*ਅਮਰ ਨਾਥ ਭੰਡਾਰੇ ਤੇ ਨੁਕਸਾਨ ਤੋਂ ਬਾਅਦ ਸੀਤਾ ਰਾਮ ਗੇਹਲੇ ਨੇ ਕੀਤਾ ਇੱਕ ਲੱਖ ਰੁਪਏ ਦਾਨ*

0
129

ਮਾਨਸਾ 13 ਜੁਲਾਈ  (ਸਾਰਾ ਯਹਾਂ/ ਮੁੱਖ ਸੰਪਾਦਕ ) : ਅਮਰ ਨਾਥ ਪਵਿੱਤਰਤਾ ਦੀ ਚੱਲ ਰਹੀ ਸੀ ਯਾਤਰਾ ਦੌਰਾਨ ਕੁਝ ਦਿਨ ਪਹਿਲਾਂ ਪਵਿੱਤਰ ਗੁਫ਼ਾ ਕੋਲ ਇੱਕ ਬੱਦਲ ਫਟ ਗਿਆ ਸੀ। ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ  ਸ਼੍ਰੀ ਹਰ ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਅਮਰਨਾਥ ਵਿਖੇ ਵਿਸ਼ਾਲ ਭੰਡਾਰਾ ਲਗਾਇਆ ਗਿਆ ਸੀ। ਬੱਦਲ ਫੱਟਣ ਤੋਂ ਬਾਅਦ ਇਹ ਭੰਡਾਰਾ ਪੂਰੀ ਤਰ੍ਹਾਂ  ਤਹਿਸ ਨਹਿਸ ਹੋ ਗਿਆ ਸੀ ਪ੍ਰਬੰਧਕਾਂ ਅਨੁਸਾਰ ਪੰਜਾਹ ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਇਸ ਭੰਡਾਰੇ ਵਿੱਚ ਹੋ ਗਿਆ ਸੀ।  ਸੰਸਥਾ ਮੈਂਬਰਾਂ ਨੇ ਦੱਸਿਆ ਕਿ ਸੇਵਾ ਮੰਡਲ ਦੇ ਅਹੁਦੇਦਾਰਾਂ ਨੇ ਇਸ ਮੌਕੇ ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਇਸ ਮੌਕੇ ਉਨ੍ਹਾਂ ਦਾ ਸਾਥ ਕੇਂਦਰੀ ਫੋਰਸਾਂ ਨੇ ਦਿੱਤਾ ਜੋ ਬਹੁਤ ਵਧੀਆ ਸੇਵਾ ਨਿਭਾਈ ਭੰਡਾਰਾ ਬੰਦ ਹੋਣ ਤੋਂ ਬਾਅਦ ਅਗਲੇ ਦਿਨ ਹੀ ਦਾਨਵੀਰਾਂ ਦੇ ਸਹਿਯੋਗ ਨਾਲ ਸ਼ੁਰੂ ਕਰ ਦਿੱਤਾ ਸੀ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਮੇਸ਼  ਰਮੇਸ਼ ਕੁਮਾਰ ਐਡਵੋਕੇਟ, ਪ੍ਰੇਮ ਕਾਟੀ, ਨੇ ਦੱਸਿਆ ਕਿ ਇਸ ਭੰਡਾਰੇ ਦੇ ਨੁਕਸਾਨ ਦੀ ਖ਼ਬਰ ਪੜ੍ਹਨ ਤੋਂ ਬਾਅਦ  ਸੀਤਾ ਰਾਮ ਗੇਹਲੇ ਮਾਨਸਾ ਦੇ ਜੰਮਪਲ ਜੋ ਕਾਫ਼ੀ ਸਮਾਂ ਪਹਿਲਾਂ ਪੰਚਕੂਲਾ ਚਲੇ ਗਏ ਸਨ ਅਤੇ ਉਥੋਂ ਦੇ ਵਸਨੀਕ ਹਨ ਉਨ੍ਹਾਂ ਦੇ ਭੰਡਾਰੇ ਲਈ ਅੱਗੇ ਇਕ ਲੱਖ ਰੁਪਏ ਦਾ  ਯੋਗਦਾਨ ਠੁੂਠਿਆਵਾਲੀ ਵਾਲੇ ਪੰਪ ਦੇ ਮੈਨੇਜਰ ਸੁਲੱਖਣ ਸਿੰਘ ਰਾਹੀਂ ਭੇਜਿਆ ਹੈ।  ਉਨ੍ਹਾਂ ਸੇਵਾ ਮੰਡਲ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੋਰ ਦਾਨਵੀਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ  ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਬੱਬੀ ਦਾਨੇਵਾਲੀਆ ,ਉੱਤਮ ਜੈਨ, ਵਿਵੇਕ ਕੁਮਾਰ, ਬੌਬੀ ਕੌਸ਼ਲ,  ਨੇ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਭੰਡਾਰੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਕਿਉਂਕਿ ਸੇਵਾ ਮੰਡਲ ਨੇ ਜਿਥੇ ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਘਰ ਘਰ ਰਾਸ਼ਨ ਅਤੇ  ਖਾਣਾ ਪਹੁੰਚਦਾ ਕੀਤਾ ਉਸੇ ਲਡ਼ੀ ਨੂੰ ਜਾਰੀ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਅਮਰਨਾਥ ਵਿਖੇ ਚੱਲ ਰਿਹਾ ਭੰਡਾਰਾ ਨਿਰਵਿਘਨ ਚੱਲਦਾ ਰਹੇਗਾ। ਜਿਸ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।ਸੰਸਥਾ ਮੈਂਬਰਾਂ ਨੇ ਕਿਹਾ ਕਿ ਜਿੰਨੀ ਦੇਰ ਅਮਰਨਾਥ ਦੀ ਪਵਿੱਤਰ ਯਾਤਰਾ ਚਲਦੀ ਰਹੇ ਉਨੀ ਦੇਰ ਹਰ ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਦਾ ਭੰਡਾਰਾ ਲਗਾਤਾਰ ਜਾਰੀ ਰਹੇਗਾ।ਭੰਡਾਰੇ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਮਾਨਸਾ ਸ਼ਹਿਰ ਵਾਸੀਆਂ ਤੇ ਹੋਰ ਪਤਵੰਤਿਆਂ ਨੂੰ ਬੇਨਤੀ ਕੀਤੀ ਕਿ ਇਸ ਭੰਡਾਰੇ ਨੂੰ ਨਿਰਵਿਘਨ ਚਲਾਉਣ ਲਈ ਸੰਸਥਾ ਅਤੇ  ਸੇਵਾ ਮੰਡਲ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।  

LEAVE A REPLY

Please enter your comment!
Please enter your name here