*ਚਿੱਟੀ ਮੱਖੀ ਤੋਂ ਕਿਸਾਨ ਪਰੇਸ਼ਾਨ, 500 ਕਿੱਲੇ ਦੇ ਕਰੀਬ ਨਰਮਾ ਖ਼ਰਾਬ, ਕਿਸਾਨ ਚਲਾ ਰਹੇ ਤਵੀਆਂ*

0
18

ਫਾਜ਼ਿਲਕਾ 27,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ )   : ਇਕ ਵਾਰ ਫਿਰ ਚਿੱਟੀ ਮੱਖੀ ਨੇ ਕਿਸਾਨਾਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਹੈ। ਤਸਵੀਰਾਂ ਫ਼ਾਜ਼ਿਲਕਾ ਹਲਕੇ ਦੇ ਪਿੰਡ ਰੂਪਨਗਰ ਦੀਆਂ ਹਨ। ਜਿੱਥੇ ਕਰੀਬ 500 ਕਿੱਲਾ ਨਰਮਾ ਖ਼ਰਾਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਵਿੱਚ ਜਦੋਂ ਵੀ ਤੁਸੀਂ ਦਾਖਲ ਹੋਵੋਗੇ ਤਾਂ ਨਰਮੇ ਦੀ ਫਸਲ ਤੇ ਟਰੈਕਟਰ ਤੇ ਤਵੀਆਂ ਚੱਲਦੀਆਂ ਦਿਖਾਈ ਦੇਣਗੀਆਂ।

ਖ਼ਰਾਬ ਹੋਏ ਨਰਮੇ ਦੀ ਫਸਲ ਤੇ ਕਿਸਾਨ ਖੁਦ ਆਪਣਾ ਟਰੈਕਟਰ ਚਲਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਨਕਲੀ ਬੀਜਾਂ ਅਤੇ ਸਪਰੇਆਂ ਕਰਕੇ ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਹੋਈਆਂ ਹਨ। ਇਹੀ ਵਜ੍ਹਾ ਹੈ ਉਨ੍ਹਾਂ ਦੇ ਪਿੰਡ ਵਿੱਚ ਰੋਜ਼ 30 ਤੋਂ 35 ਏਕੜ ਨਰਮਾ ਵਾਹਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਾਬਤ ਪ੍ਰਸ਼ਾਸਨ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ।  

LEAVE A REPLY

Please enter your comment!
Please enter your name here