*ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਵਿਸ਼ਵ ਜੰਨਸੰਖਿਆ ਦਿਵਸ ਦੇ ਸਬੰਧ ਵਿੱਚ ਕੁਇੱਜ,ਪੇਟਿੰਗ,ਭਾਸ਼ਣ ਅਤੇ ਲੇਖ ਮੁਕਾਬਲੇ ਕਰਵਾਏ ਗਏ*

0
7

ਮਾਨਸਾ  (ਸਾਰਾ ਯਹਾਂ/ ਮੁੱਖ ਸੰਪਾਦਕ ) ਵੱਧਦੀ ਅਬਾਦੀ ਦੀ ਸਮੱਸਿਆ ਇੱਕ ਅਜਿਹੀ ਸਮੱਸਿਆ ਹੈ ਜੋ ਅੱਗੇ ਹੋਰ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ ਇਸ ਗੱਲ ਦਾ ਪ੍ਰਗਟਾਵਾ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਧਿਕਾਰੀ ਡਾ.ਸੰਦੀਪ ਘੰਡ ਨੇ ਆਦਰਸ਼ ਸੇਕੰਡਰੀ ਸਕੂਲ ਭੁਪਾਲ ਵਿਖੇ ਮਨਾਏ ਗਏ ਵਿਸ਼ਵ ਅਬਾਦੀ ਦਿਵਸ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆ ਕੀਤਾ।ਡਾ.ਘੰਡ ਨੇ ਕਿਹਾ ਕਿ ਵੱਧਦੀ ਕਾਰਣ ਲੋਕ ਭਲਾਈ ਸਕੀਮਾਂ ਜਿਵੇ ਸਿਹਤ,ਸਿਖਿਆ ਤੇ ਵੀ ਅਸਰ ਪੈਦਾਂ ਹੈ।ਉਹਨਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਬੁਰੁਜਗਾਰੀ ਦਾ ਵੀ ਮੁੱਖ ਕਾਰਣ ਵੱਧਦੀ ਅਬਾਦੀ ਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਨੋਜਵਾਨ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ।
ਆਦਰਸ਼ ਸੇਕੰਡਰੀ ਸਕੂਲ ਦੇ ਮੇਨਿਜੰਗ ਡਾਰਿਕੇਟਰ ਕਰਮ ਸਿੰਘ ਚੋਹਾਨ ਦੀ ਅਗਵਾਈ ਹੇਠ ਕਰਵਾਏ ਇਹਨਾਂ ਮੁਕਾਬਿਲਆਂ ਵਿੱਚ 120 ਦੇ ਕਰੀਬ ਲੜਕੇ/ਲੜਕੀਆਂ ਨੇ ਭਾਗ ਲਿਆ।
ਆਦਰਸ਼ ਸੇਕਡੰਰੀ ਸਕੂਲ ਦੇ ਪ੍ਰਿਸੀਪਲ ਅਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵੱਲੋਂ ਪਹਿਲਾਂ ਵੀ ਸਮੇ ਸਮੇ ਤੇ ਵੱਖ ਵੱਖ ਸਮਾਜਿਕ ਬੁਰਾਈਆਂ ਸਬੰਧੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਉਹਨਾਂ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਉਹਨਾਂ ਦੇ ਸਕੂਲ ਵਿੱਚ ਵਿਸ਼ਵ ਅਬਾਦੀ ਦਿਵਸ ਦੇ ਸਬੰਧ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਜਾਣ ਵਾਲੇ ਮੁਕਾਬਿਲਆਂ ਲਈ ਧੰਨਵਾਦ ਕੀਤਾ।
