ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ) : ਸ੍ਰੀ ਸਨਾਤਨ ਧਰਮ ਸਭਾ ਦੀ ਸਾਲਾਨਾ ਚੋਣ ਇਸ ਵਾਰ ਸਰਬਸੰਮਤੀ ਨਾਲ ਸੰਪੰਨ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੀਆ ਚੋਣ ਨਿਗਰਾਣ ਕਮੇਟੀ ਦੇ ਇੰਦਰਸੈਨ ਅਕਲੀਆ , ਵਿਸਾਲ ਗੋਲਡੀ , ਪਰਮਜੀਤ ਜਿੰਦਲ , ਅਮਰਨਾਥ ਪੀ ਪੀ ,ਪ੍ਰੇਮ ਨਾਥ ਨੰਦਗੜ ,ਯੁਕੇਸ ਸੋਨੂੰ ,ਸੰਜੀਵ ਬੋਬੀ ਨੇ ਦੱਸਿਆ ਕਿ ਸਾਲਾਨਾ ਚਨਾਬ ਲਈ ਕਾਗਜ ਭਰਨ ਦੀ ਤਾਰੀਖ ੨੭ ਜੂਨ ਸੀ ਅਤੇ ਵਾਪਸ ਲੈਣ ਦੀ ਤਾਰੀਖ ੨੯ ਜੂਨ ਸੀ ।ਉਹਨਾ ਦੱਸਿਆ ਕਿ ੨੯ ਜੂਨ ਨੂੰ ਕਾਗਜ ਵਾਪਸ ਲੈਣ ਦੋਰਾਨ ਪ੍ਰਧਾਨਗੀ ਅਤੇ ਖਜਾਨਚੀ ਲਈ ਕਾਗਜ ਦਾਖਲ ਕਰਵਾਉਣ ਵਾਲੇ ਵਿਨੋਦ ਭੰਮਾ ਅਤੇ ਅੰਮ੍ਰਿਤ ਪਾਲ ਮਿੱਤਲ ਨੇ ਆਪਣੇ ਕਾਗਜ ਵਾਪਸ ਲੈ ਲਏ ਸਨ ।ਜਿਸ ਵਿੱਚ ਰਾਜੇਸ ਪੰਧੇਰ ਖਜਾਨਚੀ ਅਤੇ ਰੁਲਦੂ ਰਾਮ ਨੰਦਗੜ ਬਿਨਾ ਮੁਕਾਬਲੇ ਚੁਣੇ ਗਏ ।ਜਦਕਿ ਮੀਤ ਪ੍ਰਧਾਂਨ ਹਰੀ ਰਾਮ ਡਿੰਪਾ ਦੇ ਮੁਕਾਬਲੇ ਕੋਈ ਵੀ ਕਾਗਜ ਦਾਖਲ ਨਾ ਹੋਣ ਕਾਰਨ ਨਿਰਵਿਰੋਧ ਚੁਣੇ ਗਏ ।ਇਸ ਤੋ ਇਲਾਵਾ ਜਰਨਲ ਸਕੱਤਰ ਲਈ ਕਮਲਜੀਤ ਸਰਮਾ ਅਤੇ ਸੁਨੀਲ ਗੁਪਤਾ ਦੀ ਚੋਣ ਲਈ ਸਰਬਸੰਮਤੀ ਨਾਲ ਪਰਚੀਆ ਪਾਇਆ ਗਈਆ ਜਿਸ ਵਿੱਚ ਕਮਲਜੀਤ ਸਰਮਾ ਦੀ ਪਰਚੀ ਨਿਕਲਣ ਤੇ ਉਹਨਾ ਨੂੰ ਜਰਨਲ ਸਕੱਤਰ ਐਲਾਨਿਆ ਗਿਆ ।ਇਸ ਦੇ ਨਾਲ ਨਾਲ ਜੋ ਸਕੱਤਰ ਲਈ ਰਾਕੇਸ ਬਿੱਟੂ ਅਤੇ ਤਰਸੇਮ ਬਿੱਟੂ ਸ਼ਰਮਾ ਨੇ ਵੀ ਕਾਗਜ ਦਾਖਲ ਕੀਤੇ ਜਿਸ ਤੇ ਸਰਬਸੰਮਤੀ ਕਰਵਾਉਦੇਆ ਇਹਨਾ ਉਮੀਦਵਾਰਾ ਦਾ ਫੈਸਲਾ ਟਾਸ ਜਰਿਆ ਕੀਤਾ ਗਿਆ ਜਿਸ ਵਿੱਚ ਰਾਕੇਸ ਬਿੱਟੂ ਨੇ ਟਾਸ ਜਿੱਤ ਕੇ ਇਸ ਸੀਟ ਤੇ ਕਬਜਾ ਕੀਤਾ ।