*ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਕਾਂਗਰਸ ਸਰਕਾਰ ਵੇਲੇ ਬਣੇ ਸਾਰੇ 20 ਭਲਾਈ ਬੋਰਡ ਭੰਗ*

0
42

ਚੰਡੀਗੜ੍ਹ 28,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼)ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ ਬਲਜੀਤ ਕੌਰ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 20 ਭਲਾਈ ਬੋਰਡਾਂ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜਲਦ ਹੀ ਉਨ੍ਹਾਂ ਦੀ ਸਰਕਾਰ ਇਨ੍ਹਾਂ ਬੋਰਡਾਂ ਵਿੱਚ ਨਵੇਂ ਅਧਿਕਾਰੀ ਨਿਯੁਕਤ ਕਰੇਗੀ।


ਡਾ: ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਭਲਾਈ ਬੋਰਡਾਂ ਵਿੱਚ ਕੰਬੋਜ ਭਲਾਈ ਬੋਰਡ, ਬਾਜ਼ੀਗਰ ਤੇ ਟੱਪਰੀਵਾਸ ਭਲਾਈ ਬੋਰਡ, ਬ੍ਰਾਹਮਣ ਭਲਾਈ ਬੋਰਡ, ਖੱਤਰੀ ਅਰੋੜਾ ਵੈਲਫੇਅਰ ਬੋਰਡ, ਦਲਿਤ ਭਲਾਈ ਬੋਰਡ, ਰਾਏ ਸਿੱਖ ਭਲਾਈ ਬੋਰਡ, ਰਾਜਪੂਤ ਕਲਿਆਣ ਭਲਾਈ ਬੋਰਡ, ਵਿਮੁਕਤ ਜਾਤੀ ਭਲਾਈ ਬੋਰਡ ਸ਼ਾਮਲ ਹਨ।


 ਇਸ ਤੋਂ ਇਲਾਵਾ ਪ੍ਰਜਾਪਤ ਵੈਲਫੇਅਰ ਬੋਰਡ, ਸੈਣੀ ਵੈਲਫੇਅਰ ਬੋਰਡ, ਰਾਮਗੜ੍ਹੀਆ ਵੈਲਫੇਅਰ ਬੋਰਡ, ਅਗਰਵਾਲ ਵੈਲਫੇਅਰ ਬੋਰਡ, ਗੁਰਜਰ ਵੈਲਫੇਅਰ ਬੋਰਡ, ਬੈਰਾਗੀ ਵੈਲਫੇਅਰ ਬੋਰਡ, ਸਵਰਨਕਾਰ ਵੈਲਫੇਅਰ ਬੋਰਡ, ਸੈਣ ਵੈਲਫੇਅਰ ਬੋਰਡ, ਪੰਜਾਬ ਮੁਸਲਿਮ ਵੈਲਫੇਅਰ ਬੋਰਡ, ਪ੍ਰਵਾਸੀ ਵੈਲਫੇਅਰ ਬੋਰਡ, ਕਨੌਜੀਆ ਵੈਲਫੇਅਰ ਬੋਰਡ ਅਤੇ ਮਸੀਹ ਭਲਾਈ ਬੋਰਡ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ

LEAVE A REPLY

Please enter your comment!
Please enter your name here