ਮਾਨਸਾ 29 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਮਾਨਸਾ ਅੰਦਰ ਚੋਰਾਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੋ ਰਹੇ ਹਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਸਬਜ਼ੀ ਮੰਡੀ ਦੇ ਪ੍ਰਧਾਨ ਕਾਲੁੂ ਰਾਮ ਦੀ ਸਵੇਰੇ ਕੁੱਟਮਾਰ ਕੀਤੀ ਅਤੇ ਨਗਦੀ ਖੋਹ ਲਈ ਗਈ। ਅਤੇ ਉਸੇ ਰੋਡ ਤੇ ਕੁਝ ਦਿਨ ਬਾਅਦ ਇਕ ਨੌਜਵਾਨ ਤੋਂ ਲੈਪਟਾਪ ਖੋਹਿਆ ਗਿਆ ਇਸ ਘਟਨਾ ਦੇ ਕੁਝ ਦਿਨ ਬਾਅਦ ਹੀ ਦੁਬਾਰਾ ਬਿਰਸ਼ ਭਾਨ ਨਾਮ ਦੇ ਆਦਮੀ ਤੋਂ ਲੁਟੇਰਿਆਂ ਨੇ ਸਿਰ ਵਿਚ ਰਾਡ ਮਾਰ ਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਨਕਦੀ ਅਤੇ ਕੀਮਤੀ ਚੀਜ਼ਾਂ ਲੁੱਟ ਕੇ ਲੈ ਗਏ ।ਅਤੇ ਬਿਰਸ਼ ਭਾਨ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸਬਜ਼ੀ ਮੰਡੀ ਦੇ ਆੜ੍ਹਤੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਸਵੇਰੇ ਪੰਜ ਵਜੇ ਮਾਨਸਾ ਅਨਾਜ ਮੰਡੀ ਵਿਚ ਪਹੁੰਚਦੇ ਹਾਂ ਕੁਝ ਲੋਕ ਚਾਰ ਵਜੇ ਵੀ ਆਉਂਦੇ ਹਨ ਇਸ ਲਈ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਬਜ਼ੀ ਮੰਡੀ ਦੇ ਆਡ਼੍ਹਤੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਪੁਲੀਸ ਤਾਇਨਾਤ ਕੀਤੀ ਜਾਵੇ। ਅਤੇ ਅਜਿਹੇ ਗੁੰਡਾ ਅਨਸਰਾਂ ਨੂੰ ਨੱਥ ਪਾ ਕੇ ਕਾਬੂ ਕੀਤਾ ਜਾਵੇ ਇੱਥੇ ਜ਼ਿਕਰਯੋਗ ਹੈ ਕਿ ਲੁਟੇਰੇ ਨੋਜਵਾਨਾ ਨੇ ਸਵੇਰੇ। ਮਾਨਸਾ ਸਰਸਾ ਰੋਡ ਤੇ ਬ੍ਰਿਸ਼ ਭਾਨ ਨਾਮੀ ਆਦਮੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕੀਤਾ ਤੇ ਨਕਦੀ ਵਾਲਾ ਬੈਗ ਖੋਹ ਕੇ ਲੈ ਗਏ ਅਤੇ ਕੁਝ ਦਿਨ ਪਹਿਲਾਂ ਹੀ ਕਾਲੂ ਰਾਮ ਕਥੂਰੀਆ ਪ੍ਰਧਾਨ ਸਬਜ਼ੀ ਮੰਡੀ ਮਾਨਸਾ ਨੂੰ ਕੁਝ ਦਿਨ ਪਹਿਲਾਂ ਲੁਟੇਰਿਆਂ ਨੇ ਖੋਹ ਕੀਤੀ ਸੀ। ਸਵੇਰੇ ਸਵੇਰੇ ਕੁੱਟਮਾਰ ਕਰਕੇ ਜ਼ਖ਼ਮੀ ਸਰਸਾ ਰੋਡ ਤੇ ਲੁੱਟ ਖੋਹ ਕੀਤੀ ਸੀ।ਅਤੇ ਅੱਜ ਬ੍ਰਿਸ਼ ਭਾਨ ਦੀ ਦੋ ਲੁਟੇਰਿਆਂ ਨੇ ਕੁੱਟਮਾਰ ਕਰਕੇ ਨਕਦੀ ਖੋਹ ਲਈ ਅਤੇ ਜ਼ਖ਼ਮੀ ਕਰ ਦਿੱਤਾ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਧਿਆਨ ਦੇਵੇ।