*ਪੰਜਾਬ ‘ਚ 600 ਯੂਨਿਟ ਬਿਜਲੀ ਫ੍ਰੀ ਲੈਣ ਲਈ ਲੋਡ ਘੱਟ ਕਰਵਾਉਣ ‘ਚ ਲੱਗੇ ਲੋਕ, ਨਵੇਂ ਮੀਟਰ ਲਈ ਅਰਜ਼ੀਆਂ ਦੀ ਭਰਮਾਰ*

0
97

23,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਨਵੀਂ ਫ੍ਰੀ ਬਿਜਲੀ ਯੋਜਨਾ ਦਾ ਲਾਭ ਲੈਣ ਤੇ 600 ਯੂਨਿਟ ਬਿਜਲੀ ਲਈ ਸੂਬੇ ‘ਚ ਲੋਕ ਆਪਣੇ ਬਿਜਲੀ ਕੁਨੈਕਸ਼ਨ ਦਾ ਲੋਡ ਘੱਟ ਕਰਵਾਉਣ ‘ਚ ਲੱਗੇ ਹੋਏ ਹਨ। ਇਕ ਜੁਲਾਈ ਤੋਂ ਸੂਬੇ ਦੇ ਹਰ ਘਰ ਨੂੰ 600 ਯੂਨਿਟ ਫ੍ਰੀ ਬਿਜਲੀ ਦੇਣ ਦੇ ਐਲਾਨ ਤੋਂ ਬਾਅਦ ਹੁਣ ਨਵੇਂ ਮੀਟਰ ਲਈ ਮਾਰਾਮਾਰੀ ਸ਼ੁਰੂ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਲਈ ਬਿਜਲੀ ਕੁਨੈਕਸ਼ਨ ਦੇ ਲੋਡ ਦੀ ਸ਼ਰਤ ਰੱਖੀ ਹੈ।  ਪਾਵਰਕਾਮ ਦਫ਼ਤਰ ‘ਚ ਬੇਸ਼ੱਕ ਰੁਟੀਨ ‘ਚ 100 ਅਰਜ਼ੀਆਂ ਲਈਆਂ ਜਾਂਦੀਆਂ ਪਰ ਫਿਰ ਵੀ ਲੋਕ ਇੱਥੇ ਗਰਮੀ ‘ਚ ਖੜ੍ਹੇ ਰਹਿੰਦੇ ਹਨ।  ਇਨ੍ਹਾਂ ਦਾ ਇਕੋ ਮਕਸਦ ਹੈ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਮੁਫ਼ਤ ਬਿਜਲੀ ਮਿਲੇ। 

 600 ਯੂਨਿਟ ‘ਤੇ ਹੋਵੇਗੀ 4200 ਰੁਪਏ ਦੀ ਬਚਤ

ਦੋ ਮਹੀਨਿਆਂ ‘ਚ ਉਪਭੋਗਤਾ 600 ਯੂਨਿਟ ਤਕ ਮੁਫਤ ਬਿਜਲੀ ਦਾ ਲਾਭ ਲੈ ਸਕਦੇ ਹਨ। ਇਸ ਨਾਲ ਕਰੀਬ 42 ਰੁਪਏ ਦੀ ਬਚਤ ਹੋਵੇਗੀ। ਜੇਕਰ ਦੋ ਮਹੀਨਿਆਂ ‘ਚ ਸਿਰਫ 300 ਯੂਨਿਟ ਹੀ ਖਰਚ ਕਰਦੇ ਹਨ ਤਾਂ 2100 ਰੁਪਏ ਦੀ ਬਚਤ ਹੋਵੇਗੀ।

ਇਸ ਦੇ ਨਾਲ ਹੀ ਪਾਵਰਕੌਮ ਦੀ ਸਹੂਲਤ ਤਕ ਪਹੁੰਚ ਕਰਨ ਵਾਲੇ ਕੁਝ ਲੋਕ ਆਪਣੇ ਘਰਾਂ ਦਾ ਲੋਡ ਵੀ ਘਟਵਾ ਰਹੇ ਹਨ ਤਾਂ ਜੋ ਉਹ ਪੰਜਾਬ ਸਰਕਾਰ ਵੱਲੋਂ ਮੁਫਤ ਬਿਜਲੀ ਦੇਣ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਫਿੱਟ ਹੋ ਸਕਣ।

ਸਥਿਤੀ ਇਹ ਹੈ ਕਿ ਹੁਣ ਇਕ ਘਰ ‘ਚ 2 ਮੀਟਰ ਲਗਾਉਣ ਲਈ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ ਹੈ। ਪਾਵਰਕੌਮ ਦੇ ਦਫ਼ਤਰ ‘ਚ ਲੋਕ ਆਪਣੇ ਘਰਾਂ ‘ਚ ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ ਲਈ ਵੱਖ-ਵੱਖ ਮੀਟਰ ਲਗਾ ਰਹੇ ਹਨ। ਲੋਕ ਸਵੇਰੇ 7 ਵਜੇ ਤੋਂ ਹੀ ਲਾਈਨਾਂ ‘ਚ ਖੜ੍ਹ ਜਾਂਦੇ ਹਨ।

LEAVE A REPLY

Please enter your comment!
Please enter your name here