*ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ ਥੈਲੀਸੀਮੀਆ ਹਫਤਾ- ਡਾ.ਰਣਜੀਤ ਸਿੰਘ ਰਾਏ*

0
15

ਮਾਨਸਾ, 7 ਮਈ  (ਸਾਰਾ ਯਹਾਂ/ ਮੁੱਖ ਸੰਪਾਦਕ ): ਕਾਰਜਕਾਰੀ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 8 ਮਈ ਤੋਂ 14 ਮਈ ਤੱਕ ਥੈਲੀਸੀਮੀਆ ਹਫ਼ਤੇ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਬਲਾਕ ਪੱਧਰ ’ਤੇ ਲੋਕਾਂ ਨੂੰ ਇਸ ਜਿਨਸੀ ਰੋਗ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਲਈ ਇਸ ਰੋਗ ਸਬੰਧੀ ਇਕ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਖ਼ੂਨਦਾਨ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਥੈਲੇਸੀਮੀਆ ਇੱਕ ਜਿਨਸੀ ਰੋਗ ਹੈ, ਇਸ ਬਿਮਾਰੀ ਕਾਰਨ ਵਿਅਕਤੀ ਦੇ ਸਰੀਰ ਵਿੱਚ ਖ਼ੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂ ਖ਼ਤਮ ਹੋ ਜਾਂਦੀ ਹੈ,  ਇਸ ਦੇ ਪ੍ਰਮੁੱਖ ਲੱਛਣ ਸਰੀਰ ਵਾਧੇ ਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਅਤੇ ਥਕਾਵਟ, ਚਿਹਰੇ ਦੀ ਬਨਾਵਟ ਵਿੱਚ ਬਦਲਾਅ, ਗਾੜ੍ਹਾ ਪਿਸ਼ਾਬ, ਚਮੜੀ ਦਾ ਪੀਲਾ ਪੈਣਾ, ਜਿਗਰ ਤੇ ਤਿੱਲੀ ਦਾ ਵਧਣਾ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਬੱਚੇ ਜਾਂ ਵਿਅਕਤੀ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਮਰੀਜ਼ ਨੂੰ ਹਰ 15-20 ਦਿਨਾਂ ਬਾਅਦ ਸਾਰੀ ਉਮਰ ਖ਼ੂਨ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਦੀ ਜਾਂਚ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ ਦੇ ਨਾਲ ਨਾਲ ਏਮਜ਼ ਬਠਿੰਡਾ, ਸਰਕਾਰੀ ਹਸਪਤਾਲ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਖੇ ਕੀਤੀ ਜਾਂਦੀ ਹੈ। ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਬਚਾਅ ਲਈ ਥੈਲੀਸੀਮੀਆ ਦਾ ਟੈਸਟ, ਖ਼ਾਸ ਕਰ ਗਰਭਵਤੀ ਔਰਤਾਂ, ਖਾਸ ਤੌਰ ਤੇ ਪਹਿਲੀ ਤਿਮਾਹੀ ਵਿਚ, ਵਿਆਹਯੋਗ ਅਤੇ ਵਿਆਹੀ ਜੋੜੀ ਨੂੰ ਕਰਵਾਉਣਾ ਚਾਹੀਦਾ ਹੈ। ਅਨੀਮੀਆ ਦਾ ਇਲਾਜ ਲੈਣ ਤੋਂ ਬਾਅਦ ਖੂਨ ਦੀ ਮਾਤਰਾ ਵਧਣੀ ਜ਼ਰੂਰੀ ਹੈ, ਪੰਜਾਬ ਰਾਜ ਵਿੱਚ ਇਸ ਦੀ ਰੋਕਥਾਮ ਲਈ ਟੈਸਟਿੰਗ ਅਤੇ ਕੌਂਸਲਿੰਗ, ਬਲੱਡ ਕੁਲੈਕਸ਼ਨ ਅਤੇ ਟਰਾਂਸਪੋਟੇਸ਼ਨ ਦੇ ਨਾਲ ਨਾਲ ਥੈਲੇਸੀਮੀਆ ਮਰੀਜ਼ਾਂ ਨੂੰ ਮੁਫਤ ਖੂਨ ਚੜ੍ਹਾਉਣ ਦਾ ਪ੍ਰਬੰਧ ਹੈ, ਥੈਲੇਸੀਮੀਆ ਦਾ ਮਰੀਜ਼ ਅਪੰਗਤਾ ਸਰਟੀਫਿਕੇਟ ਲਈ ਵੀ ਅਪਲਾਈ ਕਰ ਸਕਦਾ ਹੈ।    

LEAVE A REPLY

Please enter your comment!
Please enter your name here