*ਮਲੇਰੀਆ ਜਾਗਰੂਕਤਾ ਹਫਤੇ ਤਹਿਤ ਜਾਗਰੂਕਤਾ ਮੁਹਿੰਮ ਜ਼ੋਰਾਂ ਤੇ*

0
7

ਮਾਨਸਾ, 20 ਅਪ੍ਰੈਲ (ਸਾਰਾ ਯਹਾਂ/ਔਲਖ ) ਸਿਹਤ ਵਿਭਾਗ ਵੱਲੋਂ 25 ਅਪ੍ਰੈਲ ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿੱਚ 18 ਤੋਂ 25 ਅਪ੍ਰੈਲ ਤੱਕ ਮਲੇਰੀਆ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਬਲਾਕ ਖਿਆਲਾ ਕਲਾਂ ਵਿੱਚ ਅੱਜ ਇਸ ਹਫਤੇ ਦੇ ਤੀਸਰੇ ਦਿਨ ਉਲੀਕੇ ਪ੍ਰੋਗਰਾਮ ਅਨੁਸਾਰ ਸਾਰੇ ਸਿਹਤ ਕੇਂਦਰਾਂ ਉੱਤੇ ਮਮਤਾ ਦਿਵਸ ਮੌਕੇ ਪਹੁੰਚੀਆਂ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਲੇਰੀਆ ਤੋਂ ਬਚਾਅ ਅਤੇ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਵਿੱਚ ਸੈਮੀਨਾਰ,  ਪੋਸਟਰ ਮੇਕਿੰਗ ਮੁਕਾਬਲੇ, ਕੁਇਜ਼ ਮੁਕਾਬਲੇ ਵੀ ਜਾਰੀ ਰਹੇ। ਭੱਠਿਆਂ ਆਦਿ ਆਉਟ ਰੀਚ ਥਾਵਾਂ ਤੇ ਵੀ ਫੀਵਰ ਸਰਵੇ ਅਤੇ ਹੋਰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਅੱਜ ਸਾਰੇ ਮਲਟੀਪਰਪਜ ਹੈਲਥ ਵਰਕਰਾਂ ਵੱਲੋਂ ਹਰ ਇੱਕ ਸਿਹਤ ਕੇਂਦਰ ਤੇ ਮਲੇਰੀਆ ਜਾਗਰੂਕਤਾ ਜਾਣਕਾਰੀ ਦੇਣ ਉਪਰੰਤ ਵਿਭਾਗ ਦੇ ਵਟਸਐਪ ਗਰੁੱਪਾਂ ਵਿੱਚ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅੱਜ ਮਾਈ ਭਾਗੋ ਕਾਲਜ ਰੱਲਾ, ਸ ਸ ਸ ਸ ਨੰਗਲ ਕਲਾਂ, ਸ ਹ ਸ ਬੁਰਜ ਰਾਠੀ, ਸ ਹ ਸਕੂਲ ਗੇਹਲੇ, ਸ ਪ ਸ ਅਨੁਪਗੜ, ਸ ਸ ਸ ਖੋਖਰ ਕਲਾਂ,ਸ ਹ ਸ ਰੱਲਾ ਸਮੇਤ ਹੋਰ ਸੰਸਥਾਵਾਂ ਵਿਖੇ ਸੈਮੀਨਾਰ,  ਪੋਸਟਰ ਮੇਕਿੰਗ ਮੁਕਾਬਲੇ, ਕੁਇਜ਼ ਮੁਕਾਬਲੇ ਕਰਵਾਏ ਗਏ। ਇਹਨਾਂ ਪ੍ਰੋਗਰਾਮਾਂ ਵਿੱਚ ਮਲੇਰੀਆ ਜਾਗਰੂਕਤਾ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵਾਤਾਵਰਨ ਦੇ ਬਦਲਾਅ ਕਰਕੇ ਲੂੰ ਲਁਗਣ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਇਸ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣ ਲਈ ਦੱਸਿਆ ਗਿਆ ਅਤੇ ਸਿਹਤ ਸਬੰਧੀ ਹੋਰ ਬਹੁਤ ਸਾਰੇ ਟਿਪਸ ਸਾਝੇਂ ਕੀਤੇ। ਵਿਦਿਆਰਥੀਆਂ ਦੇ ਪੋਸਟਰਮੇਕਿੰਗ ਕੰਪੀਟੀਸ਼ਨ ਉਪਰੰਤ ਇਹਨਾਂ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਦੀ  ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਇਹਨਾਂ ਪ੍ਰੋਗਰਾਮਾਂ ਵਿੱਚ ਨਿਸ਼ਾਤ ਸੋਹਲ ਮੈਡੀਕਲ ਅਫਸਰ ਪੀ ਐਚ ਸੀ ਜੋਗਾ, ਕੇਵਲ ਸਿੰਘ ਬਲਾਕ ਐਜੂਕੇਟਰ, ਪਿੰਸੀਪਲ ਸ੍ਰੀ ਸੁਨੀਲ ਕੱਕੜ, ਪਿੰਸੀਪਲ ਡਾ.ਪਰਮਿੰਦਰ ਕੁਮਾਰੀ, ਸ੍ਰੀ ਮਤੀ ਸਰੋਜ਼ ਗੋਇਲ, ਰਾਮ ਕੁਮਾਰ ਸਿਹਤ ਸੁਪਰਵਾਈਜ਼ਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਖੁਸ਼ਵਿੰਦਰ ਸਿੰਘ, ਗੁਰਜੰਟ ਸਿੰਘ, ਗੁਰਦੀਪ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ, ਰਵਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਮਨੋਜ ਕੁਮਾਰ, ਮਨਦੀਪ ਸਿੰਘ, ਸੁਖਵੀਰ ਸਿੰਘ, ਤਲਵਿੰਦਰ ਸਿੰਘ, ਇਕਬਾਲ ਸਿੰਘ, ਮੱਖਣ ਸਿੰਘ, ਸਿਮਰਜੀਤ ਸਿੰਘ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਰਮਨਦੀਪ ਕੌਰ, ਚਰਨਜੀਤ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਕਿਰਨਜੀਤ ਕੌਰ, ਸੁਸ਼ਮਾ ਰਾਣੀ, ਹਰਜੀਤ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here