*ਈਕੋ ਵੀਲਰਜ਼ ਕਲੱਬ ਮਾਨਸਾ ਨੇ ਸਾਈਕਲ ਮਾਰਚ ਕੱਢ ਕੇ ਮਨਾਇਆ ਮਾਂ ਦਿਵਸ*

0
28

ਮਾਨਸਾ, 8 ਮਈ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਈਕੋ ਵੀਲਰਜ਼ ਕਲੱਬ ਮਾਨਸਾ ਨੇ ਸਰਪ੍ਰਸਤ ਡਾ. ਜਨਕ ਰਾਜ ਸਿੰਗਲਾ  ਤੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਬੱਸ ਸਟੈਂਡ ਤੋਂ ਸੈਂਟਰਲ ਪਾਰਕ ਅਤੇ ਸੈਂਟਰਲ ਪਾਰਕ ਤੋਂ ਮਾਨਸਾ ਕੈਂਚੀਆਂ ਤੱਕ ਸਾਈਕਲ ਮਾਰਚ ਕੱਢ ਕੇ ਮਾਂ ਦਿਵਸ ਮਨਾਇਆ। ਇਸ ਮੌਕੇ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ਮੌਕੇ ਮਾਂ ਦਿਵਸ ਨੂੰ ਯਾਦਗਾਰੀ ਬਣਾਉਂਦਿਆਂ ਡਾ. ਭਰਭੂਰ ਸਿੰਘ ਦੇ ਮਾਤਾ ਜੀ ਵੱਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਉਹਨਾਂ ਨੇ ਸਮੁੱਚੇ ਜਗਤ ਨੂੰ ਮਾਂ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਡਾ. ਜਨਕ ਰਾਜ ਨੋ ਮਾਂ ਦਿਵਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇੱਕ ਮਾਂ ਆਪ ਕਸ਼ਟ ਝੱਲ ਕੇ ਆਪਣੇ ਬੱਚਿਆਂ ਦਾ ਜੀਵਨ ਸੁਆਰਦੀ ਹੈ ਇਸ ਤਰ੍ਹਾਂ ਬੱਚਿਆਂ ਦੇ ਜੀਵਨ ਵਿੱਚ ਮਾਂ ਦੀ ਡੂੰਘੀ ਛਾਪ ਹੁੰਦੀ ਹੈ। ਉਹਨਾਂ ਕਿਹਾ ਮੈਨੂੰ ਡਾਕਟਰ ਬਣਾਉਣ ਵਿੱਚ ਮੇਰੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਲੱਬ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਇੱਕ ਮਾਂ ਆਪਣੇ ਬੱਚਿਆਂ ਦਾ ਕਦੇ ਵੀ ਬੁਰਾ ਨਹੀਂ ਕਰਦੀ ਸਿਰਫ ਆਪਣੇ ਬੱਚਿਆਂ ਦਾ ਭਲਾ ਹੀ ਸੋਚਦੀ ਹੈ। ਕੈਪਟਨ ਦਰਸ਼ਨ ਸਿੰਘ ਨੇ ਕਿਹਾ ਕਿ ਮਾਂ ਬੱਚੇ ਦਾ ਪਾਲਣ–ਪੋਸ਼ਣ ਕਰਦੀ ਹੈ ਤਾਂ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਆਪਣੀ ਮਾਂ ਦੀ ਸੇਵਾ ਕਰਨ। ਕਰਮ ਸਿੰਘ ਚੌਹਾਨ ਨੇ ਆਪਣੇ ਜੀਵਨ ਵਿੱਚ ਮਾਂ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਭਾਵਪੂਰਤ ਵਿਚਾਰ ਸਾਂਝੇ ਕੀਤੇ। ਸਟੇਜ ਸਕੱਤਰ ਦੀ ਜਿੰਮੇਵਾਰੀ ਬਲਜੀਤ ਸਿੰਘ ਬਾਜਵਾ ਨੇ ਬਾਖੂਬੀ ਨਿਭਾਈ। ਉਨ੍ਹਾਂ ਨੇ ਮਾਂ ਸਬੰਧੀ ਕਵਿਤਾ ਵੀ ਪੇਸ਼ ਕੀਤੀ। ਇਸ ਮੌਕੇ ਡਾ. ਜਨਕ ਰਾਜ, ਬਲਵਿੰਦਰ ਸਿੰਘ ਕਾਕਾ, ਬਲਜੀਤ ਸਿੰਘ ਬਾਜਵਾ, ਕੈਪਟਨ ਦਰਸ਼ਨ ਸਿੰਘ, ਧਰਮਪਾਲ, ਮੰਗਾ ਸਿੰਘ, ਭਗਵੰਤ ਸਿੰਘ, ਸੁਖਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਈਕਲ ਗਰੁੱਪ ਦੇ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here