ਮਾਨਸਾ, 18 ਜੂਨ-(ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਸੰਤ ਨਿਰੰਕਾਰੀ ਭਵਨ ਮਾਨਸਾ ਵੱਲੋਂ ਬੱਚਿਆਂ ਲਈ ਜੂਨ ਦੀਆਂ ਛੁੱਟੀਆਂ ਦੇ ਵਿਚ 8 ਜੂਨ ਤੋਂ 18 ਜੂਨ ਤੱਕ ਸਮਰ ਕੈਂਪ ਲਗਾਇਆ ਗਿਆ| ਇਹ ਕੈਂਪ ਬੱਚਿਆਂ ਲਈ ਲਗਾਇਆ ਗਿਆ ਤਾਂ ਕਿ ਸਮਰ ਕੈਂਪ ਵਿੱਚ ਹਿੱਸਾ ਲੈ ਸਕਣ| ਇਸ ਕੈਂਪ ਵਿਚ ਸੌ ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਅਤੇ ਅਧਿਆਪਕਾਂ ਨੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਿਵੇਂ ਕਿ ਤਜਿੰਦਰਪਾਲ ਨੇ ਕਰਾਟੇ, ਸੁਰੇਸ਼ ਕੁਮਾਰ ਟਰੈਫਿਕ ਇੰਚਾਰਜ ਨੇ ਐਕਸੀਡੈਂਟ ਤੋਂ ਬਚਾਓ ਲਈ ਟਰੈਫਿਕ ਰੂਲਾਂ ਬਾਰੇ ਦੱਸਿਆ, ਮੈਡਮ ਅਮਨਪ੍ਰੀਤ ਕੌਰ ਨੇ ਬੱਚਿਆਂ ਨੂੰ ਕੇਕ ਬਣਾਉਣਾ ਸਿਖਾਇਆ, ਨਰਪਿੰਦਰ ਸਿੰਘ ਨੇ ਤੰਦਰੁਸਤੀ ਸਿਹਤ ਦੇ ਲਈ ਯੋਗਾ ਕਰਵਾਇਆ ਅਤੇ ਯੋਗਾ ਦੇ ਬਾਰੇ ਬੱਚਿਆਂ ਨੂੰ ਸਮਝਾਇਆ, ਭਾਨਾ ਸਹਾਰਨਾ ਜਾਦੂਗਰ ਨੇ ਆਪਣੀ ਕਲਾ ਦੇ ਨਾਲ ਬੱਚਿਆਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਪ੍ਰੇਰਤ ਕਰਦੇ ਹੋਏ ਆਪਣੀਆਂ ਜਾਦੂ ਕਲਾਵਾਂ ਦਿਖਾਈਆ ਅਤੇ ਆਖੀਰ ਵਾਲੇ ਦਿਨ ਆਰਟ ਐਂਡ ਕਰਾਫਟ ਅਧਿਆਪਕ ਗੁਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਪੇਪਰ ਤੋਂ ਫੁੱਲ ਬਣਾਉਣ ਅਤੇ ਪੇਪਰ ਤੋਂ ਪੈਂਨ ਸਟੈਂਡ ਬਨਾਉਣਾ ਸਿਖਾਇਆ ਇਨ੍ਹਾਂ ਸਾਰੀਆਂ ਗਤੀਵਿਧੀਆਂ ਤੋਂ ਬੱਚੇ ਬਹੁਤ ਖੁਸ਼ ਦਿਸੇ| ਇਸ ਮੌਕੇ ਤੇ ਮੁੱਖ ਮਹਿਮਾਨ ਐੱਚ ਐੱਸ ਦੁੱਗਲ ਬਠਿੰਡਾ ਨੇ ਬੱਚਿਆਂ ਅਤੇ ਆਈ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਰੰਕਾਰੀ ਮਿਸ਼ਨ ਵੱਲੋਂ ਹਮੇਸ਼ਾਂ ਹੀ ਅਜਿਹੇ ਕੰਮ ਕੀਤੇ ਜਾਂਦੇ ਹਨ ਜਿਸ ਨਾਲ ਆਮ ਨਾਗਰਿਕਾਂ ਤੇ ਆਮ ਲੋਕਾਂ ਨੂੰ ਫਾਇਦਾ ਹੁੰਦਾ ਹੈ ਉਨ੍ਹ ਦੱਸਿਆ ਕਿ ਜਿਵੇਂ ਕਿ ਨਾਮੁਰਾਦ ਬਿਮਾਰੀ ਕਰੋਨਾ ਤੋਂ ਬਚਣ ਲਈ ਵੈਕਸੀਨ ਦੇ ਟਿੱਕੇ ਲਗਾਉਣ ਦਾ ਕੈਂਪ, ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ| ਅਤੇ ਮੈਂ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਲੋਕ ਭਲਾਈ ਵਾਲੇ ਕੰਮ ਨਿਰੰਕਾਰੀ ਮਿਸ਼ਨ ਕਰਦਾ ਰਹੂੰਗਾ| ਮੈਨੂੰ ਅੱਜ ਬਹੁਤ ਖੁਸ਼ੀ ਹੋਈ ਕਿ ਸਹਿਰ ਦੇ ਬੱਚਿਆਂ ਨੇ ਤਾਂ ਆਉਣਾ ਹੀ ਸੀ ਬਾਹਰੋਂ ਦੂਸਰੇ ਪਿੰਡਾਂ ਤੋਂ ਵੀ ਬੱਚਿਆਂ ਨੇ ਇਸ ਸਮਰ ਕੈਂਪ ਵਿੱਚ ਹਿਸਾ ਲਿਆ| ਅੰਤ ਵਿੱਚ ਸਮਰ ਕੈਂਪ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਨੂੰ ਮੁੱਖ ਮਹਿਮਾਨ ਐੱਚ ਐੱਸ ਦੁੱਗਲ ਬਠਿੰਡਾ ਅਤੇ ਨਿਰੰਕਾਰੀ ਭਵਨ ਮਾਨਸਾ ਵੱਲੋਂ ਸਨਮਾਨਿਤ ਕੀਤਾ ਗਿਆ| Attachments area