ਮਾਨਸਾ , 3-5-2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜੀਰੋ ਸਹਿਨਸ਼ੀਲਤਾ (Zero
Tolerance) ਦੀ ਨੀਤੀ ਅਪਨਾਈ ਗਈ ਹੈ । ਜਿਸ ਦੇ ਚੱਲਦੇ ਨਸ਼ਿਆ ਦੀ ਰੋਕਥਾਮ ਕਰਨ ਲਈ ਜਿਲਾ ਅੰਦਰ ਵਿਸ਼ੇਸ
ਮੁਹਿੰਮ ਤਹਿਤ ਐਨ.ਡੀ.ਪੀ.ਐਸ ਐਕਟ ਅਤੇ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਨਿਮਨਲਿਖਤ ਅਨੁਸਾਰ
ਬ੍ਰਮਾਦਗੀ ਕਰਵਾਈ ਗਈ ਹੈ ।
ਐਨ.ਡੀ.ਪੀ.ਐਸ ਐਕਟ ਤਹਿਤ ਕਾਰਵਾਈ ਕਰਦੇ ਹੋਏ ਸੀ.ਆਈ.ਏ ਸਟਾਫ ਮਾਨਸਾ ਦੀ ਪੁਲਿਸ
ਪਾਰਟੀ ਵੱਲੋ ਪਰਦੀਪ ਸਿੰਘ ਉਰਫ ਸੋਨੀ ਪੁੱਤਰ ਲੇਟ ਹੰਸ ਰਾਜ ਵਾਸੀ ਸਿਰਸਾ (ਹਰਿਆਣਾ) ਨੂੰ ਮੋਟਰਸਾਈਕਲ TVS
SPORT ਨੰਬਰੀ HR-24-M2723 ਸਮੇਤ ਕਾਬੂ ਕਰਕੇ ਉਸ ਪਾਸੋਂ 25 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਥਾਣਾ ਸਰਦੂਲਗੜ
ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ। ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋ ਕੀਰਤਨ ਪੁੱਤਰ
ਪੱਪੂ ਵਾਸੀ ਬੁਢਲ਼ਾਡਾ ਨੂੰ ਕਾਬੂ ਕਰਕੇ ਉਸ ਪਾਸੋਂ 100 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ । ਥਾਣਾ ਸਦਰ ਮਾਨਸਾ ਦੀ
ਪੁਲਿਸ ਪਾਰਟੀ ਵੱਲੋਂ ਬਲਵੀਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮਾਖਾ ਨੂੰ ਮੋਟਰਸਾਇਕਲ ਨੰਬਰੀ PB31C 9964 ਸਮੇਤ
ਕਾਬੂ ਕਰਕੇ ਉਸ ਪਾਸੋ 4 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤੀ । ਉਕਤ ਮੁਕੱਦਮਾਤ ਵਿੱਚ ਗ੍ਰਿਫਤਾਰ ਮੁਲਜਿਮਾ ਨੂੰ
ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ, ਜਿਨਾ ਪਾਸੋ ਇਹਨਾ ਦੇ ਬੈਕਵਰਡ/ਫਾਰਵਰਡ
ਲਿੰਕ ਦਾ ਪਤਾ ਲਗਾਕੇ ਹੋਰ ਮੁਲਜਿਮਾ ਨੂੰ ਨਾਮਜਦ ਕਰਕੇ ਮੁਕੱਦਮਾ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ ।
ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਚੌਕੀ ਕੋਟ-ਧਰਮੂ (ਥਾਣਾ ਸਦਰ ਮਾਨਸਾ) ਦੀ
ਪੁਲਿਸ ਪਾਰਟੀ ਵੱਲੋ ਸਿਮਰਨ ਸਿੰਘ ਉਰਫ ਗੱਗੀ ਪੁੱਤਰ ਬੋਘਾ ਸਿੰਘ ਵਾਸੀ ਉੱਡਤ ਭਗਤ ਰਾਮ ਨੂੰ ਕਾਬੂ ਕਰਕੇ ਉਸ ਪਾਸੋਂ 50
ਲੀਟਰ ਲਾਹਣ ਬ੍ਰਾਮਦ ਕਰਵਾਕੇ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ ।
ਐਸ.ਐਸ.ਪੀ ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ .ਨੇ ਦੱਸਿਆ ਗਿਆ ਕਿ ਨਸ਼ਿਆ ਅਤੇ
ਮਾੜੇ ਅਨਸ਼ਰਾ ਵਿਰੁੱਧ ਵਿੱਢੀ ਇਸ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਜਾਰੀ ਰੱਖਿਆ ਜਾ ਰਿਹਾ ਹੈ ।