ਰਾਮਾਂ ਮੰਡੀ 14,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਸਬ ਡਵੀਜ਼ਨ ਤਲਵੰਡੀ ਸਾਬੋ ਦੀ ਰਾਮਾਂ ਮੰਡੀ ਵਿਖੇ ਦਿਨ-ਦਿਹਾੜੇ ਮਾਮੂਲੀ ਲੜਾਈ ਦੌਰਾਨ ਚੱਲੀ ਗੋਲੀ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਿਨ-ਦਿਹਾੜੇ ਚੱਲੀ ਗੋਲੀ ਨਾਲ਼ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਰਾਮਾ ਮੰਡੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਾਸਲ ਜਾਣਕਾਰੀ ਅਨੁਸਾਰ ਰਾਮਾਂ ਮੰਡੀ ਦੀ ਸੁਪਰ ਮਾਰਕੀਟ ’ਚ ਪਾਣੀ ਦੇ ਕੈਂਪਰ ਨੂੰ ਲੈ ਕੇ ਦੋ ਦੁਕਾਨਦਾਰਾਂ ਵਿਚ ਲੜਾਈ ਹੋ ਗਈ, ਇੱਕ ਦੁਕਾਨਦਾਰ ਵੱਲੋਂ ਦੂਜੇ ਦਰਜੀ ਦੁਕਾਨਦਾਰ ‘ਤੇ ਗੋਲੀ ਚਲਾ ਦਿੱਤੀ, ਜਿਸ ਦੌਰਾਨ ਦਰਜੀ ਦੁਕਾਨਦਾਰ ਦੇ ਗੋਲੀ ਲੱਗ ਗਈ, ਜਦੋਂ ਇਕ ਜ਼ਖਮੀ ਹੈ ਗਿਆ। ਇਸ ਮਗਰੋਂ ਦੋਵੇਂ ਜ਼ਖਮੀਆਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਹੈ ,ਜਿਸ ਵਿੱਚ ਦਰਜੀ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ।
ਇਸ ਘਟਨਾ ਤੋਂ ਬਾਅਦ ਡੀਐਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਅਤੇ ਐਸ.ਐਚ.ਓ ਰਾਮਾਂ ਮੌਕੇ ‘ਤੇ ਪਹੁੰਚੇ। ਡੀਐਸਪੀ ਨੇ ਦੱਸਿਆ ਕਿ ਦੁਕਾਨਦਾਰਾਂ ਦੀ ਪਾਣੀ ਦੇ ਕੈਂਪਰ ਨੂੰ ਲੈ ਕੇ ਲੜਾਈ ਹੋਈ ਸੀ। ਟੇਲਰ ਗੁਰਪ੍ਰੀਤ ਸਿੰਘ ਦੇ 2 ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ, ਜਿਸ ਨੂੰ ਹੈਲਪਲਾਇਨ ਦੀ ਐਬੂਲੈਂਸ ਰਾਹੀ ਹਸਪਤਾਲ ਭੇਜ ਦਿੱਤਾ ਹੈ। ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਦੁਕਾਨ ਉਪਰ ਕੰਮ ਕਰਨ ਵਾਲੀ ਲੜਕੇ ਨੇ ਦੱਸਿਆ ਕਿ ਦੋ ਦੁਕਾਨਦਾਰਾਂ ਵਿਚ ਪਾਣੀ ਪਿੱਛੇ ਲੜਾਈ ਹੋਈ ਸੀ ਤੇ ਆਸਪਾਸ ਇੱਕਠੇ ਹੁੰਦੇ ਦੇਖ ਉਸ ਦੇ ਭਰਾ ਨੇ ਗੋਲੀ ਮਾਰੀ।