*ਮਨਪ੍ਰੀਤ ਮੰਨੂ ਨੇ AK 47 ਨਾਲ ਕੀਤੀ ਸੀ ਮੂਸੇਵਾਲਾ ਉਤੇ ਫਾਇਰਿੰਗ, ਗ੍ਰਨੇਡ ਨਾਲ ਉਡਾਉਣ ਦੀ ਵੀ ਸੀ ਤਿਆਰੀ*

0
199

20 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): ਦਿੱਲੀ ਪੁਲਿਸ ਨੇ ਗੁਜਰਾਤ ਮੁਦਰਾ ਪੋਰਟ ਤੋਂ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ। ਇਨ੍ਹਾਂ ਕੋਲੋਂ 8 ਗ੍ਰਨੇਡ, ਗ੍ਰੇਨੇਡ ਲਾਂਚਰ, 3 ਪਿਸਤੌਲ, 36 ਕਾਰਤੂਸ ਬਰਾਮਦ ਹੋਏ ਹਨ।

ਇਨ੍ਹਾਂ ਨੇ ਪਹਿਲਾਂ ਮੂਸੇਵਾਲਾ ਉਤੇ Ak 47 ਨਾਲ ਫਾਇਰਿੰਗ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਆਪਣੇ ਨਾਲ ਗ੍ਰਨੇਡ ਵੀ ਲੈ ਕੇ ਆਏ ਸਨ। ਉਨ੍ਹਾਂ ਨੂੰ ਸ਼ੱਕ ਸੀ ਕਿ ਮੁਕਾਬਲਾ ਵੀ ਹੋ ਸਕਦਾ ਹੈ। ਦੋਵਾਂ ਸ਼ੂਟਰਾਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਵੀ ਬਰਾਮਦ ਹੋਏ ਹਨ। ਗੋਲੀਬਾਰੀ ਕਰਨ ਵਾਲਿਆਂ ‘ਚੋਂ ਇਕ ਦੀ ਪਛਾਣ ਪ੍ਰਿਆਵਰਤ ਫੌਜੀ ਵਜੋਂ ਹੋਈ ਹੈ। ਕਤਲ ਤੋਂ ਪਹਿਲਾਂ ਇਸ ਦੀ ਤਸਵੀਰ ਫਤਿਹਗੜ੍ਹ ਦੇ ਪੈਟਰੋਲ ਪੰਪ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ। ਦੂਜਾ ਸ਼ੂਟਰ ਕਸ਼ਿਸ਼ ਉਰਫ਼ ਕੁਲਦੀਪ ਹੈ। ਕੁਲਦੀਪ (24) ਝੱਜਰ ਦਾ ਰਹਿਣ ਵਾਲਾ ਹੈ।

ਪੁਲਿਸ ਮੁਤਾਬਕ ਮਨਪ੍ਰੀਤ ਮੰਨੂ ਵੱਲੋਂ AK-47 ਦਾ ਪਹਿਲਾ ਬਰਸਟ ਫਾਇਰ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਪ੍ਰਿਅਵਰਤ ਉਰਫ ਫੌਜੀ ਹੈ। ਪ੍ਰਿਆਵਰਤ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ ਅਤੇ ਕਤਲ ਤੋਂ ਪਹਿਲਾਂ ਫਤਿਹਗੜ੍ਹ ਦੇ ਇੱਕ ਪੈਟਰੋਲ ਪੰਪ ਦੇ ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਸੀ।

ਇਹ ਸੋਨੀਪਤ ਹਰਿਆਣਾ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਦਕਿ ਗੈਂਗਸਟਰ ਲਾਰੈਂਸ ਬਿਸ਼ਨਈ ਨੂੰ ਪੁੱਛਗਿੱਛ ਲਈ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਹੈ। ਭਲਕੇ ਉਸ ਦਾ ਪੁਲਿਸ ਰਿਮਾਂਡ ਖਤਮ ਹੋ ਜਾਵੇਗਾ ਅਤੇ ਉਸਨੂੰ ਮੁੜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਦਿੱਲੀ ਪੁਲਿਸ ਨੇ 6 ਸ਼ੂਟਰਾਂ ਦੀ ਪਛਾਣ ਕੀਤੀ ਸੀ। ਉਸ ਦਿਨ ਕਤਲ ਵਿੱਚ 2 ਮਾਡਿਊਲ ਸ਼ਾਮਲ ਸਨ। ਬੋਲੇਰੋ ਕਾਰ ਵਿੱਚ ਇੱਕ ਮਾਡਿਊਲ ਸੀ ਜਿਸ ਨੂੰ ਕਸ਼ਿਸ਼ ਚਲਾ ਰਿਹਾ ਸੀ, ਉਸ ਵਿੱਚ ਅੰਕਿਤ ਸਿਰਸਾ, ਦੀਪਕ ਮੁੰਡੀ ਅਤੇ ਪ੍ਰਿਆਵਰਤ ਬੈਠੇ ਸਨ। ਦੂਜਾ ਮੋਡਿਊਲ ਕੋਰੋਲਾ ਕਾਰ ਵਿੱਚ ਸੀ ਜਿਸ ਵਿੱਚ ਜਗਦੀਪ ਰੂਪਾ, ਮਨਪ੍ਰੀਤ ਮੰਨੂ ਬੈਠੇ ਸਨ।

LEAVE A REPLY

Please enter your comment!
Please enter your name here