੂਦ ਸਨ।