ਮਾਨਸਾ 30 ਜੁਲਾਈ (ਸਾਰਾ ਯਹਾਂ/ ਬੀਰਬਲ ਧਾਲੀਵਾਲ ) ਪੰਜਾਬ ਦੇ ਬਹੁਤ ਸਾਰੇ ਸ਼ਰਧਾਲੂ ਇਨ੍ਹੀਂ ਦਿਨੀਂ ਚਿੰਤਪੁਰਨੀ ਜਵਾਲਾਜੀ ਨੈਣਾ ਦੇਵੀ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਰਹੇ ਹਨ ।ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਡੀ ਸੀ ਵੱਲੋਂ ਇਕ ਲੈਟਰ ਜਾਰੀ ਕੀਤਾ ਗਿਆ ਜਿਸ ਵਿਚ ਸਾਰੇ ਜ਼ਿਲਿਆਂ ਦੇ ਡੀ ਸੀ ਨੂੰ ਕਿਹਾ ਗਿਆ ਕਿ ਯਾਤਰਾ ਤੇ ਆਉਣ ਵਾਲੇ ਤੁਹਾਡੇ ਜ਼ਿਲ੍ਹਿਆਂ ਦੇ ਲੋਕ ਮਾਲ ਢੋਆ ਢੁਆਈ ਲਈ ਵਰਤੇ ਜਾਂਦੇ ਵਹੀਕਲਾਂ ਦੀ ਵਰਤੋਂ ਨਾ ਕਰਨ ਅਤੇ ਉੱਚੀ ਆਵਾਜ਼ ਵਿੱਚ ਅਤੇ ਵੱਡੇ ਸਾਊਂਡ ਸਿਸਟਮਾਂ ਦੀ ਵਰਤੋਂ ਵਹੀਕਲਾਂ ਅਤੇ ਬਹੁਤ ਹੀ ਘੱਟ ਆਵਾਜ਼ ਵਾਲੇ ਛੋਟੇ ਸਾਊਂਡ ਸਿਸਟਮ ਦੀ ਵਰਤੋਂ ਕੀਤੀ ਜਾਵੇ । ਇਸ ਨੂੰ ਲੈ ਕੇ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਦੇ ਨੇਤਾਵਾਂ ਨੇ ਵਿਰੋਧ ਦਰਜ ਕਰਵਾਇਆ ਹੈ ਮਾਨਸਾ ਤੋਂ ਬਲਜੀਤ ਸ਼ਰਮਾ ਦਾ ਕਹਿਣਾ ਹੈ ਕਿ ਜਦੋਂ ਬਾਕੀ ਧਰਮਾਂ ਵਾਲੇ ਆਪਣੀ ਮਰਜ਼ੀ ਅਨੁਸਾਰ ਸਾਊਂਡ ਸਿਸਟਮ ਅਤੇ ਹਰ ਸਹੂਲਤ ਦਾ ਆਨੰਦ ਲੈਂਦੇ ਹਨ ਤਾਂ ਫਿਰ ਸਿਰਫ਼ ਹਿੰਦੂ ਦੇਵੀ ਦੇਵਤਿਆਂ ਦੇ ਸਥਾਨਾਂ ਤੇ ਲੱਗਣ ਵਾਲੇ ਵੱਡੇ ਇਤਿਹਾਸਕ ਮੇਲਿਆਂ ਜਿਨ੍ਹਾਂ ਵਿੱਚ ਲੱਖਾਂ ਲੋਕ ਸ਼ਾਮਿਲ ਹੁੰਦੇ ਹਨ ਤਾਂ ਉਸ ਮੌਕੇ ਜਾਣ ਵਾਲੇ ਹਿੰਦੂ ਯਾਤਰੀਆਂ ਲਈ ਵੱਖਰਾ ਸਿਸਟਮ ਕਿਉਂ। ਕਿਉਂਕਿ ਸਾਊਂਡ ਸਿਸਟਮ ਅਤੇ ਝੰਡੇ ਹਿੰਦੂ ਧਰਮ ਦੇ ਪ੍ਰਤੀਕ ਹਨ ਜਿਸ ਨੂੰ ਤੀਰਥ ਯਾਤਰਾ ਤੇ ਜਾਣ ਵਾਲੇ ਸਾਰੇ ਯਾਤਰੀ ਲਗਾਉਂਦੇ ਹਨ ਪੰਜਾਬ ਸਰਕਾਰ ਦਾ ਨਾਦਰਸ਼ਾਹੀ ਫਰਮਾਨ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਲਾਈਆਂ ਪਾਬੰਦੀਆਂ ਤੇ ਗੌਰ ਕਰਦੇ ਹੋਏ ਤੁਰੰਤ ਇਸ ਨੂੰ ਵਾਪਸ ਲਿਆ ਜਾਵੇ। ਕਿਉਂਕਿ ਇਹ ਲੱਖਾਂ ਕਰੋੜਾਂ ਹਿੰਦੂਆਂ ਦੇ ਹਿਰਦੇ ਨਾਲ ਜੁੜੀਆਂ ਹੋਈਆਂ ਭਾਵਨਾਵਾਂ ਹਨ ਇਸ ਲਈ ਪੰਜਾਬ ਸਰਕਾਰ ਇਸ ਮੁੱਦੇ ਤੇ ਗੌਰ ਕਰਦੇ ਹੋਏ ਇਸ਼ਤਿਹਾਰ ਬੈਨਰ ਝੰਡੇ ਅਤੇ ਸਾਊਂਡ ਸਿਸਟਮ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਾ ਲਗਾਵੇਜਿਸ ਨਾਲ ਹਿੰਦੂ ਧਰਮ ਨਾਲ ਜੁੜੇ ਲੱਖਾਂ ਲੋਕ ਜੋ ਧਾਰਮਿਕ ਸਥਾਨਾਂ ਲਈ ਸਾਉਣ ਮਹੀਨੇ ਵਿੱਚ ਯਾਤਰਾਵਾਂ ਕਰ ਰਹੇ ਹਨ ਉਨ੍ਹਾਂ ਦੀ ਹਰ ਸਹੂਲਤ ਦਾ ਖਿਆਲ ਰੱਖਣਾ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ।