ਮਾਨਸਾ,21 ਜੁੂਨ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਮਾਨਸਾ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਬਲਜੀਤ ਸ਼ਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਲਿਖਕੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਐਨ ਓ ਸੀ (NOC) ਨਾ ਮਿਲਣ ਕਾਰਨ ਰਜਿਸਟਰੀਆਂ ਦਾ ਕੰਮ ਬਿਲਕੁੱਲ ਠੱਪ ਹੋ ਗਿਆ ਹੈ। ਮਾਨਸਾ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਜਿਸਟਰੀਆਂ ਦਾ ਕੰਮ ਬਿਲਕੁੱਲ ਬੰਦ ਹੋਇਆ ਪਿਆ ਹੈ ਅਤੇ ਇਸ ਕਰਕੇ ਵਪਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਰਨਲ ਸਕੱਤਰ ਇੰਦਰਸੈਨ ਅਕਲੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਰਜਿਸਟਰੀਆਂ ਕਰਾਉਣ ਵਾਲੇ ਐਨ ਓ ਸੀ (NOC) ਲਗਾਇਆ ਹੈ ਉਸ ਨਾਲ ਸਾਰਾ ਪ੍ਰੋਪਰਟੀ ਡੀਲਰ ਅਤੇ ਵਪਾਰੀਆਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਅਤੇ ਇਸ ਵੇਲੇ ਪ੍ਰੋਪਰਟੀ ਨਾਲ ਸਬੰਧਤ ਸਾਰੇ ਕਾਰੋਬਾਰ ਬੰਦ ਪਏ ਹਨ ਅਤੇ ਇਸ ਦਾ ਪ੍ਰਭਾਵ ਇੱਕਲੇ ਪ੍ਰੋਪਰਟੀ ਡੀਲਰਾ ਦਾ ਕੰਮਾਂ ਤੇ ਨਹੀਂ ਹੋਇਆ ਸਗੋਂ ਮਜ਼ਦੂਰ ਵਰਗ, ਵਪਾਰੀ ਵਰਗ ਅਤੇ ਕਚਹਿਰੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਤੇ ਵੀ ਪਿਆ ਹੈ ਜਿਸ ਕਾਰਨ ਉਹ ਵੀ ਪ੍ਰੇਸ਼ਾਨ ਹਨ ਕਿਉਂਕਿ ਸਰਕਾਰ ਵੱਲੋਂ ਜ਼ੋ ਐਨ ਓ ਸੀ (NOC) ਲਗਾਇਆ ਗਿਆ ਹੈ ਉਸ ਐਨ ਓ ਸੀ (NOC) ਬਾਰੇ ਆਮ ਲੋਕਾਂ ਨੂੰ ਕੁੱਝ ਨਹੀਂ ਪਤਾ ਅਤੇ ਇਥੋਂ ਤੱਕ ਕਿ ਸੰਬਧਤ ਮੰਤਰੀ ਨੂੰ ਵੀ ਐਨ ਓ ਸੀ (NOC) ਦੀ ਪ੍ਰਕਿਰਿਆ ਬਾਰੇ ਜਾਣਕਾਰੀ ਨਹੀਂ ਹੈ ਅਤੇ ਸੰਬਧਤ ਅਫਸਰਾਂ ਨੂੰ ਵੀ ਜ਼ਿਆਦਾ ਪਤਾ ਨਾਂ ਹੋਣ ਕਾਰਨ ਰਜਿਸਟਰੀਆਂ ਦਾ ਕੰਮ ਬਿਲਕੁੱਲ ਬੰਦ ਹੈ ਅਤੇ ਜਿਥੇ ਪੰਜਾਬ ਸਰਕਾਰ ਨਵੀਆਂ ਨੌਕਰੀਆਂ ਦੀ ਗੱਲ ਕਰ ਰਹੀ ਹੈ ਉਥੇ ਸਵੈ-ਰੁਜ਼ਗਾਰ ਕਰ ਰਹੇ ਲੋਕਾਂ ਤੋਂ ਰੋਜ਼ਗਾਰ ਖੋਹਿਆ ਜਾ ਰਿਹਾ ਹੈ।
