26 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੌਮ ਨੂੰ ਉਲਾਂਭਾ ਦਿੱਤਾ ਹੈ ਕਿ ਅੱਜ ਕੌਮ ਐਨੀ ਨਿਮਾਣੀ, ਨਿਤਾਣੀ ਕਿਉਂ ਹੋ ਗਈ ਹੈ ਕਿ ਉਸਦੀ ਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਦਿੱਲੀ ਦਾ ਮੁੱਖ ਮੰਤਰੀ ਲਾਲਾ ਕੇਜਰੀਵਾਲ ਵਰਦੇ ਮੀਂਹ ‘ਚ ਬਾਹਰ ਖੜਿਆ ਤੋਂ ਮੰਗ ਪੱਤਰ ਲੈਣ ਨਹੀਂ ਆਇਆ ਮੰਗ ਪੱਤਰ ਬੰਦੀ ਸਿੰਘ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੁਕਮਾਂ ਤੇ ਦਸਤਖਤ ਕਰਨ ਸਬੰਧੀ ਸੀ ਇੱਕ ਲਾਲਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਪੰਥ ਦੇ ਅਖਵਾਉਂਦੇ ‘‘ਮੋਹਤਬਰ ਆਗੂਆਂ’’ ਤੋਂ ਮੰਗ ਪੱਤਰ ਲੈਣ ਨਹੀਂ ਆਇਆ ਅਸੀਂ ਕੇਜਰੀਵਾਲ ਦੀ ਇਸ ਕਾਰਵਾਈ ਦੀ ਕਰੜੀ ਨਿੰਦਿਆ ਕਰਦੇ ਹਾਂ ਪ੍ਰੰਤੂ ਜਥੇਦਾਰ ਸਾਹਿਬ ਤੋਂ ਇਹ ਸੁਆਲ ਜ਼ਰੂਰ ਪੁੱਛਣਾ ਚਾਹੁੰਦੇ ਹਾਂ ਕਿ ਇਸ ਸਥਿਤੀ ਲਈ ਆਖ਼ਰ ਜਿੰਮੇਵਾਰ ਕੌਣ ਹੈ? ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦੀ ਇਸ ਅੱਧੋਗਿਤੀ ਲਈ ਕਿਹੜੀ ਤਾਕਤ ਜੁੰਮੇਵਾਰ ਹੈ? ਕੌਮ ਨੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਬਹੁਤ ਉੱਚਾ ਰੁਤਬਾ ਦਿੱਤਾ ਹੋਇਆ ਹੈ ਸ਼੍ਰੋਮਣੀ ਕਮੇਟੀ ਨੂੰ ਗ਼ੁਲਾਮ ਬਣਾ ਲੈਣਾ ਵਾਲੀਆਂ ਤਾਕਤਾਂ ਕਿਹੜੀਆਂ ਹਨ? ਅੱਜ ਸ਼੍ਰੋਮਣੀ ਕਮੇਟੀ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਅਜ਼ਾਦ ਹੋਂਦ ਹੀ ਨਹੀਂ ਰਹੀ ਇਸ ਸੱਚ ਨੂੰ ਪ੍ਰਵਾਨ ਕਰਨਾ ਹੀ ਪਵੇਗਾ ਕਿ ਇਹ ਸਿੱਖਾਂ ਦੀਆਂ ਦੋਵੇਂ ਉੱਚ ਧਾਰਮਿਕ ਤੇ ਰਾਜਸੀ ਸੰਸਥਾਵਾਂ ਇੱਕ ਪਰਿਵਾਰ ਦੀਆਂ ਜੇਬੀ ਪਾਰਟੀਆਂ ਬਣ ਗਈਆਂ ਹਨ ਇੱਕ ਪਰਿਵਾਰ ਦੀ ਜਾਗੀਰ ਬਣ ਗਈਆਂ ਹਨ ਅਤੇ ਉਸ ਪਰਿਵਾਰ ਨੇ ਆਪਣੇ ਸੁਆਰਥ ਲਈ, ਆਪਣੀ ਰਾਜਸੀ ਲੋਭ-ਲਾਲਸਾ ਨੇ ਇੰਨ੍ਹਾਂ ਸੰਸਥਾਵਾਂ ਦੇ ਜਾਹੋ-ਜਲਾਲ ਨੂੰ ਇਸ ਕਦਰ ਗ੍ਰਹਿਣ ਲਾ ਦਿੱਤਾ ਹੈ ਕਿ ਇੱਕ ਲਾਲਾ, ਇੰਨ੍ਹਾਂ ਨੂੰ ਬੇਰਾਂ ਵੱਟੇ ਨਹੀਂ ਪੁੱਛਦਾ, ਇੰਨ੍ਹਾਂ ਨੂੰ ਕੁਝ ਵੀ ਪ੍ਰਵਾਨ ਕਰਨ ਤੋਂ ਇਨਕਾਰੀ ਹੈ| ਗੁਰੂ ਸਾਹਿਬ ਦੇ ਹੁਕਮ ‘‘ਜਬ ਲਗ ਖਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਉ ਮੈਂ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈਂ ਨ ਕਰਉਂ ਇਨ ਕੀ ਪ੍ਰਤੀਤ॥” ਇਸ ਹੁਕਮ ਦੀ ਪਾਲਣਾ ਕਰਨ ਨਾਲ ਦਰਾ ਖੈਂਬਰ ਤੱਕ ਖ਼ਾਲਸੇ ਦਾ ਝੰਡਾ ਝੂਲਦਾ ਰਿਹਾ ਤੇ ਅਫ਼ਗਾਨੀ ਔਰਤਾਂ ਆਪਣਿਆਂ ਬੱਚਿਆਂ ਨੂੰ ‘‘ਹਰੀਆ ਰਾਂਗਲਾ ਮਤਲਬ ਨਲੂਆ ਆ ਜਾਊਗਾ ਆਖ਼ ਕੇ ਡਰਾਉਂਦੀਆਂ ਰਹੀਆਂ ਪ੍ਰੰਤੂ ਜਦੋਂ ਸਿੱਖ ਪੰਥ ਦੇ ਵਾਰਿਸ, ਹਿੰਦੂਤਵੀਆਂ ਦੇ ਥੱਲੇ ਲੱਗ ਗਏ ਤਾਂ ਉਨ੍ਹਾਂ ਨੇ ਇੰਨ੍ਹਾਂ ਨਾਲ ਗੁਲਾਮਾਂ ਵਾਲਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ਫ਼ਿਰ ਹੁਣ ਚੀਕਾਂ ਕਿਉਂ ਮਾਰੀਆਂ ਜਾ ਰਹੀਆਂ ਹਨ? ਕਿਹੜੀ ਸਿੱਖ ਸੰਸਥਾ ਹੈ, ਜਿਹੜੀ ਆਪਣੇ ਮਾਣ-ਸਨਮਾਨ ਤੇ ਸਵੈਮਾਣ ਨਾਲ ਖੜ੍ਹੀ ਹੈ? ਜੇ ਸ਼੍ਰੋਮਣੀ ਕਮੇਟੀ ਦੀ ਇਹ ਦੁਰਦਸ਼ਾ ਹੋਈ ਹੈ ਤਾਂ ਉਸ ਲਈ ਜਥੇਦਾਰ ਅਕਾਲ ਤਖ਼ਤ ਨੂੰ ਜੁੰਮੇਵਾਰੀ ਤੋਂ ਮੁਕਤ ਨਹੀ ਕੀਤਾ ਜਾ ਸਕਦਾ ਇਸ ਤੋਂ ਪਹਿਲਾ ਕਿ ਕੌਮ ਦੀ ਹੋਰ ਦੁਰਦਸ਼ਾ ਹੋਵੇ, ਜ਼ੁਰੱਅਤ ਕਰੋ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਚੀ ਮੁੱਚੀ ਦੇ ਅਜ਼ਾਦ ਜਥੇਦਾਰ ਬਣੋ ਦਿੱਲੀ ਤਾਂ ਹਮੇਸ਼ਾ ਇਸ ਤਖ਼ਤ ਦੀ ਦਹਾੜ ਤੋਂ ਕੰਬਦੀ ਰਹੀ ਹੈ ਸਾਰੇ ਗੁਰੂ ਨੂੰ ਸਮਰਪਿਤ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਕਰਨ ਦੀ ਸੱਚੀ ਜੁਰੱਅਤ ਕਰੋਂ ਤੇ ਕੌਮ ਦੇ ਗ਼ਦਾਰਾਂ ਨੂੰ ਬਾਹਰ ਕਰੋ ਫ਼ਿਰ ਦੇਖਿਓ ਦਿੱਲੀ ਸਿੱਖ ਕੌਮ ਦੇ ਪੈਰਾਂ ‘ਚ ਕਿਵੇਂ ਝੁੱਕਦੀ ਹੈ| ਲੋੜ ਸਿਰਫ਼ ਗੁਰੂ ਵੱਲੋਂ ਦਿੱਤੀ ਪਦਵੀਂ ਦੀ ਮਹਾਨਤਾ ਨੂੰ ਜਾਣਨ ਦੀ ਹੈ