ਇਸ ਮੋਕੇ ਕਰਵਾਏ ਗਏ ਪੇਟਿੰਗ ਮੁਕਾਬਿਲਆਂ ਵਿੱਚ ਗਰੀਨ ਹਾਊਸ ਦੀ ਕਰਿਸ਼ਮਾਂ ਨੇ ਬਾਜੀ ਮਾਰੀ ਜਦੋਂ ਕਿ ਬਲਿਊ ਹਾਊਸ ਦੀ ਫਰਮੀਤ ਕੌਰ ਦੂਸਰੇ ਅਤੇ ਰੈਡ ਹਾਊਸ ਦੀ ਰਵਨੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਕਰਵਾਏ ਗਏ ਭਾਸ਼ਣ ਮੁਕਾਬਿਲਆਂ ਵਿੱਚ ਵੀ ਗਰੀਨ ਹਾਊਸ ਦੀ ਹਰਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਬਲਿਊ ਹਾਊਸ ਦੀ ਖੁਸ਼ਦੀਪ ਕੌਰ ਨੇ ਦੂਜਾ ਅਤੇ ਰੈਡ ਹਾਊਸ ਦੀ ਰੁਪਿੰਦਰ ਕੌਰ ਨੂੰ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ।ਇਸ ਮੋਕੇ ਕਰਵਾਏ ਗਏ ਲੇਖ ਮੁਕਾਬਲਿਆਂ ਵਿੱਚ ਰੈਡ ਹਾਊਸ ਦੀ ਈਸ਼ਕਾ ਨੇ ਪਹਿਲਾ,ਬਲਿਊ ਦੀ ਸਿਮਰਪ੍ਰੀਤ ਕੌਰ ਨੇ ਦੂਸਰਾ ਅਤੇ ਗਰਨਿ ਹਾਊਸ ਦੀ ਵਿਭਨੀਤ ਕੌਰ ਤੀਸਰੇ ਸਥਾਨ ਤੇ ਰਹੀ।ਇਸ ਮੋਕੇ ਕਰਵਾਏ ਗਏ ਕੁਇੱਜ ਮੁਕਾਬਲੇ ਵਿੱਚ ਯੈਲੋ ਹਾਊਸ ਦੀ ਟੀਮ ਹਰਜੋਤ ਕੌਰ,ਰਿਸ਼ਮਤਾ ਮਾਨ ਅਤੇ ਹਰਮਨਪ੍ਰੀਤ ਕੌਰ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦ ਕਿ ਬਲਿਊ ਹਾਊਸ ਦੀ ਕਮਲਪ੍ਰੀਤ ਕੌਰ,ਰਮਨਪ੍ਰੀਤ ਕੌਰ ਅਤੇ ਭੁਪਿੰਦਰ ਕੌਰ ਨੂੰ ਦੂਸਰਾ ਅਤੇ ਗਰੀਨ ਹਾਊਸ ਦੀ ਟੀਮ ਜਿਸ ਵਿੱਚ ਕਮਲਪ੍ਰੀਤ ਕੌਰ,ਖੁਸ਼ਪ੍ਰੀਤ ਕੌਰ ਅਤੇ ਨਵਦੀਪ ਕੌਰ ਸ਼ਾਮਲ ਸਨ ਨੂੰ ਤੀਸ਼ਰੇ ਸਥਾਨ ਨਾਲ ਹੀ ਸਬਰ ਕਰਨਾ ਪਿਆ।ਇਹਨਾਂ ਮੁਕਾਬਿਲਆਂ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਾਰੇ ਮੁਕਾਬਿਲਆਂ ਵਿੱਚ ਲੜਕੀਆਂ ਨੇ ਹੀ ਬਜਾੀ ਮਾਰੀ।
ਇਸ ਮੋਕੇ ਕਰਵਾਏ ਗਏ ਮੁਕਾਬਿਲਆਂ ਵਿੱਚ ਸਕੂਲ ਅਧਿਆਪਕ ਵਿਸ਼ਾਲ ਭਠੇਜਾ,ਮੱਖਣ ਸਿੰਘ ਬੀਰ,ਸੁਖਵੀਰ ਸਿੰਘ,ਮੈਡਮ ਰਮਨੀਕ ਕੌਰ,ਮੈਡਮ ਕਿਰਨਦੀਪ ਕੌਰ ਅਤੇ ਕੁਲਵੰਤ ਕੌਰ ਨੇ ਜੱਜਾਂ ਦੀ ਭੂਮਕਿਾ ਅਦਾ ਕੀਤੀ।ਪ੍ਰੋਗਰਾਮ ਨੂੰ ਸਫਲ ਕਰਨ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਗੁਰਪ੍ਰੀਤ ਕੌਰ ਅਕਲੀਆ ਅਤੇ ਮਨੋਜ ਕੁਮਾਰ ਨੇ ਸ਼ਮੂਲੀਅਤ ਕੀਤੀ।ਮੰਚ ਸੰਚਾਲਨ ਦੀ ਭੂਮਿਕਾ ਸਕੂਲ ਅਧਿਆਪਕ ਮੱਖਣ ਸਿੰਘ ਬੀਰ ਨੇ ਅਦਾ ਕੀਤੀ।

LEAVE A REPLY

Please enter your comment!
Please enter your name here