ਜਿਥੇ ਹਜ਼ਾਰ ਗਜ ਦੇ ਪਲਾਟ ਨੂੰ ਅਣਅਧਿਕਾਰਤ ਕਲੋਨੀਆਂ ਤੋਂ ਇਲਾਵਾ 1000 ਵਰਗ ਗਜ ਤੋਂ ਘੱਟ ਪਲਾਟਾਂ ਦੀ ਸੇਲ ਡੀਡ ਦੀ ਰਜਿਸਟ੍ਰੇਸ਼ਨ ਕਰਨ ਲਈ ਬੇਨਤੀ ਕੀਤੀ।
Paper act 1995 ਇਸ ਐਕਟ ਵਿੱਚ ਵੀ ਸੋਧ ਕੀਤੀ ਜਾਵੇ ਅਤੇ ਐਨ ਉ ਸੀ ਸ਼ਹਿਰ ਵਿਚ ਬੰਦ ਕੀਤੀ ਜਾਵੇ ਅਤੇ ਅਤੇ ਲੋਕਾਂ ਦੀ ਇਸ ਸੱਮਸਿਆ ਵੱਲੋਂ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਤਾਂ ਜ਼ੋ ਲੋਕ ਆਪਣੇ ਕੰਮਾਂ ਵਿੱਚ ਲੱਗ ਸਕਣ ਅਤੇ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਤੇ ਪੰਜਾਬ ਦੇ 30 ਤੋਂ ਵੱਧ ਐਮ ਐਲ ਏ ਸਾਹਿਬਾਨ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਅਤੇ ਉਸ ਵਿੱਚ ਰਜਿਸਟਰੀਆਂ ਸਮੇਂ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਹੈ, ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਮੁੱਖ ਮੰਤਰੀ ਸਾਹਿਬ ਐਸੋਸੀਏਸ਼ਨ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਨਗੇ ਇਸ ਸਮੇਂ ਐਸੋਸੀਏਸ਼ਨ ਦੇ
ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ। ਅਣਅਧਿਕਾਰਤ ਕਲੋਨੀਆਂ ਤੋਂ ਇਲਾਵਾ 1000 ਵਰਗ ਗਜ਼ ਤੋਂ ਘੱਟ ਪਲਾਟਾਂ ਦੀ ਸੇਲ ਡੀਡ ਦੀ ਰਜਿਸਟਰੇਸ਼ਨ ਰੋਕਣ ਸਬੰਧੀ ਕੀਤੀ ਬੇਨਤੀ।
ਮਾਨਸਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਸ਼ਹਿਰ 70 ਸਾਲਾਂ ਤੋਂ ਵੱਧ ਸਮੇਂ ਵੱਸਿਆ ਹੋਇਆ ਹੈ ਅਤੇ ਅੱਜ ਜਿਥੇ ਸਥਾਨਕ ਸਰਕਾਰ ਵੱਲੋਂ ਗਲੀਆਂ ਮੁਹੱਲਿਆਂ ਵਿਚ ਸੀਵਰੇਜ ਸਿਸਟਮ ਵਾਟਰ ਸਪਲਾਈ ਤੇ ਲਾਈਟਾਂ ਦਾ ਪ੍ਰਬੰਧ ਅਤੇ ਮਕਾਨ ਆਦਿ ਬਨਾਉਣ ਲਈ ਨਕਸ਼ੇ ਪਾਸ ਕੀਤੇ ਹੋਏ ਹਨ ਅਤੇ 200 ਤੋਂ 500 ਗਜ ਦੇ ਆਮ ਤੌਰ ਤੇ ਪਲਾਟ ਤੇ ਮਕਾਨ ਹਨ ਉਥੇ ਵੀ ਐਨ ਓ ਸੀ (NOC) ਲਗਾਇਆ ਗਿਆ ਹੈ ਜ਼ੋ ਸਰਾਸਰ ਧੱਕਾ ਹੈ ਅਤੇ ਸਮੇਂ ਦੀ ਸਰਕਾਰ ਵੱਲੋਂ ਹਨ ਇਹ ਅਣਅਧਿਕਾਰਤ ਕਲੋਨੀਆਂ ਵਾਸਤੇ 18/3/18 ਨੂੰ ਇੱਕ ਪੋਲਸੀ ਲਾਗੂ ਕੀਤੀ ਗਈ ਸੀ ਇਸ ਪਾਲਸੀ ਦੇ ਅਧੀਨ ਕੁਝ ਪੈਸੇ ਕਲੋਨੀ ਵਾਲਿਆਂ ਨੇ ਅਤੇ ਕੁਝ ਪਲਾਟਾਂ ਮਾਲਕਾਂ ਵੱਲੋਂ ਪੈਸੇ ਭਰਕੇ ਆਪਣੇ ਪਲਾਟ ਰੈਗੂਲਰ ਕਰਵਾ ਲਏ ਸਨ ਅਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕੀ ਕੋਈ ਇਹੋ ਜਿਹੀ ਅਸਾਨ ਪੋਲਸੀ ਨੂੰ ਲਿਆ ਕੇ ਜਿਨ੍ਹਾਂ ਗਰੀਬ ਵਿਅਕਤੀਆਂ ਨੇ ਅਣ-ਅਧਿਕਾਰਤ ਕਲੋਨੀਆਂ ਵਿੱਚ ਆਪਣਾ ਰੈਣ ਬਸੇਰਾ ਪਾਉਣ ਲਈ ਪਲਾਟ ਲੈਂਤੇ ਹਨ ਉਹਨਾਂ ਦੇ ਪਲਾਟ ਦੀਆਂ ਰਜਿਸਟਰੀਆਂ ਕੀਤੀਆਂ ਜਾਣ ਅਤੇ ਉਹਨਾਂ ਦੇ ਨਕਸ਼ੇ ਪਾਸ ਕੀਤੇ ਜਾਣ ਤਾਂ ਜ਼ੋ ਉਹ ਲੋਕ ਆਪਣੇ ਉਮਰ ਭਰ ਦੀ ਕਮਾਈ ਜ਼ੋ ਇਹਨਾਂ ਪਲਾਂਟਾਂ ਤੇ ਲਗਾਈਂ ਬੈਠੇ ਹਨ ਆਪਣੇ ਮਕਾਨ ਬਣਾ ਸਕਣ ਅਤੇ ਐਸੋਸੀਏਸ਼ਨ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ Paper act 1995 ਇਸ ਐਕਟ ਵਿੱਚ ਵੀ ਸੋਧ ਕੀਤੀ ਜਾਵੇ ਅਤੇ ਐਨ ਉ ਸੀ ਸ਼ਹਿਰ ਵਿਚ ਬੰਦ ਕੀਤੀ ਜਾਵੇ ਅਤੇ ਅਤੇ ਲੋਕਾਂ ਦੀ ਇਸ ਸੱਮਸਿਆ ਵੱਲੋਂ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਤਾਂ ਜ਼ੋ ਲੋਕ ਆਪਣੇ ਕੰਮਾਂ ਵਿੱਚ ਲੱਗ ਸਕਣ।
ਇਸ ਮੌਕੇ ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਦਰਸੈਨ ਆਕਲੀਆ, ਸੰਜੇ ਜੈਨ, ਲਲਿਤ ਸ਼ਰਮਾ ,ਮਹਾਵੀਰ ਜੈਨ ਪਾਲੀ, ਹਰਿੰਦਰ ਸਿੱਧੂ ਟੀਟੀ, ਬਲਜੀਤ ਸਿੰਘ ਲੱਧੂ ਵਾਸੀਆ, ਰਵੀ ਕੁਮਾਰ ਅਜੈ ਕੁਮਾਰ ਮੋਨੂੰ, ਅਸ਼ੋਕ ਕੁਮਾਰ ਬਾਬਲਾ ,ਵਿਜੇ ਕੁਮਾਰ ਕਾਲਾ, ਨੰਦ ਕਿਸ਼ੋਰ, ਮੱਖਣ ਸਿੰਘ ਪੱਤੀ, ਜੋਗਿੰਦਰ ਸਿੰਘ ,ਮਨੀ ਸ਼ਰਮਾ, ਭੀਸ਼ਮ ਰਾਮ, ਲਾਲ ਸ਼ਰਮਾ, ਸੁਸ਼ੀਲ ਕੁਮਾਰ’ ਮੁਕੇਸ਼ ਕੁਮਾਰ ,ਸ਼ੀਤਲ ਗਰਗ ਆਦਿ ਹਾਜ਼ਰ ਸਨ।