ਮਾਨਸਾ, 21 ਮਈ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਲੱਲੂਆਣਾ ਰੋਡ ਨਿਵਾਸੀਆਂ ਵੱਲੋਂ ਕਾਫੀ ਸਮੇਂ ਤੋਂ ਕਈ ਵਾਰਡਾਂ ਨੂੰ ਜਾਂਦੀ ਸੜਕ ਦੇ ਮੁੱਖ ਮੋੜ ਨੂੰ ਚੌੜਾ ਕਰਨ ਦੀ ਮੰਗ ਅੱਜ ਨਗਰ ਕੌਸਲ ਪ੍ਰਧਾਨ ਜਸਵੀਰ ਕੋਰ ਦੇ ਧਿਆਨ ਵਿੱਚ ਲਿਆਦਾ ਗਿਆ ਉਹਨਾ ਨੇ ਤੁਰੰਤ ਨੋਟਿਸ ਲੈਦਿਆ ਨਗਰ ਕੌਸਲ ਵੱਲੋ ਪੁਲੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਬਲਜੀਤ ਕੜਵਲ ਨੇ ਦੱਸਿਆ ਕਿ ਲੱਲੂਆਣਾ ਰੋਡ ਨੂੰ ਮੁੜਣ ਵਾਲਾ ਮੌੜ ਤੰਗ ਸੀ ਜਿਸ ਕਾਰਣ ਵਹੀਕਲਜ਼ ਜਾਣ ਵਿੱਚ ਦਿੱਕਤ ਆਉਂਦੀ ਸੀ ਕਈ ਵਾਰ ਇਹ ਮੌੜ ਹਾਦਸੇ ਦਾ ਕਾਰਨ ਵੀ ਬਣਦਾ ਸੀ ਸਥਾਨਕ ਨਿਵਾਸੀਆਂ ਦੀ ਹਾਜ਼ਰੀ ਵਿੱਚ ਇਹ ਕੰਮ ਨਗਰ ਕੌਂਸਲ ਵਲੋਂ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਕਿ ਮੌਕੇ ਤੇ ਹਾਜਰ ਦੁਕਾਨਦਾਰਾਂ ਵਲੋਂ ਸ਼ਲਾਘਾ ਕੀਤੀ ਗਈ।
ਸੰਜੀਵ ਪਿੰਕਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹੋਣੇ ਚਾਹੀਦੇ ਹਨ ਤਾਂ ਕਿ ਮਾਨਸਾ ਸ਼ਹਿਰ ਦਾ ਵਿਕਾਸ ਹਰ ਪੱਖ ਚਾਹੇ ਉਹ ਸੜਕਾਂ ਦਾ ਕੰਮ ਹੋਵੇ, ਸੀਵਰੇਜ ਸਿਸਟਮ ਦਰੁਸਤ ਕਰਨ ਦਾ ਕੰਮ ਹੋਵੇ ਜਾਂ ਕੁੜੇ ਦੇ ਢੇਰਾਂ ਨੂੰ ਸਾਫ ਕਰਨ ਦਾ ਕੰਮ ਹੋਵੇ ਹੋ ਸਕੇ। ਸਮਾਜਸੇਵੀ ਗੁਰਪ੍ਰੀਤ ਸਿੰਘ ਮੋਨੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਦੇ ਰਹਾਂਗੇ ਅਤੇ ਕਿਸੇ ਵੀ ਕਿਸਮ ਦੀ ਸ਼ਹਿਰ ਵਾਸੀਆਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸਮਾਜਸੇਵੀ ਗੁਰਪ੍ਰੀਤ ਸਿੰਘ ਮੋਨੀ, ਸੋਨੂੰ ਸ਼ਰਮਾ,ਸੰਜੀਵ ਪਿੰਕਾ, ਬਿੰਦਰ ਪਾਲ, ਸੰਜੀਵ ਗਰਗ, ਗੁਰਤੇਜ ਜਗਰੀ,ਰਿੰਕਾ, ਕੇਵਲ ਸ਼ਰਮਾਂ ਹਾਜ਼ਰ ਸਨ।