ਬਰੇਟਾ/ ਬੁਢਲਾਡਾ 14 ਜੂਨ (ਸਾਰਾ ਯਹਾਂ/ਮਹਿਤਾ) : ਕੈਂਸਰ ਦੀ ਨਾ ਮੁਰਾਦ ਬੀਮਾਰੀ ਦਿਨੋ ਦਿਨ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਂਦੀ ਜਾ ਰਹੀ ਹੈ। ਭਾਵੇਂ ਲੋਕ ਇਸ ਬੀਮਾਰੀ ਤੋਂ ਪੀੜ੍ਹਤ ਇਲਾਜ ਲਈ ਝੁਜ ਰਹੇ ਹਨ ਪਰ ਕਈ ਲੋਕਾਂ ਨੂੰ ਮੌਤ ਨੇ ਆਪਣੀ ਬਾਹਾਂ ਚ ਦਬੋਚ ਲਿਆ ਹੈ। ਨੇੜਲੇ ਪਿੰਡ ਖੁਡਾਲ ਕਲਾਂ ਵਿਖੇ ਵੱਡੀ ਗਿਣਤੀ ਚ ਕੈਂਸਰ ਮਰੀਜ ਹੋਣ ਕਾਰਨ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿਛਲੇ ਇੱਕ ਹਫਤੇ ਦੇ ਅੰਦਰ 2 ਮੌਤ ਹੋ ਚੁੱਕੀ ਹਨ। ਜਿਸ ਵਿੱਚ ਸਹਿਦੇਵ ਸਿੰਘ (50) ਟੇਲ ਮਾਸ਼ਟਰ ਅਤੇ ਅੱਜ ਕਰਨੈਲ ਕੌਰ (48) ਪਤਨੀ ਕਾਲਾ ਸਿੰਘ ਦੀ ਕੈਸਰ ਦੀ ਭਿਆਨਕ ਬੀਮਾਰੀ ਨਾਲ ਲੜਦੀ ਲੜਦੀ ਦਮ ਤੋੜ ਗਈ ਹੈ। ਇਹ ਦੋਵੇਂ ਮਰੀਜ ਪਿਛਲੇ ਕੁਝ ਮਹੀਨਿਆਂ ਤੋਂ ਆਪਣਾ ਇਲਾਜ ਕੈਂਸਰ ਦੇ ਵੱਖ ਵੱਖ ਹਸਪਤਾਲਾਂ ਚੋ ਕਰਵਾ ਰਹੇ ਸਨ। ਜੋ ਅਖੀਰ ਇਸ ਭਿਆਨਕ ਬੀਮਾਰੀ ਨਾਲ ਜੂਝਦੇ ਹੋਏ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਚੁੱਕੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਗੁਰਮੇਲ ਕੌਰ, ਜਸਵੀਰ ਸਿੰਘ ਖੁਡਾਲ ਨੇ ਦੱਸਿਆ ਕਿ ਪਿੰਡ ਵਿੱਚ ਕਦੀ ਵੀ ਕੋਈ ਕੈਂਸਰ ਸੰਬੰਧੀ ਕੈਂਪ ਨਹੀਂ ਲੱਗਿਆ ਅਤੇ ਪਿੰਡ ਦੇ ਦੂਸ਼ਿਤ ਪਾਣੀ ਕਾਰਨ ਕੈਂਸਰ ਵੱਸਦੇ ਹੱਸਦੇ ਘਰਾਂ ਨੂੰ ਆਪਣਾ ਕਹਿਰ ਚ ਲੈ ਰਿਹਾ ਹੈ ਅਤੇ ਸਰਕਾਰਾਂ, ਸਿਹਤ ਵਿਭਾਗ ਇਸ ਪਿੰਡ ਵੱਲ ਕਦੀ ਵੀ ਨਜਰ ਨਹੀਂ ਮਾਰਦੀਆਂ। ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਜਲਦ ਕਰਨ ਦੀ ਮੰਗ ਕੀਤੀ ਅਤੇ ਲੋਕਾਂ ਨੂੰ ਇਸ ਬੀਮਾਰੀ ਸੰਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡੀ ਪਿੰਡ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਪਿੰਡ ਦਾ ਆਪਣਾ ਕੋਈ ਵਾਟਰ ਵਰਕਸ ਵੀ ਨਹੀਂ ਹੈ। ਮੁਹੱਲੇ ਵਿਚ ਖੜਿਆ ਗੰਦਾ ਪਾਣੀ ਵੀ ਇਸ ਬੀਮਾਰੀ ਨੂੰ ਸੱਦਾ ਦੇ ਰਿਹਾ ਹੈ ਮੁਹੱਲਾ ਵਾਸੀਆਂ ਨੇ ਅਪੀਲ ਕੀਤੀ ਕਿ ਗੰਦੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕੀਤਾ ਜਾਵੇ।