*ਨਾਭਾ ਪਾਵਰ ਇਕ ਵਾਰ ਫਿਰ ਪਾਵਰ ਪਲਾਂਟਾਂ ਦੀ ਕਾਰਗੁਜ਼ਾਰੀ ਸੂਚੀ ਵਿਚ ਸਿਖਰ ‘ਤੇ*

0
9

ਰਾਜਪੁਰਾ (ਪਟਿਆਲਾ) 18 ਜੁਲਾਈ 2022  (ਸਾਰਾ ਯਹਾਂ/ ਮੁੱਖ ਸੰਪਾਦਕ ) : ਨਾਭਾ ਪਾਵਰ ਲਿਮਟਿਡ (NPL), ਜੋ ਕਿ ਲਾਰਸਨ ਐਂਡ ਟੂਬਰੋ (L&T) ਦੀ ਮਲਕੀਅਤ ਅਤੇ ਸੰਚਾਲਿਤ ਵਾਲੀ ਕੰਪਨੀ ਹੈ, ਨੇ ਪਲਾਂਟ ਲੋਡ ਫੈਕਟਰ (PLF) ਦੇ ਆਧਾਰ ‘ਤੇ ਦੇਸ਼ ਦੇ ਚੋਟੀ ਦੇ ਥਰਮਲ ਪਾਵਰ ਪਲਾਂਟਾਂ ਵਿੱਚ ਉਚੇਚਾ ਸੰਸਥਾਨ ਪ੍ਰਾਪਤ ਕੀਤਾ ਹੈ।

ਕੇਂਦਰੀ ਬਿਜਲੀ ਅਥਾਰਟੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਰਾਜਪੁਰਾ ਥਰਮਲ ਪਾਵਰ ਪਲਾਂਟ ਨੇ ਵਿੱਤੀ ਸਾਲ-23 ਦੀ ਪਹਿਲੀ ਤਿਮਾਹੀ ਦੌਰਾਨ 1000 ਮੈਗਾਵਾਟ ਜਾਂ ਇਸ ਤੋਂ ਵੱਧ ਦੀ ਸਮਰੱਥਾ ਵਾਲੇ ਕਿਸੇ ਵੀ ਗੈਰ-ਪਿਟ ਹੈੱਡ ਕੋਲਾ ਪਲਾਂਟ ਵਿਚੋਂ 95.17% ਦੇ ਉੱਚ ਪਲਾਂਟ ਲੋਡ ਫੈਕਟਰ ‘ਤੇ ਕੰਮ ਕੀਤਾ, ਜਦਕਿ ਰਾਸ਼ਟਰੀ ਔਸਤ 70% ਦਰਜ ਕੀਤੀ ਗਈ।  

ਨਾਭਾ ਪਾਵਰ ਨੇ ਲਗਾਤਾਰ ਤਿੰਨ ਸਾਲ 2017, 2018, 2019 ਅਤੇ ਫਿਰ 2022 ਵਿੱਚ ਆਈਪੀਪੀਏਆਈ ਦੁਆਰਾ ਪ੍ਰਦਾਨ ਕੀਤਾ ਗਿਆ ਸਰਵੋਤਮ ਆਈਪੀਪੀ ਪੁਰਸਕਾਰ ਪ੍ਰਾਪਤ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਭ ਤੋਂ ਵਧੀਆ ਥਰਮਲ ਪਲਾਂਟਾਂ ਵਿਚ ਆਪਣੀ ਜਗਾਹ ਬਣਾਇਆ ਹੈ।

ਪਿਛਲੇ ਸਾਲ ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਰਾਸ਼ਟਰੀ ਔਸਤ 58.64% ਦੇ ਮੁਕਾਬਲੇ 90.17% ਪਲਾਂਟ ਲੋਡ ਫੈਕਟਰ ਦਰਜ ਕਰ, ਨਾਭਾ ਪਾਵਰ  ਦੇਸ਼ ਦੇ ਸਭ ਤੋਂ ਵਧੀਆ ਥਰਮਲ ਪਲਾਂਟਾਂ ਵਿੱਚੋਂ ਇੱਕ ਵਜੋਂ ਮਾਨਤਾ ਪ੍ਰਾਪਤ ਕੀਤੀ ਹੈ।

