27,ਮਈ (ਸਾਰਾ ਯਹਾਂ/ਬਿਊਰੋ ਨਿਊਜ਼):: ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਮੁੰਬਈ ਕਰੂਜ਼ ਡਰੱਗਜ਼ ਕੇਸ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ। NCB ਵੱਲੋਂ ਦਾਇਰ ਚਾਰਜਸ਼ੀਟ ਵਿੱਚ ਆਰੀਅਨ ਖ਼ਾਨ ਦਾ ਨਾਂ ਸ਼ਾਮਲ ਨਹੀਂ। ਸਿਰਫ 14 ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਆਰੀਅਨ ਸਮੇਤ 6 ਲੋਕਾਂ ਨੂੰ ਸਬੂਤਾਂ ਦੀ ਘਾਟ ਕਾਰਨ ਰਿਹਾਅ ਕੀਤਾ ਗਿਆ ਹੈ।
NCB ਨੇ ਸ਼ੁੱਕਰਵਾਰ ਨੂੰ ਕੋਰਡੀਲੀਆ ਕਰੂਜ਼ ਡਰੱਗਜ਼ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ। NCB ਅਧਿਕਾਰੀ ਕੋਰਡੀਲੀਆ ਡਰੱਗਜ਼ ਮਾਮਲੇ ਦੀ ਚਾਰਜਸ਼ੀਟ ਅਦਾਲਤ ‘ਚ ਲੈ ਕੇ ਆਏ ਹਨ। NCB ਇਸ ਚਾਰਜਸ਼ੀਟ ਨੂੰ ਕੋਰਟ ਰਜਿਸਟਰੀ ‘ਚ ਜਮ੍ਹਾ ਕਰੇਗਾ। ਚਾਰਜਸ਼ੀਟ ਦੀ ਰਜਿਸਟਰੀ ਦੀ ਤਸਦੀਕ ਕੀਤੀ
ਜਾਵੇਗੀ ਤੇ ਫਿਰ ਉਸ ਚਾਰਜਸ਼ੀਟ ਨੂੰ ਅਦਾਲਤ ਵਿੱਚ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ
ਇਸ ਮਾਮਲੇ ‘ਚ ਕੁੱਲ 20 ਦੋਸ਼ੀ ਹਨ, ਜਿਨ੍ਹਾਂ ‘ਚੋਂ 18 ਦੋਸ਼ੀ ਜ਼ਮਾਨਤ ‘ਤੇ ਬਾਹਰ ਹਨ ਤੇ 2 ਦੋਸ਼ੀ ਅਜੇ ਵੀ ਜੇਲ੍ਹ ‘ਚ ਬੰਦ ਹਨ। ਜੇਲ੍ਹ ‘ਚ ਬੰਦ ਦੋ ਦੋਸ਼ੀਆਂ ਦੇ ਨਾਂ ਅਬਦੁਲ ਸ਼ੇਖ ਤੇ ਚੀਨੇਦੂ ਇਗਵੇ ਹਨ। ਕੁੱਲ 10 ਵੋਲਿਊਮ ਦੀ ਚਾਰਜਸ਼ੀਟ ਹੈ ਜੋ ਇਸ ਵੇਲੇ ਅਦਾਲਤ ਦੀ ਰਜਿਸਟਰੀ ਵਿੱਚ ਹੈ। ਸੂਤਰਾਂ ਨੇ ਦੱਸਿਆ ਕਿ 6000 ਪੰਨਿਆਂ ਦੀ ਚਾਰਜਸ਼ੀਟ ਹੈ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਂ:
1- ਆਰੀਅਨ ਸ਼ਾਹਰੁਖ ਖ਼ਾਨ, 26 ਸਾਲ
2-ਅਰਬਾਜ਼ ਮਰਚੈਂਟ, 26 ਸਾਲ
3-ਮੂਨਮੂਨ ਧਮੇਚਾ, 28 ਸਾਲ
4-ਵਿਕਰਾਂਤ ਛੋਕਰ, 33 ਸਾਲ
5-ਮੋਹਕ ਜੈਸਵਾਲ, 28 ਸਾਲ
6-ਇਸ਼ਮੀਤ ਸਿੰਘ, 33 ਸਾਲ
7-ਗੋਮਤੀ ਚੋਪੜਾ, 28 ਸਾਲ
8-ਨੂਪੁਰ ਸਤੀਜਾ, 29 ਸਾਲ
9-ਅਬਦੁਲ ਕਾਦਰ ਸ਼ੇਖ, 30 ਸਾਲ
10-ਸ਼੍ਰੇਅਸ਼ ਨਾਇਰ, 23 ਸਾਲ
11-ਮਨੀਸ਼ ਰਾਜਗੜੀਆ, 30 ਸਾਲ
12-ਅਵਿਨ ਸਾਹੂ, 30 ਸਾਲ
13-ਸਮੀਰ ਸਿੰਘਲ, 30 ਸਾਲ
14-ਮਾਨਵ ਸਿੰਘਲ, 33 ਸਾਲ
15-ਭਾਸਕਰ ਅਰੋੜਾ, 33 ਸਾਲ
16-ਗੋਪਾਲਜੀ ਆਨੰਦ, 35 ਸਾਲ
17-ਅਚਿਤ ਕੁਮਾਰ, 22 ਸਾਲ
18-ਚੀਨੇਦੂ ਇਗਵੇ, 27 ਸਾਲ\
19-ਸ਼ਿਵਰਾਜ ਹਰੀਜਨ, 33 ਸਾਲ
20-ਓਕੋਰੋ ਉਜੇਓਮਾ, 40 ਸਾਲ