*ਮੀਤ ਹੇਅਰ ਤੋਂ ਵਾਪਸ ਲਿਆ ਸਿੱਖਿਆ ਮਹਿਕਮਾ, ਹਰਜੋਤ ਬੈਂਸ ਬਣੇ ਨਵੇਂ ਸਿੱਖਿਆ ਮੰਤਰੀ*

0
139

ਚੰਡੀਗੜ੍ਹ 05 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ): : ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਸਿੱਖਿਆ ਮਹਿਕਮਾ ਵਾਪਸ ਲੈ ਲਿਆ ਹੈ। ਹੁਣ ਹਰਜੋਤ ਬੈਂਸ ਨਵੇਂ ਸਕੂਲ ਸਿੱਖਿਆ ਮੰਤਰੀ ਹੋਣਗੇ। ਹਰਜੋਤ ਬੈਂਸ ਕੋਲ ਜੇਲ੍ਹ ਮਹਿਕਮਾ ਵੀ ਰਹੇਗਾ। ਦੂਜੇ ਪਾਸੇ ਮੀਤ ਹੇਅਰ ਨੂੰ ਹੁਣ ਗਵਰਨੈਂਸ ਸੁਧਾਰ, ਪ੍ਰਿੰਟਿੰਗ ਐਂਡ ਸਟੇਸ਼ਨਰੀ, ਸਾਇੰਸ ਟੈਕਨਾਲੌਜੀ ਐਂਡ ਐਨਵਾਇਰਮੈਂਟ, ਸਪੋਰਟਸ ਐਂਡ ਯੂਥ ਸਰਵਿਸ ਤੇ ਉੱਚ ਸਿੱਖਿਆ ਮਹਿਕਮੇ ਦਿੱਤੇ ਗਏ ਹਨ। 

ਦੱਸ ਦਈਏ ਕਿ ਪੰਜਾਬ ਵਿੱਚ ਨਵੇਂ ਨਿਯੁਕਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੂੰ ਲੋਕ ਸੰਪਰਕ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਅੰਮ੍ਰਿਤਸਰ ਤੋਂ ਡਾ: ਇੰਦਰਬੀਰ ਨਿੱਝਰ ਨੂੰ ਸਥਾਨਕ ਸਰਕਾਰਾਂ ਮੰਤਰੀ ਬਣਾਇਆ ਗਿਆ ਹੈ। ਚੇਤਨ ਸਿੰਘ ਜੌੜਾ ਮਾਜਰਾ ਪੰਜਾਬ ਦੇ ਸਿਹਤ ਵਿਭਾਗ ਨੂੰ ਸੰਭਾਲਣਗੇ। ਫੌਜਾ ਸਿੰਘ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਅਨਮੋਲ ਗਗਨ ਮਾਨ ਸੈਰ-ਸਪਾਟਾ ਤੇ ਸੱਭਿਆਚਾਰ ਮੰਤਰਾਲਾ ਸੰਭਾਲਣਗੇ।

ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੀਤ ਹੇਅਰ ਤੋਂ ਸਕੂਲੀ ਸਿੱਖਿਆ ਦਾ ਮਹਿਕਮਾ ਵਾਪਸ ਲੈ ਲਿਆ ਗਿਆ ਹੈ। ਇਹ ਵਿਭਾਗ ਹੁਣ ਜੇਲ੍ਹ ਤੇ ਮਾਈਨ ਮੰਤਰੀ ਹਰਜੋਤ ਬੈਂਸ ਨੂੰ ਸੌਂਪ ਦਿੱਤਾ ਗਿਆ ਹੈ। ਯਾਦ ਰਹੇ ਸਕੂਲੀ ਸਿੱਖਿਆ ਆਮ ਆਦਮੀ ਪਾਰਟੀ ਦਾ ਫੋਕਸ ਖੇਤਰ ਹੈ। ਇਸ ਲਈ ਹੀ ਸਕੂਲੀ ਸਿੱਖਿਆ ਮੰਤਰਾਲੇ ਹਰਜੋਤ ਬੈਂਸ ਨੂੰ ਸੌਂਪਿਆ ਗਿਆ ਹੈ।

ਕਾਬਿਲੇਗ਼ੌਰ ਹੈ ਕਿ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਸ਼ਹਿਰੀ ਵਿਕਾਸ ਮੰਤਰਾਲਾ ਮਿਲਿਆ ਹੈ। ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਵਿਭਾਗ ਦੇ ਨਾਲ-ਨਾਲ ਮੈਡੀਕਲ ਸਿੱਖਿਆ ਵਿਭਾਗ ਮਿਲਿਆ ਹੈ। ਇੰਦਰਬੀਰ ਨਿੱਜਰ ਨੂੰ ਸਥਾਨਕ ਸਰਕਾਰਾਂ ਵਿਭਾਗ, ਅਨਮੋਲ ਗਗਨ ਮਾਨ ਨੂੰ ਲੇਬਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮੰਤਰਾਲਾ ਅਤੇ ਫੌਜਾ ਸਿੰਘ ਸਰਾਰੀ ਨੂੰ ਫੂਡ ਪ੍ਰੋਸੈਸਿੰਗ ਅਤੇ ਬਾਗਵਾਨੀ ਵਿਭਾਗ ਮਿਲਿਆ ਹੈ।

LEAVE A REPLY

Please enter your comment!
Please enter your name here