ਮਾਨਸਾ, 13 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਪਿ੍ਰੰਸੀਪਲ ਸ੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਆਈ.ਟੀ.ਆਈ. ਵਿਚੋਂ ਵੱਖ ਵੱਖ ਟਰੇਡਾਂ ਵਿਚ ਕੋਰਸ ਮੁਕੰਮਲ ਕਰ ਚੁੱਕੇ ਸਿੱਖਿਆਰਥੀਆਂ ਲਈ ਅਪਰੈਂਟਸ਼ਿਪ ਸੀਟਾਂ ਬਣਾਉਣ ਲਈ ਸੰਸਥਾ ਵੱਲੋਂ ਪੰਜ ਇੰਡਸਟਰੀਆਂ ਦਾ ਸਰਵੇ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਮੁੱਖ ਤੌਰ ’ਤੇ ਗੋਲਡਨ ਐਗਰੀਕਲਚਰ ਵਰਕਸ, ਅਮਨਦੀਪ ਐਗਰੀਕਲਚਰ ਵਰਕਸ, ਗੁਰੂ ਨਾਨਕ ਇੰਡਸਟਰੀਜ਼ ਸੇਲਜ ਕਾਰਪੋਰੇਸਨ, ਸਿੱਧੂ ਇਲੈਕਟ੍ਰੋਨਿਕ ਸਰਵਿਸ ਸੈਂਟਰ ਅਤੇ ਕਲਸੀ ਐਗਰੀਕਲਚਰ ਵਰਕਸ ਦੇ ਸਰਵੇ ਦੌਰਾਨ 12 ਸੀਟਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇੰਡਸਟਰੀਆਂ ਦੇ ਚੇਅਰਮੈਨ ਬਸੰਤ ਸਿੰਘ, ਨਿਰਮਲ ਸਿੰਘ, ਸੁਖਚੈਨ ਸਿੰਘ, ਅਵਤਾਰ ਸਿੰਘ, ਹਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਸੰਸਥਾ ਨੂੰ ਪੂਰਨ ਸਹਿਯੋਗ ਦਿੱਤਾ ਗਿਆ।
ਉਨ੍ਹਾ ਦੱਸਿਆ ਕਿ ਸੀਟਾਂ ਬਣਾਉਣ ਦੀ ਪ੍ਰਕਿਰਿਆ ਸ੍ਰੀ ਜਸਵਿੰਦਰਪਾਲ ਅਪ੍ਰੈਂਟਿਸਸ਼ਿਪ ਸਲਾਹਕਾਰ, ਸ੍ਰੀ ਮਨਜੀਤ ਸਿੰਘ ਵੈਲਡਰ ਇੰਸਟਰਕਟਰ ਅਤੇ ਸ੍ਰੀ ਜਸਪਾਲ ਸਿੰਘ ਪਲੇਸਮੈਂਟ ਅਫ਼ਸਰ ਵੱਲੋਂ ਕੀਤੀ ਗਈ।