*ਭਾਰਤ ਵਿਕਾਸ ਪ੍ਰੀਸ਼ਦ ਇਕਾਈ ਮਾਨਸਾ ਦਾ ਸਹੁੰ ਚੁੱਕ ਸਮਾਗਮ ਹੋਇਆ ਸੰਪੰਨ*

0
119

ਮਾਨਸਾ, 02 ਮਈ:-(ਸਾਰਾ ਯਹਾਂ/ਜੋਨੀ ਜਿੰਦਲ) ਭਾਰਤ ਵਿਕਾਸ ਪਰਿਸ਼ਦ ਮਾਨਸਾ ਦਾ ਸਹੁੰ ਚੁੱਕ ਸਮਾਗਮ ਬੜੀ ਧੂਮ ਧਾਮ ਨਾਲ ਹੋ ਨਿੱਬੜਿਆ। ਸਮਾਗਮ ਸ਼ਾਮ ਸਾਡੇ ਛੇ ਵਜੇ ਸ਼ੁਰੂ ਹੋਇਆ ਜਿਸ ਵਿੱਚ ਲਗਭਗ 170 ਮੈਂਬਰਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਵੰਦੇ ਮਾਤਰਮ ਗਾਇਆ ਗਿਆ ਉਸ ਤੋਂ ਬਾਅਦ ਭਾਰਤ ਮਾਤਾ ਦੀ ਫੋਟੋ ਅੱਗੇ ਜੋਤ ਪ੍ਰਚੰਡ ਸ਼੍ਰੀ ਵਿਨੋਦ ਭੰਮਾ ਜੀ, ਐਸ.ਪੀ.ਜਿੰਦਲ ਜੀ ਅਤੇ ਮੈਡਮ ਅਰਸ਼ੀ ਅਤੇ ਹੋਰ ਮੁੱਖ ਮੈਂਬਰਾਂ ਨੇ ਕੀਤੀ। ਸਟੇਜ ਸੈਕਟਰੀ ਸ਼੍ਰੀ ਈਸ਼ਵਰ ਗੋਇਲ ਜੀ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਸਭ ਦਾ ਵੈਲਕਮ ਕੀਤਾ ਅਤੇ ਨਵੇ ਪ੍ਰਧਾਨ ਸ਼੍ਰੀ ਗੁਰਮੰਤਰ ਸਿੰਘ ਜੀ ਅਤੇ ਉਨਾਂ ਦੀ ਟੀਮ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਸਮੇਂ ਤੇ ਪਹੁੰਚੇ ਮੈਂਬਰਾਂ ਵਿਚੋਂ ਲਕੀ ਡਰਾਅ ਕੱਢਿਆ ਗਿਆ।ਪਿਛਲੇ ਸਾਲ ਦੇ ਪ੍ਰਧਾਨ ਸ਼੍ਰੀ ਐਸ.ਪੀ. ਜਿੰਦਲ ਜੀ ਨੇ ਸਾਰੇ ਫੰਡਾ ਦੇ ਖਰਚੇ, ਬਕਾਇਆ ਅਤੇ ਬੈਲੇਸ ਸ਼ੀਟ ਬਾਰੇ ਜਾਣਕਾਰੀ ਦਿੱਤੀ। ਉਨਾਂ ਪਿਛਲੇ ਸਾਲ ਪਰੀਸ਼ਦ ਨਾਲ ਜੁੜੇ ਮੈਂਬਰਾਂ ਅਤੇ ਵੱਖ ਵੱਖ ਥਾਂ ਤੇ ਲਾਏ ਟੂਰਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਟੇਟ ਮੈਂਬਰ ਜੀ.