*ਫਰੀਦਕੋਟ ਦੇ ਵਾਈਸ ਚਾਂਸਲਰ ਦੇ ਮਾਮਲੇ ਨੂੰ ਖੁਦ ਹੈਂਡਲ ਕਰ ਰਹੇ ਨੇ ਮੁੱਖ ਮੰਤਰੀ-ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ*

0
45

Faridkot 03,ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼ ) : ਅੱਜ ਫ਼ਰੀਦਕੋਟ ਵਿਖੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਪਹੁੰਚੇ ਅਤੇ ਫਰੀਦਕੋਟ ਜਿਲੇ ਦੇ ਸਮੂਹ ਵਿਭਾਗਾਂ ਦੇ  ਸਾਰੇ ਅਫ਼ਸਰਾਂ,ਕਰਮਚਾਰੀਆਂ ਨਾਲ ਮੀਟਿੰਗ ਕੀਤੀ ਹੈ। ਸੁਰੱਖਿਆ ਅਤੇ ਫਰੀਦਕੋਟ ਦੇ ਵਿਕਾਸ ਕਾਰਜਾਂ ਪ੍ਰਤੀ ਸਬੰਧਤ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਨਾਲ ਹੀ ਉਨ੍ਹਾਂ ਨੇ ਹਰੇਕ ਵਿਭਾਗ ਦੀਆਂ ਮੁਸ਼ਕਲਾਂ ਬਾਰੇ ਵੀ ਗੱਲਬਾਤ ਕੀਤੀ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਫ਼ਰੀਦਕੋਟ ਵਿਖੇ ਇਹ ਪਹਿਲਾ ਦੌਰਾ ਹੈ ਮਿਨੀ ਸੈਕਟਰੀਏਟ ਦੇ ਅਸ਼ੋਕ ਚੱਕਰ ਹਾਲ ਵਿੱਚ ਇਸ ਵਕਤ ਡੀ ਸੀ, ਐਸਐਸਪੀ ਤੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਪਿੰਡਾਂ ਦੇ ਸਰਪੰਚ ਆਮ ਆਦਮੀ ਪਾਰਟੀ ਦੇ ਕੁਝ ਕਾਰੀਆਕਰਤਾ ਹਾਜ਼ਰ ਸਨ।

ਇਥੇ ਤੁਹਾਨੂੰ ਦੱਸ ਦੇਈਏ ਕਿ ਫਰੀਦਕੋਟ ਵਿੱਚ ਪਿਛਲੇ ਦਿਨੀਂ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਵੱਲੋਂ ਡੀਕਲ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ ਤੇ ਉਸ ਉਪਰੰਤ ਵੀ ਸੀ ਦਾ ਮੁੱਦਾ ਅੱਜ ਪੂਰਾ ਭਖਿਆ ਹੋਇਆ ਹੈ ਉੱਥੇ ਹੀ ਫੌਜਾ ਸਿੰਘ  ਵੱਲੋਂ ਫ਼ਰੀਦਕੋਟ ਦੇ ਸਰਕਾਰੀ ਕਰਮਚਾਰੀਆਂ ਨਾਲ ਬੜੇ ਹੀ ਠਰੰਮੇ ਤਰੀਕੇ ਨਾਲ ਮੀਟਿੰਗ ਕੀਤੀ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਜਾਣੀਆਂ ਇਸ ਮੌਕੇ ਉਨ੍ਹਾਂ ਨੇ ਫ਼ਰੀਦਕੋਟ ਲਈ ਨਵੀਂਆਂ ਤਜਵੀਜ਼ਾਂ ਅਤੇ ਫ਼ਰੀਦਕੋਟ ਦੇ ਦਿੱਖ ਨੂੰ ਬਦਲਣ ਲਈ ਗੱਲਬਾਤ ਕੀਤੀ।

