ਮਾਨਸਾ, 19 ਮਈ(ਸਾਰਾ ਯਹਾਂ/ ਮੁੱਖ ਸੰਪਾਦਕ ) : : ਜ਼ਿਲਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਢੀਆਂ ਅਸਾਮੀਆਂ ਨੂੰ ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਵਿਖੇ ਆ ਕੇ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਨਾਂ ਅਸਾਮੀਆਂ ਨੂੰ ਭਰਨ ਲਈ ਜੋ ਸਰਕਾਰੀ ਫੀਸ ਲੱਗੇਗੀ, ਉਹ ਪ੍ਰਾਰਥੀ ਵੱਲੋਂ ਹੀ ਭਰੀ ਜਾਵੇਗੀ। ਉਨਾਂ ਦੱਸਿਆ ਕਿ ਪ੍ਰਾਰਥੀ ਆਪਣਾ ਆਨ-ਲਾਈਨ ਫਾਰਮ ਖੁਦ ਵੀ ਭਰ ਸਕਦੇ ਹਨ।
ਜ਼ਿਲਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਜ਼ਿਲਾ ਰੋਜ਼ਗਾਰ ਦਫ਼ਤਰ ਵੱਲੋਂ ਪ੍ਰਾਰਥੀਆਂ ਨੂੰ ਵਾਈ ਫਾਈ ਅਤੇ ਫਰੀ ਹੈਲਪ ਡੈਸਕ ਦੀ ਸੁਵਿਧਾ ਵੀ ਦਫ਼ਤਰ ਵਿਖੇ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰਾਂ ਰਾਹੀਂ ਵੀ ਪ੍ਰਾਰਥੀ ਆਪਣਾ ਫਾਰਮ ਆਨ-ਲਾਈਨ ਭਰ ਸਕਦੇ ਹਨ।
ਉਨਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੀ ਸਾਈਟ .. ਅਤੇ ਬਾਬਾ ਫਰੀਦ ਯੁਨਿਵਰਸਿਟੀ ਦੀ ਸਾਈਟ …. ’ਤੇ ਦਰਖ਼ਾਸਤਾਂ ਦੇਣ ਲਈ ਪੋਰਟਲ ਉਪਲੱਬਧ ਹਨ। ਉਨਾ ਦੱਸਿਆ ਕਿ ਐਸ.ਐਸ.ਐਸ.ਬੀ. (ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ) ਦੀਆਂ ਦਰਖ਼ਾਸਤਾਂ ਜਮਾਂ ਕਰਨ ਲਈ ਪੋਰਟਲ 23 ਮਈ 2022 ਨੂੰ ਜਾਂ ਇਸ ਤੋਂ ਪਹਿਲਾਂ ਖੋਲਿਆ ਜਾਵੇਗਾ।
ਜ਼ਿਲਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਨਾਂ ਪੋਸਟਾਂ ਸਬੰਧੀ ਹੋਰ ਵਧੇਰੇ ਜਾਣਕਾਰੀ ਪੰਜਾਬ ਸਰਕਾਰ ਦੇ ਪੋਰਟਲ .. ਜਾਂ ਦਫ਼ਤਰ ਦੇ ਮੋਬਾਇਲ ਨੰਬਰ 62843-98603, 94641-78030 ਤੋਂ ਹਾਸਿਲ ਕੀਤੀ ਜਾ ਸਕਦੀ ਹੈ।