ਮਾਨਸਾ, 05 ਅਗਸਤ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਦਿਨ ਬ ਦਿਨ ਵਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਤੇ ਮੰਤਵ ਨਾਲ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਵਾਜਾਈ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ, ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣਾ, ਟ੍ਰੇਫਿਕ ਨਿਯਮਾਂ ਦੀ ਪਾਲਣਾ ਨੂੰ ਲਾਗੂ ਕਰਨ ਤਹਿਤ ਵੱਖ-ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟੇ ਗਏ।
ਇਸ ਨੂੰ ਲੈ ਕੇ ਉੱਪ ਮੰਡਲ ਮੈਜਿਸਟ੍ਰੇਟ ਮਾਨਸਾ ਪੂਨਮ ਸਿੰਘ ਵੱਲੋਂ ਇਸ ਕਾਰਵਾਈ ਨੂੰ ਖੁਦ ਫੋਰਸ ਲੈ ਕੇ ਕੀਤਾ। ਉਪਰੰਤ ਐੱਸ.ਡੀ.ਐੱਮ ਮਾਨਸਾ ਨੇ ਨਗਰ ਕੋਂਸਲ ਮਾਨਸਾ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਮੇਨ ਬਜਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਕੀਤੇ ਨਜਾਇਜ ਕਬਜਿਆਂ ਨੂੰ ਹਟਾਇਆ ਅਤੇ ਇੱਕਲੇ-ਇੱਕਲੇ ਦੁਕਾਨਦਾਰ ਨੂੰ ਇਹ ਸਮਝਾਇਆ ਕਿ ਉਹ ਆਪਣੀ ਦੁਕਾਨ ਦਾ ਵਾਧੂ ਸਮਾਨ ਇੱਕ-ਦੂਜੇ ਦੁਕਾਨਦਾਰ ਤੋਂ ਅੱਗੇ ਵਧਾ ਕੇ ਦੁਕਾਨਾਂ ਅੱਗੇ ਨਾ ਲਗਾਉਣ। ਸਗੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਤੇ ਆਮ ਲੋਕਾਂ ਦੀ ਆਵਾਜਾਈ ਵਿੱਚ ਵਿਘਨ ਨਾ ਪਾਉਂਦੇ ਹੋਏ ਆਪਣੀਆਂ ਦੁਕਾਨਾਂ ਦਾ ਸਮਾਨ ਅੰਦਰ ਰੱਖ ਕੇ ਸਮਾਨ ਵੇਚਣ ਤਾਂ ਜੋ ਸ਼ਹਿਰ ਦੇ ਮੇਨ ਬਜਾਰਾਂ ਵਿੱਚ ਟ੍ਰੈਫਿਕ ਜਾਮ ਨਾ ਲੱਗਣ।
ਐੱਸ.ਡੀ.ਐੱਮ ਪੂਨਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਵਹੀਕਲ ਚਲਾਉਣ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੇ ਨਾਲ-ਨਾਲ ਆਪਣੇ ਵਹੀਕਲ ਦੇ ਨਾਲ ਪੂਰੇ ਕਾਗਜ ਲੈ ਕੇ ਹੀ ਵਾਹਨ ਨੂੰ ਰੋਡ ਤੇ ਚਲਾਉਣ ਤਾਂ ਜੋ ਟ੍ਰੇਫਿਕ ਨਿਯਮਾਂ ਵਿੱਚ ਵਿਘਨ ਨਾ ਪਵੇ ਅਤੇ ਕੀਮਤੀ ਜਾਨਾਂ ਨਾ ਜਾਣ।