ਸੰਗਰੂਰ 16,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ 1984 ਵਿਚ ਦਰਬਾਰ ਸਾਹਿਬ ‘ਤੇ ਹਮਲਾ ਕਰਵਾਉਣ ਵਾਲੇ ਗਾਂਧੀ ਪਰਿਵਾਰ ਦੇ ਹੱਥ ਮਜ਼ਬੂਤ ਕਰਨਾ ਹੈ। ਭਾਜਪਾ ਨੂੰ ਵੋਟ ਦੇਣ ਦਾ ਮਤਲਬ ਹੈ ਕਿ ਕਿਸਾਨ ਸੰਘਰਸ਼ ਵਿੱਚ 700 ਲੋਕਾਂ ਦੀ ਜਾਨ ਲੈਣ ਵਾਲੇ ਮੋਦੀ ਦੇ ਹੱਥ ਮਜ਼ਬੂਤ ਕਰਨਾ ਹੈ ਤੇ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦਾ ਮਤਲਬ ਹੈ ਪੰਜਾਬ ਦੇ ਫਤਵੇ ਦਾ ਅਪਮਾਨ ਕਰਨ ਵਾਲੇ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਹੱਥ ਮਜ਼ਬੂਤ ਕਰਨਾ ਅਤੇ ਦਿੱਲੀ ਵਿੱਚ ਬੈਠ ਕੇ ਪੰਜਾਬ ਨੂੰ ਚਲਾਉਣਾ ਹੈ।
ਸਿਮਰਨਜੀਤ ਸਿੰਘ ਮਾਨ ਕੇਂਦਰ ਦੀਆਂ ਏਜੰਸੀਆਂ ਕੋਲ ਹੈ ਅਤੇ ਕੇਂਦਰ ਦੀਆਂ ਏਜੰਸੀਆਂ ਉਨ੍ਹਾਂ ਨੂੰ ਕਿਸੇ ਸਮੇਂ ਸਾਰੇ ਦੇਸ਼ਾਂ ਦੇ ਵੀਜ਼ੇ ਦੇ ਦਿੰਦੀਆਂ ਹਨ, ਉਹ 1989 ਤੋਂ ਲੈ ਕੇ ਹੁਣ ਤੱਕ ਉਗਰਾਹੀ ਦੀ ਲੜਾਈ ਲੜ ਰਿਹਾ ਹੈ। ਮੇਰੀ ਭੈਣ ਨੂੰ ਵੋਟ ਦਿਓ ਜੋ ਮੇਰੇ ਅਤੇ ਬਾਕੀ ਸਿੰਘਾਂ ਲਈ ਲਗਾਤਾਰ ਲੜ ਰਹੀ ਹੈ ਅਤੇ ਉਹ ਲੋਕ ਸਭਾ ਵਿੱਚ ਜਾ ਕੇ ਸਾਡੀ ਅਵਾਜ਼ ਬੁਲੰਦ ਕਰ ਸਕਦੀ ਹੈ।