ਹੁਣ ਨਵੇ ਸੇੈਸਨ ਲਈ ਪ੍ਰਧਾਨ ਰੁਲਦੂ ਰਾਮ ਨੰਦਗੜ , ਮੀਤ ਪ੍ਰਧਾਨ ਹਰੀ ਰਾਮ ਡਿੰਪਾ , ਜਰਨਲ ਸਕੱਤਰ ਕਮਲ ਸ਼ਰਮਾ , ਖਜਾਨਚੀ ਰਾਜੇਸ ਪੰਧੇਰ ਅਤੇ ਜੂ ਸਕੱਤਰ ਰਾਕੇਸ ਬਿੱਟੂ ਚੁਣੇ ਗਏ ਹਨ ।ਜਿਕਰਯੌਗ ਹੈ ਕਿ ਇਹ ਚੁਣੇ ਹੋਏ ਆਹੁਦੇਦਾਰ ਐਸ ਡੀ ਕਾਲਜ ਦੀ ਮਨੈਜਮੈਟ ਕਮੇਟੀ ਦੇ ਮੈਬਰ ਹੋਣਗੇ।ਉਪਰੋਕਤ ਟੀਮ ਨੇ ਜਿੱਤ ਤੋ ਬਾਅਦ ਸਹਿਰ ਦੇ ਵੱਖ ਵੱਖ ਮੰਦਰਾ ਵਿਖੈ ਨਤਮਸਤਕ ਹੋਏ ਜਿੱਥੇ ਉਹਨਾ ਨੂੰ ਮੰਦਰ ਦੇ ਪੁਜਾਰੀਆ ਤੇ ਕਮੇਟੀ ਆਗੂਆ ਵੱਲੋ ਵਧਾਈ ਦਿੰਦੀਆ ਸਨਮਾਨਿਤ ਕੀਤਾ ਗਿਆ ।ਕਮੇਟੀ ਮੈਬਰਾ ਵੱਲੋ ਦੱਸਿਆ ਗਇਆ ਕਿ ੧੦ ਤਾਰੀਖ ਨੂੰ ਹੋਣ ਵਾਲੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ ਗਈ ਹੈ ।ਉਹਨਾ ਦੱਸਿਆ ਕਿ ੧੦ ਜੁਲਾਈ ਨੂੰ ਐਸ ਡੀ ਕਾਲਜ ਵਿਖੇ ਹੋਣ ਵਾਲੀ ਮੀਟਿੰਗ ਮੁਲਤਵੀ ਕਰਕੇ ੩ ਜੁਲਾਈ ਨੂੰ ਸਾਮ ੪ ਵਜੇ ਸ੍ਰੀ ਲਕਸਮੀ ਨਰਾਇਣ ਮੰਦਰ ਵਿਖੇ ਰੱਖੀ ਗਈ ਹੈ ਜਿਸ ਵਿੱਚ ਸਭਾ ਦਾ ਸਾਲਾਨਾ ਹਿਸਾਬ ਕਿਤਾਬ ਪੇਸ ਕੀਤਾ ਜਾਵੇਗਾ ਅਤੇ ਜਨਮਅਸਟਮੀ ਸੰਬੰਧੀ ਵਿਚਾਰ ਵਿਟਾਦਰਾ ਕੀਤਾ ਜਾਵੇਗਾ ਇਸ ਸਰਬਸੰਮਤੀ ਨਾਲ ਹੋਣ ਵਾਲੀ ਚੋਣ ਨੂੰ ਲੈਕੇ ਸਹਿਰ ਵਾਸੀ ਐਡਵੋਕੇਟ ਸਤੀਸ ਕੀਟੀ ,ਸੁਰਿੰਦਰ ਪਿੰਟਾ , ਮਹੇਸ ਬਾਸਲ ,ਜਗਦੀਸ ਰਾਏ ,ਰਮੇਸ ਜਿੰਦਲ , ਸਨੀ ਗੋਇਲ , ਕ੍ਰਿਸਨ ਬਾਸਲ , ਅਸੋਕ ਗਰਗ , ਸਤੀਸ ਜੋਗਾ , ਦਰਸਨ ਦਰਸੀ ,ਪਾਲੀ ਚਾਦਪੁਰੀਆ ਤੋ ਇਲਾਵਾ ਸਹਿਰ ਵਾਸੀਆ ਨੇ ਸਲਾਘਾ ਕਰਦੇ ਕਿਹਾ ਕਿ ਹਰ ਸਾਲ ਚੋਣ ਸਰਬਸੰੰਮਤੀ ਨਾਲ ਹੀ ਹੋਣੀ ਚਾਹੀਦੀ ਹੈ ।