ਇਸ ਮੌਕੇ ਕੈਬਨਿਟ ਮੰਤਰੀ ਫੌਜਾ ਸਿੰਘ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਨੂੰ ਫਰੀਦਕੋਟ ਦਾ ਇੰਚਾਰਜ ਲਗਾਇਆ ਗਿਆ ਹੈ ਉਨ੍ਹਾਂ ਦੀ ਅੱਜ ਫਰੀਦਕੋਟ ਸੁਰੱਖਿਆ ਅਤੇ ਵਿਕਾਸਕਾਰਜ ਦੇ ਸਬੰਧਤ ਅਫ਼ਸਰਾਂ ਨਾਲ ਮੀਟਿੰਗ ਹੋਈ ਹੈ ਇਥੇ ਪਹੁੰਚ ਕੇ ਬਹੁਤ ਵਧੀਆ ਲੱਗ ਰਿਹਾ ਹੈ  ਉਨ੍ਹਾਂ ਕਿਹਾ ਕਿ ਬਹੁਤ ਜਲਦ ਫ਼ਰੀਦਕੋਟ ਲਈ ਬਹੁਤ ਕੁਝ ਨਵਾਂ ਲੈ ਕੇ ਆਉਣਗੇ  ਫੂਡ ਪ੍ਰੋਸੈਸਿੰਗ ਕੰਪਨੀ ਅਸੀਂ ਜਲਦ ਫ਼ਰੀਦਕੋਟ ਵਿੱਚ ਲੈਕੇ ਆ ਰਹੇ ਹਾਂ ਜਿਸ ਨਾਲ ਰੁਜ਼ਗਾਰ ਤਾਂ ਵਧੇਗਾ ਹੀ ਨਾਲ ਜੇਕਰ ਕੋਈ ਕਿਸਾਨ ਅਵਦੀ ਫਸਲ ਜਿਵੇਂ ਕੇ ਮੁਖ ਤੌਰ ਤੇ ਆਲੂ ਦੀ ਫਸਲ ਹੈ ਜੇਕਰ ਉਹ ਸਿੱਧੀ ਮੰਡੀਆਂ ਵੇਚੇਗਾ ਤਾਂ ਪੰਜ ਰੁਪਏ ਵਿਕਦੀ ਹੈ ਜੇਕਰ ਉਹ ਇਨ੍ਹਾਂ ਕੰਪਨੀਆਂ ਚ ਨਿਵੇਸ਼ ਕਰੇਗਾ ਤਾਂ ਉਸ ਨੂੰ ਫਾਇਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੱਕ ਹੈ ਕਿ ਉਹ ਜਿਸ ਨੂੰ ਮਰਜ਼ੀ ਆਪਨੀ ਫ਼ਸਲ ਵੇਚ ਸਕਦਾ ਹੈ ਇੱਥੇ ਐੱਮਐੱਸਪੀ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹੈ ਜੇਕਰ ਕੋਈ ਪ੍ਰਾਈਵੇਟ ਕੰਪਨੀ ਉਸ ਤੋਂ ਵੱਧ ਉਨ੍ਹਾਂ ਨੂੰ ਅੱਸੀ ਦਾ ਮੁੱਲ ਦੇ ਰਹੀ ਹੈ ਤਾਂ ਉਸ ਦਾ ਹੱਕ ਹੈ ਉਸ ਨੂੰ ਉਹ ਆਪਣੀ ਫਸਲ ਵੇਚ ਸਕਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਪਣੀ ਫਸਲ ਵਿਦੇਸ਼ਾਂ ਵਿੱਚ ਵੇਚਣੀ ਜਾਵੇ ਤਾਂ ਉੱਥੇ ਵੀ ਵੇਚ ਸਕਦਾ ਹੈ ਉਸ ਨੂੰ ਪੂਰਨ ਆਜ਼ਾਦੀ ਹੈ ਫੌਜਾ ਸਿੰਘ ਨੇ ਨਾਲ ਹੀ ਕਿਹਾ ਕਿ ਜੇਕਰ ਅੰਮ੍ਰਿਤਸਰ ਵਿੱਚ ਜੋ ਸਰਾਵਾਂ ਨੂੰ ਟੈਕਸ ਲਗਾਇਆ ਜਾ ਰਿਹਾ ਹੈ ਉਨ੍ਹਾਂ ਦੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ ਅਤੇ ਇਨ੍ਹਾਂ ਟੈਕਸਾਂ ਬਾਰੇ ਉਹ ਕੇਂਦਰ ਦੀ ਸਰਕਾਰ ਨਾਲ ਗੱਲ ਜ਼ਰੂਰ ਕਰਨਗੇ।

ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਆਜ਼ਾਦੀ ਘੁਲਾਟੀਆਂ ਲਈ ਪੰਦਰਾਂ ਅਗਸਤ ਨੂੰ ਇੱਕ ਨਵਾਂ ਐਲਾਨ ਕਰਨ ਜਾ ਰਹੇ ਹਨ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਡਰਡ ਫ਼ਸਲੀ ਚੱਕਰ ਅਪਣਾਉਣ ਬਾਰੇ ਵੀ ਜਾਗਰੂਕ ਕਰਨਗੇ ਤੇ ਉਨ੍ਹਾਂ ਕਿਹਾ ਕਿ ਫਰੀਦਕੋਟ  ਵਿੱਚ ਜਿੱਥੇ ਵੀ ਬੰਜਰ ਜ਼ਮੀਨ ਹੋਵੇਗੀ ਉਥੇ ਬਾਗਬਾਨੀ ਦੇ ਬੂਟੇ ਲਗਾਏ ਜਾਣਗੇ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਬਦਲਿਆ ਜਾ ਸਕੇ  ਫ਼ਰੀਦਕੋਟ ਦੀ ਸ਼ੂਗਰ ਮਿੱਲ ਨੂੰ ਚਲਾਉਣ ਲਈ ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਨਾਲ ਗੱਲ ਕਰਨਗੇ ਜੇਕਰ ਕਿਸਾਨ ਗੰਨਾ ਬੀਜਣ ਦੇ ਸ਼ੌਕੀਨ ਹੋਣਗੇ ਤਾਂ ਫ਼ਰੀਦਕੋਟ ਚ ਸ਼ੂਗਰ ਸ਼ੂਗਰ ਮਿੱਲ ਨੂੰ ਚਲਾਉਣ ਬਾਰੇ ਅੱਗੇ ਗੱਲ ਕੀਤੀ ਜਾਵੇਗੀ।

LEAVE A REPLY

Please enter your comment!
Please enter your name here