ਡੀ. ਭਾਟੀਆ ਜੀ ਨੇ ਦੱਸਿਆ ਕਿ ਭਾਰਤ ਵਿਕਾਸ ਪਰੀਸ਼ਦ ਦੀ ਮੁੱਖ ਇਕਾਈ ਦੀ ਹੋਂਦ 1962 ਹੋਈ ।ਸਟੇਜ ਸੈਕਟਰੀ ਨੇ ਅੱਗੇ ਕਾਰਵਾਈ ਤੋਰਦਿਆਂ ਪਰੀਸ਼ਦ ਦੇ ਅਡਵਾਈਜ਼ਰ ਡਾਕਟਰ ਸੁਨੀਤ ਜਿੰਦਲ ਜੀ ਨੂੰ ਬੁਲਾਇਆ ਜਿੰਨਾ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਭਾਰਤ ਵਿਕਾਸ ਪਰੀਸ਼ਦ ਮਾਨਸਾ ਇਕਾਈ ਦੀ ਹੋਂਦ ਕਿਵੇਂ 1991 ਵਿੱਚ ਹੋਈ ਬਾਰੇ ਸਭ ਨੂੰ ਜਾਣੂ ਕਰਵਾਇਆ। ਇਸ ਤੋਂ ਕੁਝ ਬੱਚਿਆ ਨੇ ਦੇਸ਼ ਭਗਤੀ ਦੇ ਗੀਤ ਗਾਏ। ਭਾਰਤ ਵਿਕਾਸ ਪਰੀਸ਼ਦ ਮਹਿਲਾ ਮਾਨਸਾ ਦੀ ਸਟੇਟ ਮੈਂਬਰ ਮੈਡਮ ਅਰਸ਼ੀ ਬਾਂਸਲ ਜੀ ਨੇ ਪਿਛਲੇ ਸਮੇਂ ਮਹਿਲਾ ਟੀਮ ਵਲੋਂ ਲਾਏ ਵੱਖ ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰਾਂ ਅਸੀਂ ਗਰੀਬ ਬਸਤੀਆਂ ਵਿੱਚ ਜਾ ਜਾ ਕੇ ਅਨੀਮੀਆਂ ਦੀ ਕਮੀ ਦੂਰ ਕਰਨ ਲਈ ਅਤੇ ਸੈਨਟਰੀ ਪੈਡ ਦੀ ਸਹੀ ਵਰਤੋਂ ਕਰਨ, ਕੰਜਕ ਪੂਜਨ ਆਦਿ ਪ੍ਰੋਜੈਕਟ ਸਫਲਤਾ ਪੂਰਵਕ ਲਾਏ। ਇਸਦੇ ਨਾਲ ਹੀ ਉਨਾਂ ਨਵੀ ਮਹਿਲਾ ਟੀਮ ਵਿੱਚ ਮੈਡਮ ਸੰਤੋਸ਼ ਭਾਟੀਆ ਅਤੇ ਮੈਡਮ ਵੀਨਾ ਭੰਮਾ ਜੀ ਨੂੰ ਫੁੱਲਾਂ ਦੀ ਮਾਲਾ ਪਾ ਕੇ ਸ਼ਾਮਿਲ ਕੀਤਾ। ਇਸ ਸਭ ਤੋਂ ਬਾਅਦ ਪਿਛਲੇ ਪ੍ਰਧਾਨ ਐਸ.