ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ): ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਿੰਡ ਗੇਹਲੇ ਵਿੱਚ ਸ਼ਹੀਦ ਭਗਤ ਸਿੰਘ ਸਹਿਯੋਗ ਕਲੱਬ ਦੇ ਸਹਿਯੋਗ ਨਾਲ ਮਨਾਏ ਗਏ ਵਿਸ਼ਵ ਸਕਿੱਲ ਹਫਤੇ ਦੇ ਸਬੰਧ ਵਿੱਚ ਪਿੰਡ ਗੇਹਲੇ ਵਿਖੇ ਚਲਾਏ ਗਏ ਸਿਲਾਈ ਸੈਂਟਰ ਦੀਆਂ ਲੜਕੀਆਂ ਨੂੰ ਪ੍ਰਮਾਣ ਪੱਤਰ ਤਕਸੀਮ ਕਰਕੇ ਮਨਾਇਆ ਗਿਆ।ਸ਼੍ਰੀਮਤੀ ਅਮਨਦੀਪ ਕੌਰ ਸਿਲਾਈ ਟੀਚਰ ਦੀ ਅਗਵਾਈ ਅਤੇ ਕਲੱਬ ਪ੍ਰਧਾਨ ਮਨਦੀਪ ਸ਼ਰਮਾਂ ਦੀ ਦੇਖਰੇਖ ਹੇਠ ਚਲਾਏ ਗਏ ਇਸ ਸਿਖਲਾਈ ਸੈਟਰ ਵਿੱਚ 27 ਲੜਕੀਆਂ ਨੂੰ ਸਿਲਾਈ ਕਟਾਈ ਅਤੇ ਕਢਾਈ ਦੀ ਸਿਖਲਾਈ ਦਿੱਤੀ ਗਈ।
ਲੜਕੀਆਂ ਨੂੰ ਸਾਰਟੀਫਿਕੇਟ ਵੰਡਣ ਦੀ ਰਸਮ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਅਦਾ ਕੀਤੀ।ਉਹਨਾਂ ਇਸ ਮੋਕੇ ਬੋਲਿਦਆਂ ਕਿਹਾ ਕਿ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸਕਿੱਲ ਦੀ ਟਰੇੋਨਿੰਗ ਜਰੂਰ ਲੈਣੀ ਚਾਹੀਦੀ ਹੈ ਜਿਸ ਨਾਲ ਜੇਕਰ ਉਹਨਾਂ ਨੂੰ ਕੋਈ ਸਰਕਾਰੀ ਨੋਕਰੀ ਨਾਂ ਵੀ ਮਿਲੇ ਤਾਂ ਵੀ ਆਪਣਾ ਖੁਦ ਦਾ ਕੰਮ ਸ਼ੁਰੂ ਕਰ ਸਕਦੇ ਹਨ।ਸਰਬਜੀਤ ਸਿੰਘ ਨੇ ਦੱਸਿਆ ਕਿ ੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਇਸ ਸਾਲ 100 ਦੇ ਕਰੀਬ ਲੜਕੀਆਂ ਨੂੰ ਵੱਖ ਵੱਖ ਸਿਲਾਈ ਕੇਂਦਰਾਂ ਵਿੱਚ ਟਰੇਨਿੰਗ ਦਿੱਤੀ ਗਈ ਹੈ ਅਤੇ ਬਹੁਤ ਲੜਕੀਆਂ ਆਪਣੇ ਘਰ ਵਿੱਚ ਹੀ ਆਪਣਾ ਕੰਮ ਕਰਕੇ ਆਪਣੇ ਪਰਿਵਾਰ ਦੀ ਆਰਿਥਕ ਮਦਦ ਕਰ ਰਹੀਆਂ ਹਨ।ਉਹਨਾਂ ਲੜਕੀਆਂ ਨੂੰ ਪਾਣੀ ਦੀ ਬੱਚਤ ਉਸ ਦੀ ਸਚੁੱਜੀ ਵਰਤੋਂ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋ ਵੱਧ ਪੋਦੇ ਲਾਉਣ ਦੀ ਅਪੀਲ ਕੀਤੀ।
ਸ਼ਹੀਦ ਭਗਤ ਸਿੰਘ ਸਹਿਯੋਗ ਕਲੱਬ ਦੇ ਪ੍ਰਧਾਨ ਮਨਦੀਪ ਸ਼ਰਮਾਂ ਨੇ ਇਸ ਮੋਕੇਂ ਬੋਲਦਿਆਂ ਦੱਸਿਆ ਕਿ ਤਿੰਨ ਮਹੀਨੇ ਚਲੇ ਇਸ ਸੈਂਟਰ ਵਿੱਚ ਲੜਕੀਆਂ ਨੂੰ ਸਿਲਾਈ ਕਢਾਈ ਦੀ ਟਰੇਨਿੰਗ ਤੋਂ ਇਲਾਵਾ ਵੱਖ ਵੱਖ ਸਵੈਰੋਜਗਾਰ ਦੇ ਧੰਧਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਤੋ ਇਲਾਵਾ ਸਮੂਹ ਲੜਕੀਆਂ ਨੂੰ ਜਿਲ੍ਹਾ ਰੋਜਗਾਰ ਦਫਤਰ ਵੱਲੋਂ ਲਗਾਏ ਗਏ ਰੋਜਗਾਰ ਮੇਲਿਆਂ ਵਿੱਚ ਵੀ ਵਿਜਟ ਕਰਵਾਇਆ ਗਿਆ ਅਤੇ ਸਿਲਾਈ ਸੈਂਟਰ ਗੇਹਲੇ ਦੀਆਂ ਸਮੂਹ ਸਿਖਆਰਥਣਾ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਸਭਿਆਚਾਰਕ ਮੇਲੇ ਵਿੱਚ ਵੀ ਗਿੱਧੇ ਦੀ ਪੇਸ਼ਕਾਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ।