*—ਬਲੈਕਮੇਲ ਕਰਕੇ ਦਬਾਅ ਪਾ ਕੇ ਪੈਸੇ ਬਟੋਰਨ ਵਾਲੇ ਗਿਰੋਹ ਦਾ ਪਰਦਾਫਾਸ਼*

0
205

ਮਾਨਸਾ, 07—05—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਇੱਕ ਗਿਰੋਹ ਨੂੰ ਕਾਬ ੂ ਕੀਤਾ ਗਿਆ ਹੈ ਜੋ ਗਲਤ ਦੂਸ਼ਣ ਲਗਾ ਕੇ
ਬਲੈਕਮੇਲ ਕਰਕੇ ਦਬਾਅ ਪਾ ਕੇ ਭੋਲੇ ਭਾਲੇ ਲੋਕਾਂ ਪਾਸੋਂ ਪੈਸੇ ਬਟੋਰਦਾ ਸੀ। ਥਾਣਾ ਸਿਟੀ—2 ਮਾਨਸਾ ਵਿਖੇ ਮੁਕੱਦਮਾ ਦਰਜ਼
ਕਰਕੇ ਪੁਲਿਸ ਪਾਰਟੀ ਵੱਲੋਂ ਇਸ ਗਿਰੋਹ ਦੇ 4 ਮੁਲਜਿਮਾਂ ਮਨਪ੍ਰੀਤ ਕੌਰ ਉਰਫ ਮੁਸਕਾਨ ਪਤਨੀ ਅਮਨਦੀਪ ਸਿੰਘ ਵਾਸੀ
ਫਤਿਹਪੁਰ ਹਾਲ ਮਾਨਸਾ ਖੁਰਦ, ਵੀਰਪਾਲ ਕੌਰ ਉਰਫ ਗਗਨ ਪਤਨੀ ਰਮਨਦੀਪ ਸਿੰਘ ਵਾਸੀ ਭਾਈਰੂਪਾ ਹਾਲ ਮਾਨਸਾ
ਖੁਰਦ, ਕਮਲਜੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਬੱਛੋਆਣਾ ਹਾਲ ਮਾਨਸਾ ਖੁਰਦ, ਅਮਨਦੀਪ ਪੁੱਤਰ ਮਹਿੰਦਰ ਸਿੰਘ
ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ ਨੂੰ ਮੌਕਾ ਪਰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
ਜਿਹਨਾਂ ਪਾਸੋਂ 14,500/—ਰੁਪੲ ੇ ਦੀ ਨਗਦੀ ਅਤ ੇ 1 ਮੋਬਾਇਲ ਫੋਨ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ
ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮੁਦੱਈ ਲੀਲੂ ਖਾਂ
ਪੁੱਤਰ ਸੇ਼ਰ ਖਾਂ ਵਾਸੀ ਜੋਗਾ ਨੇ ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਮਿਤੀ 29—04—2022
ਨੂੰ ਮੁਲਜਿਮਾਂ ਨੇ ਬਣਾਈ ਸਕੀਮ ਮੁਤਾਬਿਕ ਉਸਨੂੰ ਆਪਣੇ ਘਰ ਬੁਲਾ ਲਿਆ ਅਤੇ ਉਸਨੂੰ ਬਦਨਾਮੀ ਦਾ ਡਰ ਦਿਖਾ ਕੇ
ਬਲੈਕਮੇਲ ਕਰਕੇ ਦਬਾਅ ਪਾ ਕੇ ਉਸ ਨਾਲ 5 ਲੱਖ ਰੁਪਏ ਦਾ ਸੌਦਾ ਕਰਕੇ 50 ਹਜਾਰ ਰੁਪੲ ੇ ਨਗਦ ਲੈ ਲਏ ਅਤੇ ਬਾਕੀ
ਰਹਿੰਦੇ ਪੈਸੇ ਵੀ ਜਲਦੀ ਦੇਣ ਲਈ ਮੁਦੱਈ ਤੇ ਦਬਾਅ ਪਾ ਰਹੇ ਹਨ। ਮੁਦੱਈ ਦੇ ਬਿਆਨ ਪਰ 7 ਮੁਲਜਿਮਾਂ ਮਨਪ੍ਰੀਤ ਕੌਰ
ਉਰਫ ਮੁਸਕਾਨ ਪਤਨੀ ਅਮਨਦੀਪ ਸਿੰਘ ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ, ਵੀਰਪਾਲ ਕੌਰ ਉਰਫ ਗਗਨ ਪਤਨੀ
ਰਮਨਦੀਪ ਸਿੰਘ ਵਾਸੀ ਭਾਈਰੂਪਾ ਹਾਲ ਮਾਨਸਾ ਖੁਰਦ, ਸੁਨੀਤਾ ਪਤਨੀ ਬੁਲਵਿੰਦਰ ਸਿੰਘ ਉਰਫ ਗੁਰੂ ਵਾਸੀ ਕੋਟ ਦਾ
ਟਿੱਬਾ ਮਾਨਸਾ, ਰਾਜ ਕੌਰ ਵਾਸੀ ਮਾਨਸਾ, ਕਮਲਜੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਬੱਛੋਆਣਾ ਹਾਲ ਮਾਨਸਾ ਖੁਰਦ,
ਅਮਨਦੀਪ ਪੁੱਤਰ ਮਹਿੰਦਰ ਸਿੰਘ ਵਾਸੀ ਫਤਿਹਪੁਰ ਹਾਲ ਮਾਨਸਾ ਖੁਰਦ ਅਤ ੇ ਕਾਲੀ ਪੁੱਤਰ ਦਰਸ਼ਨ ਸਿੰਘ ਵਾਸੀ ਕੋਟ ਦਾ
ਟਿੱਬਾ ਮਾਨਸਾ ਵਿਰੁੱਧ ਮੁਕੱਦਮਾ ਨੰਬਰ 96 ਮਿਤੀ 05—05—2022 ਅ/ਧ 384,120—ਬੀ.,149 ਹਿੰ:ਦੰ: ਥਾਣਾ ਸਿਟੀ—2
ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

ਐਸ.ਆਈ. ਬਲਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ ਅਤ ੇ ਸ:ਥ: ਰਣਜੀਤ ਸਿੰਘ ਸਮੇਤ
ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫਤੀਸ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋੲ ੇ ਮੌਕਾ ਪਰ ਰੇਡ ਕਰਕੇ
4 ਮੁਲਜਿਮਾਂ ਮਨਪ੍ਰੀਤ ਕੌਰ, ਵੀਰਪਾਲ ਕੌਰ, ਕਮਲਜੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ
14,500/—ਰੁਪਏ ਨਗਦੀ ਅਤੇ 1 ਮੋਬਾਇਲ ਫੋਨ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਬਾਕੀ ਰਹਿੰਦੇ
ਮੁਲਜਿਮਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਬਾਕੀ ਰਹਿੰਦੇ ਮੁਲਜਿਮਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਇਸ ਗਿਰੋਹ ਪਾਸੋਂ
ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਵੱਲੋਂ ਪਹਿਲਾਂ ਹੋਰ ਕਿੰਨੇ
ਵਿਆਕਤੀਆਂ ਨੂੰ ਬਲੈਕਮੇਲ ਕਰਕੇ ਠੱਗੀਆਂ ਮਾਰੀਆ ਗਈਆ ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ
ਲੱਗਣ ਦੀ ਸੰਭਾਵਨਾਂ ਹੈ।

LEAVE A REPLY

Please enter your comment!
Please enter your name here