ਪੀ. ਜਿੰਦਲ ਜੀ ਨੇ ਨਵੇਂ ਚੁਣੇ ਪ੍ਰਧਾਨ ਸ਼੍ਰੀ ਗੁਰਮੰਤਰ ਸਿੰਘ ਜੀ ਦਾ ਫੁੱਲਾਂ ਦੀ ਮਾਲਾ ਪਾ ਕੇ ਸਵਾਗਤ ਕੀਤਾ, ਇਸ ਤਰਾਂ ਪੁਰਾਣੇ ਖਜਾਨਚੀ ਜੀ ਨੇ ਨਵੇਂ ਖਜਾਨਚੀ ਸ਼੍ਰੀ  ਪ੍ਰਦੀਪ ਜਿੰਦਲ ਜੀ ਅਤੇ ਪੁਰਾਣੇ ਜਨਰਲ ਸੈਕਟਰੀ ਨੇ ਨਵੇਂ ਚੁਣੇ ਜਨਰਲ ਸੈਕਟਰੀ ਸ਼੍ਰੀ ਨਰੇਸ਼ ਜਿੰਦਲ ਜੀ ਦਾ ਵੀ ਫੁੱਲਾਂ ਦਾ ਮਾਲਾ ਪਾ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਨਵੇਂ ਚੁਣੇ ਪ੍ਰਧਾਨ ਸ਼੍ਰੀ ਗੁਰਮੰਤਰ ਸਿੰਘ ਜੀ ਨੂੰ ਸਮੂਹ ਮੈਂਬਰਾਂ ਨੇ ਵਧਾਈ ਦਿੱਤੀ। ਨਵੀਂ ਟੀਮ ਦੇ ਜਨਰਲ ਸੈਕਟਰੀ ਸ਼੍ਰੀ ਨਰੇਸ਼ ਜਿੰਦਲ ਜੀ ਨੇ ਆਉਣ ਵਾਲੇ ਸਾਰੇ ਪ੍ਰੋਜੈਕਟਾਂ ਉੱਪਰ ਚਾਣਨ ਪਾਇਆ ਅਤੇ ਇਨਾਂ ਨੂੰ ਉਤਸ਼ਾਹ ਪੂਰਵਕ ਕਰਨ ਦਾ ਵਾਅਦਾ ਕੀਤਾ।  ਪ੍ਰੈਸ ਸੈਕਟਰੀ ਸ਼੍ਰੀ ਸੋਨੀ ਸਿੰਗਲਾ ਜੀ ਨੇ ਅੱਗੇ ਦੱਸਿਆ ਕਿ ਸਟੇਜ ਸੰਭਾਲਦੇ ਹੋਏ ਸ਼੍ਰੀ ਰਜਿੰਦਰ ਗਰਗ ਜੀ ਨੇ ਸਾਰੀ ਨਵੀਂ ਟੀਮ ਨੂੰ ਸਟੇਜ ਕੋਲ ਸਹੁੰ ਚੁੱਕਣ ਲਈ ਬੁਲਾਇਆ। ਜਿਸ ਵਿੱਚ ਸਾਰਿਆ ਨੇ ਆਪਣੇ ਆਪਣੇ ਨਾਂ ਅਤੇ ਅਹੁਦੇ ਅਨੁਸਾਰ ਸ਼੍ਰੀ ਰਜਿੰਦਰ ਜੀ ਦੀ ਅਗਵਾਈ ਵਿੱਚ ਸਹੁੰ ਚੁੱਕੀ ਅਤੇ ਪ੍ਰੀਸ਼ਦ ਦਾ ਕੰਮ ਤਨ-ਮਨ ਨਾਲ ਕਰਨ ਦਾ ਭਰੋਸਾ ਦਿਲਵਾਇਆ। ਸ਼੍ਰੀ ਕਪਿਲ ਜੀ ਦੀ ਅਗਵਾਈ ਵਿੱਚ ਸਾਰੇ ਪ੍ਰੋਗਰਾਮ ਦੋਰਾਨ ਸਨੈਕਸ ਤੇ ਕੋਲਡ ਡਰਿੰਕ ਚਲਦਾ ਰਿਹਾ ਅਤੇ ਆਖੀਰ ਵਿੱਚ ਸਮੂਹ ਮੈਂਬਰ ਨੇ ਡੀਨਰ ਕਿੱਤਾ ਤੇ ਲੱਗਭਗ ਰਾਤ 10 ਕੁ ਵਜੇ ਪ੍ਰੋਗਰਾਮ ਦਾ ਖੁਸ਼ੀ ਖੁਸ਼ੀ ਸਮਾਪਨ ਕੀਤਾ ਗਿਆ।

LEAVE A REPLY

Please enter your comment!
Please enter your name here