*ਬਾਲ ਭਲਾਈ ਕਮੇਟੀ ਮਾਨਸਾ ਨੇ ਲਾਵਾਰਿਸ ਬੱਚੀ ਮਾਤਾ ਪਿਤਾ ਦੇ ਸਪੁਰਦ ਕੀਤਾ*

0
150

 ਬੁਢਲਾਡਾ 15 ਜੂਨ (ਸਾਰਾ ਯਹਾਂ/ ਅਮਨ ਮਹਿਤਾ) :  ਪ੍ਰਾਪਤ ਜਾਣਕਾਰੀ ਅਨੁਸਾਰ  ਅੱਜ ਇਕ ਬੱਚਾ ਤਕਰੀਬਨ ਉਮਰ 12ਸਾਲ ਜੋ  ਕੇ  ਵਾਟਰ ਵਰਕਸ ਰੋਡ ਨਜਦੀਕ ਮਨੂ ਵਟਿਕਾ ਸਕੂਲ  ਬੁਢਲਾਡਾ  ਵਿਖੇ ਲਾਵਾਰਿਸ ਦੀ ਹਾਲਤ ਵਿੱਚ ਘੁੰਮ ਰਿਹਾ ਸੀ ।ਮਗਿੰਦਰਜੀਤ ਸਿੰਘ ਨੇ ਇਹ ਬੱਚਾ ਬਾਲ ਭਲਾਈ ਕਮੇਟੀ ਮਾਨਸਾ ਅਗੇ ਪੇਸ਼ ਕੀਤਾ ਅਤੇ ਇਸ ਦੀ ਸੂਚਨਾ 1098 ਤੇ ਦਿੱਤੀ ਗਈ।ਬਲਦੇਵ  ਕੱਕੜ ਚੇਅਰਪਰਸਨ ਸੰਜੀਵਨੀ ਵੈਲਫ਼ੇਅਰ ਸੋਸਾਇਟੀ  ਬੁਢਲਾਡਾ,ਚਾਈਲਡ ਲਾਈਨ ਮਾਨਸਾ ਦੇ ਕਮਲਦੀਪ , ,ਮਾਸਟਰ ਕੁਲਵੰਤ ਸਿੰਘ ਅਤੇ ਨਥਾ  ਸਿੰਘ ਮਾਤਾ ਗੁਜਰੀ ਜੀ ਭਲਾਈ ਕੇਦਰ ਦੀ ਮੱਦਦ ਨਾਲ ਇਕ ਗੁਆਚੇ ਬੱਚੇ ਨੂੰ ਮੁੜ ਤੋਂ ਮਾਪਿਆ ਦੀ ਗੋਦ ਪ੍ਰਾਪਤ ਹੋਈ ਹੈ। ਚੇਅਰਪਰਸਨ ਮੈਡਮ ਬੀਰਦਿਵੇਨਦਰ ਕੌਰ, ਨੀਲਮ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ  ਦੱਸਿਆ ਕਿ ਵਾਟਰ ਵਰਕਸ ਰੋਡ  ਬੁਢਲਾਡਾ  ਕਰੀਬ 12 ਸਾਲ ਦੀ ਉਮਰ ਦੀ ਇਕ ਬੱਚੀ ਲਾਵਾਰਸ ਹਾਲਤ ਵਿਚ ਰੋ ਰਹੀ ਸੀ ਤੇ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰੱਥ ਸੀ।    ,ਮਾਤਾ ਗੁਜਰੀ ਜੀ ਭਲਾਈ ਕੇਂਦਰ,ਸੰਜੀਵਨੀ ਵੈਲਫ਼ੇਅਰ ਸੋਸਾਇਟੀ ,ਬਾਲ ਭਲਾਈ ਕਮੇਟੀ ਦੀ  ਕੋਸ਼ਿਸ਼ ਨਾਲ ਬੱਚੇ ਦੇ ਮਾਤਾ ਪਿਤਾ ਦਾ ਪਤਾ ਕੀਤਾ ਗਿਆ। ਪਤਾ ਲਗਾ ਕਿ ਬੱਚੀ ਟੋਹਾਣਾ ਦੀ ਹੈ ਹੁਣ ਬੁਢਲਾਡਾ ਵਿਖੇ ਰਹਿ ਰਹੀ ਹੈ ।ਉਸ ਦੀ ਮਾਤਾ ਅਤੇ ਚਾਚਾ , ਨੂੰ  ਬੁਲਾ ਕੇ ਬੀਰਦੀਵੇਂਦਰ ਕੌਰ ਚੇਅਰਪਰਸਨ  ਨੀਲਮ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਸਾਹਮਣੇ ਪੇਸ਼ ਕੀਤਾ ਗਿਆ ।ਬਿਆਨ ਲੈਣ ਤੋਂ ਬਾਅਦ  ਬੱਚੀ  ਉਸ ਦੀ ਮਾਤਾ ਨੂੰ ਸਪੁਰਦ ਕਰ ਦਿਤਾ।ਇਸ ਸਮੇ  ਚਾਈਲਡ ਲਾਈਨ ਤੋਂ ਕਮਲਦੀਪ,ਬਲ਼ਦੇਵ ਕੱਕੜ  ਚੈਐਰਪਰਸਨ ਸੰਜੀਵਨੀ,ਮਾਸਟਰ ਕੁਲਵੰਤ ਸਿੰਘ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਨੱਥਾ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here