ਮਾਨਸਾ ( ਸਾਰਾ ਯਹਾਂ/ ਮੁੱਖ ਸੰਪਾਦਕ ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਵੱਛਤਾ ਪੰਦਰਵਾੜਾ ਤਹਿਤ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਜਿਸ ਵਿੱਚ ਪਿੰਡਾਂ ਦੀਆਂ ਸਾਝੀਆਂ ਥਾਵਾਂ ਆਗਣਵਾੜੀ ਸੈਟਰ,ਸਰਕਾਰੀ ਸਕੂਲ,ਹਸਪਤਾਲ ਅਤੇ ਪਿੰਡ ਦੀਆਂ ਹੋਰ ਸਾਝੀਆਂ ਥਾਵਾਂ ਦੀ ਸਾਫ ਸਫਾਈ ਕੀਤੀ ਜਾ ਰਹੀ ਹੈ ਅਤੇ ਨੋਜਵਾਨਾਂ ਵਿੱਚ ਸਾਫ ਸਫਾਈ ਪ੍ਰਤੀ ਜਾਗਰੂਕਤਾ ਕਰਨ ਹਿੱਤ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਲੇਖ,ਪੇਟਿੰਗ,ਗੀਤ ਭਾਸਣ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਬਾਰੇ ਜਾਣਕਾਰੀ ਦਿਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾਂ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਰਗਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਇਸ ਵਾਰੇ ਸਵੱਛਤਾ ਪੰਦਰਵਾੜੇ ਦੋਰਾਨ ਸਾਫ ਸਫਾਈ ਤੋਂ ਇਲਾਵਾ ਅਜਾਦੀ ਦੇ 75ਵੇਂ ਅਮ੍ਰਿਤਮਹਾਉਤਸਵ ਦੇ ਸਬੰਧ ਵਿੱਚ ਹਰ ਘਰ ਤਿਰੰਗਾਂ ਮੁਹਿੰੰਮ ਵੀ ਚਾਲਈ ਜਾ ਰਹੀ ਹੈ।
ਸਵੱਛਤਾ ਪੰਦਰਵਾੜੇ ਦੋਰਾਨ ਕਰਵਾਏ ਗਏ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੀ ਵਲੰਟੀਅਰ ਗੁਰਪ੍ਰੀਤ ਕੌਰ ਅਕਲੀਆ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜਹਰੀ ਵਿਖੇ ਪੇਟਿੰਗ ਮੁਕਾਬਲੇ ਕਰਵਾਏ ਗਏ{ ਵਲੰਟੀਅਰ ਗੁਰਪ੍ਰੀਤ ਕੌਰ ਅਕਲੀਆਂ ਦੀ ਅਗਵਾਈ ਹੇਠ ਕਰਵਾਏ ਗਏ ਇਹਨਾਂ ਪੇਟਿੰਗ ਮੁਕਾਬਿਲਆਂ ਵਿੱਚ 20 ਦੇ ਕਰੀਬ ਲੜਕੇ/ਲੜਕੀਆਂ ਨੇ ਭਾਗ ਲਿਆ।ਜਿਸ ਵਿੱਚ ਰਾਜਨਦੀਪ ਕੌਰ ਨੇ ਪਹਿਲਾ ਸਥਾਨ,ਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਸਰਬਜੀਤ ਕੌਰ ਨੇ ਤੀਸ਼ਰਾ ਸਥਾਨ ਹਾਸਲ ਕੀਤਾ।ਜਦੋਂ ਕਿ ਹਰਪ੍ਰੀਤ ਕੌਰ ਅਤੇ ਚਾਹਤਦੀਪ ਕੌਰ ਨੂੰ ਹੋਸਲਾ ਅਫਜਾਈ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।ਪ੍ਰਿਸੀਪਲ ਗੁਰਤੇਜ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜਹਰੀ ਨੇ ਜੈਤੂਆਂ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਅਤੇ ਸਵੱਛਤਾ ਸਬੰਧੀ ਸੁਹੰ ਵੀ ਚੁਕਾਈ ਗਈ।ਇਹਨਾਂ ਮੁਕਾਬਿਲਆਂ ਨੂੰ ਕਰਵਾਉਣ ਲਈ ਸਕੂਲ ਅਧਿਆਪਕ ਗਰੁਜੀਤ ਸਿੰਘ,ਹਰਦੀਪ ਸਿੰਘ ਮੰਡ,ਰਾਜ ਸਿੰਘ ਅਤੇ ਅਧਿਆਪਕਾ ਮੈਡਮ ਹੇਮਲਤਾ ਅਤੇ ਸੋਨੀਆ ਨੇ ਵੀ ਸ਼ਮੂਲੀਅਤ ਕੀਤੀ।
ਸ਼ਹੀਦ ਉਧਮ ਸਿੰਘ ਸਰਬ ਸਾਝਾਂ ਕਲੱਬ ਹੀਰਕੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਵੱਛਤਾ ਸਬੰਧੀ ਪਿੰਡ ਦੀ ਸ਼ਹੀਦ ਭਗਤ ਸਿੰਘ ਲਾਇਬਰੇਰੀ ਵਿੱਚ ਸੈਮੀਨਾਰ ਕਰਵਾਇਆ ਗਿਆ।ਜਿਸ ਨੂੰ ਸੰਬੋਧਨ ਕਰਦਿਆਂ ਕੱਲਬ ਦੇ ਸੀਨੀਅਰ ਆਗੂ ਤੋਤਾ ਸਿੰਘ ਧਾਲੀਵਾਲ ਹੀਰਕੇ,ਨਹਿਰੂ ਯੁਵਾ ਮਾਨਸਾ ਬਲਾਕ ਸਰਦੂਲਗੜ ਦੀ ਵਲੰਟੀਅਰ ਮਂਜੂਬਾਲਾ ਸਰਦੂਲਗੜ ਨੇ ਅਪੀਲ ਕੀਤੀ ਕਿ ਸਾਫ ਸਫਾਈ ਦੀ ਸੂਰੂਆਤ ਸਾਨੂੰ ਆਪਣੇ ਆਪ ਤੋਂ ਕਰਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਜੇਕਰ ਅਸੀ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਾਂਗੇ ਤਾਂ ਇਸ ਨਾਲ ਬੀਮਾਰੀਆਂ ਤੋ ਵੀ ਨਿਜਾਤ ਮਿਲਦੀ ਹੈ।ਇਸ ਮੋਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਹਿੱਤ ਪੌਦੇ ਵੀ ਲਗਾਏ ਗਏ ਅਤੇ ਹਰ ਘਰ ਤਿਰੰਗਾਂ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਾਈਕਲ ਰੈਲੀ ਵੀ ਕੱਢੀ ਗਈ।ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਪਾਹੁੰਚੇ ਰਾਸਟਰੀ ਸੇਵਾ ਕਰਮੀ ਮੰਜੂ ਬਾਲਾ ਸਰਦੂਲਗੜ ਨੇ ਸਵੱਛਤਾ ਸਬੰਧੀ ਸੁਹੰ ਵੀ ਚੁਕਾਈ ਗਈ।ਇਸ ਮੋਕੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ,ਤੋਤਾ ਸਿੰਘ ਹੀਰਕੇ ਤੋਂ ਇਲਾਵਾ ਸੁਰਜੀਤ ਸਿੰਘ ਖਜਾਨਚੀ,ਸੁਬੇਗ ਸਿੰਘ ਮਾਨ,ਕੁਲਦੀਪ ਸਿੰਘ ਮਾਨ,ਸੁਖਵਿੰਦਰ ਰਾਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।