ਮਾਨਸਾ, 25 ਮਈ(ਸਾਰਾ ਯਹਾਂ/ ਮੁੱਖ ਸੰਪਾਦਕ ) : ਮਾਨਸਾ ਸ਼ਹਿਰ ਅੰਦਰ ਮਾਲਗੱਡੀਆਂ ਰਾਹੀਂ ਆਉਣ ਵਾਲੀਆਂ ਵਸਤੂਆਂ ਦੀ ਢੋਆ ਢੁਆਈ ਲਈ ਓਵਰਬਿ੍ਰਜ ਦੇ ਨੇੜੇ ਢੁੱਕਵੀਂ ਥਾਂ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਰੇਲਵੇ ਅਧਿਕਾਰੀਆਂ ਨਾਲ ਨਿਰਧਾਰਤ ਥਾਂ ਦਾ ਜਾਇਜਾ ਲਿਆ।
ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਿਨੇਮਾ ਰੋਡ ਰੇਲਵੇ ਫਾਟਕਾਂ ਕੋਲ ਗੱਡੀਆਂ ਰਾਹੀਂ ਮਾਲ ਉਤਾਰਣ ਅਤੇ ਚੜ੍ਹਾਉਣ ਵੇਲੇ ਭਾਰੀ ਵਾਹਨਾਂ ਕਾਰਣ ਸ਼ਹਿਰ ਵਿੱਚ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸਦੇ ਬਦਲਵੇਂ ਪ੍ਰਬੰਧ ਕਰਨਾ ਬਹੁਤ ਜਰੂਰੀ ਹੈ।
ਉਨ੍ਹਾਂ ਰੇਲਵੇ ਵਿਭਾਗ ਤੋਂ ਆਏ ਅਧਿਕਾਰੀਆਂ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਰੇਲਗੱਡੀਆਂ ਦੇ ਮਾਲ ਦੀ ਢੋਆ ਢੁਆਈ ਲਈ ਪ੍ਰਸਤਾਵ ਤਿਆਰ ਕਰਕੇ ਵਿਭਾਗ ਨੂੰ ਮਨਜੂਰੀ ਲਈ ਕਾਰਵਾਈ ਹਿੱਤ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਅਤੇ ਸ਼ਹਿਰ ਮਾਨਸਾ ਦੀ ਦਿੱਖ ਨੂੰ ਹੋਰ ਵਧੀਆ ਬਣਾਉਣ ਲਈ ਲੋੜੀਂਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਤਸਵੀਰਾਂ
ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਮਾਲਗੱਡੀਆਂ ਦੀ ਢੋਆ ਢੋਆਈ ਲਈ ਢੁੱਕਵੀਂ ਥਾਂ ਦਾ ਜਾਇਜ਼ਾ ਲੈਦੇ ਹੋਏ, ਨਾਲ ਰੇਲਵੇ ਦੇ ਅਧਿਕਾਰੀ ਨਜ਼ਰ ਆ ਰਹੇ ਹਨ।