ਮਾਨਸਾ 15—07—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵ ੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 14—07—2022 ਨੂੰ ਥਾਣਾ ਭੀਖੀ ਦੇ ਏਰੀਆ ਵਿੱਚੋਂ 4 ਲੱਖ
ਰੁਪਏ ਦੀ ਖੋਹ ਹੋਣ ਸਬੰਧੀ ਦਰਜ਼ ਹੋਏ ਮੁਕੱਦਮੇ ਨ ੂੰ ਮਾਨਸਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ
ਇਤਲਾਹ ਮਿਲਣ ਤੋਂ 3 ਘੰਟਿਆ ਅੰਦਰ ਮੁਕੱਦਮਾ ਵਿੱਚ ਦੋ ਨੋ ਮੁਲਜਿਮਾਂ ਮਨਜੀਤ ਸਿੰਘ ਉਰਫ ਨੇਕ ਪੁੱਤਰ
ਗੁਰਜੰਟ ਸਿੰਘ ਵਾਸੀ ਭੁਪਾਲ ਕਲਾ ਅਤੇ ਪ੍ਰਦੀਪ ਸਿੰਘ ਉਰਫ ਬੱਬੂ ਪੁੱਤਰ ਜਗਜੀਤ ਸਿੰਘ ਵਾਸੀ ਅਤਲਾ
ਖੁਰਦ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਮੁਲਜਿਮਾਂ ਪਾਸੋਂ ਖੋਹ ਕੀਤੀ
ਨਗਦੀ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਬਿਨਾ ਨੰਬਰੀ ਨ ੂੰ
ਵੀ ਬਰਾਮਦ ਕਰਵਾ ਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲ ੋਂ ਜਾਣਕਾਰੀ ਦਿ ੰਦੇ ਹੋੲ ੇ ਦੱਸਿਆ ਗਿਆ ਕਿ
ਮੁਦੱਈ ਗੁਲਜਾਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਸਮਾਓ ਨੇ ਮਿਤੀ 14—07—2022 ਨੂੰ ਥਾਣਾ ਭੀਖੀ ਦੀ
ਪ ੁਲਿਸ ਪਾਸ ਬਿਆਨ ਲਿਖਾਇਆ ਕਿ ਅੱਜ ਉਹ ਸਮੇਤ ਦਰਸ਼ਨ ਸਿੰਘ ਵਾਸੀ ਭੀਖੀ ਦੇ
ਐਚ.ਡੀ.ਐਫ.ਸੀ. ਬੈਂਕ ਭੀਖੀ ਵਿੱਚੋ 4 ਲੱਖ ਰੁਪਏ ਕਢਵਾ ਕੇ ਬਾਹਰ ਆਇਆ ਤਾਂ ਮੋਟਰਸਾਈਕਲ ਪਰ
ਸਵਾਰ 2 ਨਾਮਲੂਮ ਵਿਆਕਤੀਆਂ ਨੇ ਝਪਟ ਮਾਰ ਕੇ ਉਸ ਪਾਸੋ ਪੈਸਿਆ ਵਾਲਾ ਲਿਫਾਫਾ ਖੋਹ ਲਿਆ ਤ ੇ
ਮੌਕਾ ਤੋਂ ਭੱਜ ਗਏ। ਮੁਦੱਈ ਦੇ ਬਿਆਨ ਪਰ ਮੁਲਜਿਮਾਂ ਵਿਰੁ ੱਧ ਮੁਕੱਦਮਾ ਨੰਬਰ 120 ਮਿਤੀ
14—07—2022 ਅ/ਧ 379—ਬੀ, 34 ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਕੀਤਾ ਗਿਆ।
ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਭੀਖੀ ਦੀ ਨਿਗਰਾਨੀ ਹੇਠ ਸ:ਥ: ਮੇਵਾ
ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦੀ ਵਿਗਿਆਨਕ ਤਰੀਕਿਆਂ
ਨਾਲ ਤਫਤੀਸ ਅਮਲ ਵਿੱਚ ਲਿਆ ਕੇ 3 ਘੰਟਿਆਂ ਵਿੱਚ ਦੋਨਾਂ ਮੁਲਜਿਮਾਂ ਮਨਜੀਤ ਸਿੰਘ ਉਰਫ ਨ ੇਕ ਅਤੇ
ਪ ੍ਰਦੀਪ ਸਿੰਘ ਉਰਫ ਬੱਬੂ ਨ ੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਖੋ ਹ ਕੀਤੀ ਨਗਦੀ ਵਿੱਚੋ 3 ਲੱਖ
50 ਹਜਾਰ ਰੁਪਏ ਅਤੇ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ
ਵਿੱਚ ਲਿਆ ਗਿਆ ਹੈ।
ਗ੍ਰਿਫਤਾਰ ਮੁਲਜਿਮਾਂ ਦੇ ਸਾਬਕਾ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਜਿਹਨਾਂ ਨੂੰ
ਮਾਨਯੋਗ ਅਦਾਲਤ ਵਿੱਚ ਪ ੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋ ਂ ਡੂੰਘਾਈ
ਨਾਲ ਪੁੱਛਗਿੱਛ ਕਰਕੇ ਰਹਿੰਦੀ ਨਗਦੀ ਆਦਿ ਬਰਾਮਦ ਕਰਵਾਈ ਜਾਵੇਗੀ ਅਤੇ ਇਹਨਾਂ ਵੱਲੋਂ ਪਹਿਲਾਂ
ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਦਾ ਪਤਾ ਲਗਾਇਆ ਜਾਵੇਗਾ, ਜਿਹਨਾਂ ਪਾਸੋਂ ਅਹਿਮ
ਸੁਰਾਗ ਲੱਗਣ ਦੀ ਸੰਭਾਵਨਾਂ ਹੈ।