ਸੰਚਾਲਨ ਕਾਰਜਕੁਸ਼ਲਤਾ ‘ਤੇ ਟਿੱਪਣੀ ਕਰਦੇ ਹੋਏ, ਸ਼੍ਰੀ ਡੀ ਕੇ ਸੇਨ, ਹੋਲ ਟਾਈਮ ਡਾਇਰੈਕਟਰ, ਐਲ ਐਂਡ ਟੀ (ਵਿਕਾਸ ਪ੍ਰੋਜੈਕਟ) ਨੇ ਕਿਹਾ, ਪਿਛਲੇ ਸਾਲ ਦੌਰਾਨ, ਨਾਭਾ ਪਾਵਰ, ਜੋ ਕਿ ਪੰਜਾਬ ਰਾਜ ਦੇ ਅੰਦਰ ਕੁੱਲ ਸਥਾਪਿਤ ਸਮਰੱਥਾ ਦਾ 25% ਹੈ, ਨੇ ਰਾਜ ਦੇ ਅੰਦਰ ਪੈਦਾ ਕੀਤੀ ਗਈ ਕੁੱਲ ਬਿਜਲੀ ਵਿਚੋਂ 40% ਯੋਗਦਾਨ ਪਾਇਆ ਹੈ । ਇਸ ਸਾਲ, ਪਹਿਲੀ ਤਿਮਾਹੀ ਦੇ ਦੌਰਾਨ, ਨਾਭਾ ਪਾਵਰ ਨੇ ਭਾਰਤ ਵਿੱਚ ਗੈਰ-ਪਿਟਹੈੱਡ ਪਲਾਂਟਾਂ ਵਿੱਚ ਸਭ ਤੋਂ ਵੱਧ ਪਲਾਂਟ ਲੋਡ ਫੈਕਟਰ ਦਰਜ ਕੀਤਾ ਅਤੇ ਸਮੁੱਚੇ ਤੌਰ ‘ਤੇ ਦੇਸ਼ ਦੇ ਥਰਮਲ ਪਲਾਂਟਾਂ ਵਿੱਚ ਦੂਜੇ ਸਥਾਨ ‘ਤੇ ਹੈ । ਮੈਂ ਇਸ ਪ੍ਰਾਪਤੀ ਦਾ ਸਿਹਰਾ ਉੱਤਮਤਾ ਲਈ ਸਾਡੀ ਵਚਨਬੱਧਤਾ ਅਤੇ ਰਾਜ ਦੇ ਸਾਰੇ ਥਰਮਲ ਪਲਾਂਟਾਂ ਵਿੱਚ ਸਭ ਤੋਂ ਘੱਟ ਕੀਮਤ ਵਾਲੀ ਬਿਜਲੀ ਸਪਲਾਈ ਕਰ ਪੰਜਾਬ ਰਾਜ ਦੀ ਉਦਯੋਗਿਕ ਅਤੇ ਆਰਥਿਕ ਤਰੱਕੀ ਵਿੱਚ ਸੇਵਾ ਕਰਨ ਦੇ ਸਾਡੇ ਸੰਕਲਪ ਨੂੰ ਦਿੰਦਾ ਹਾਂ।

ਪਲਾਂਟ ਦਾ 700 ਮੈਗਾਵਾਟ ਯੂਨਿਟ ਨੰਬਰ 2, 114 ਦਿਨਾਂ ਤੋਂ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਯੂਨਿਟ 1, 80 ਦਿਨਾਂ ਤੋਂ ਲਗਾਤਾਰ ਬਿਜਲੀ ਪੈਦਾ ਕਰ ਰਿਹਾ ਹੈ, ਜਿਸ ਨਾਲ ਪੰਜਾਬ ਰਾਜ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।

ਪਲਾਂਟ ਨੇ ਤਿਮਾਹੀ ਦੇ ਦੌਰਾਨ 21 ਦਿਨਾਂ ਦਾ ਔਸਤ ਕੋਲਾ ਸਟਾਕ ਵੀ ਬਣਾਈ ਰੱਖਿਆ ਹੈ ਜੋ ਕਿ ਭਾਰਤ ਵਿੱਚ ਕਿਸੇ ਵੀ ਗੈਰ-ਪਿਟ ਹੈੱਡ ਪਲਾਂਟ ਲਈ ਸਭ ਤੋਂ ਉੱਚੀ ਔਸਤ ਹੈ ।

ਨਾਭਾ ਪਾਵਰ ਨੇ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ ਸੂਬੇ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੀ ਵਚਨਬੱਧਤਾ ਦਾ ਸਬੂਤ ਦੇਂਦਿਆਂ ਸੂਬੇ ਦੇ ਸਾਰੇ ਥਰਮਲ ਪਾਵਰ ਪਲਾਂਟਾਂ ਵਿੱਚੋਂ ਸਭ ਤੋਂ ਉੱਚੇ ਪਲਾਂਟ ਲੋਡ ਫੈਕਟਰ ‘ਤੇ ਬਿਜਲੀ ਪੈਦਾ ਕੀਤੀ ਹੈ ਅਤੇ 100% ਉਪਲਬਧਤਾ ਨੂੰ ਵੀ ਯਕੀਨੀ ਬਣਾਇਆ ਹੈ।

LEAVE A REPLY

Please enter your comment!
Please enter your name here