*ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ ਕੋਚਿੰਗ ਸੈਂਟਰਾਂ ਦਾ ਦੌਰਾ*

0
17

ਅੰਮ੍ਰਿਤਸਰ 16,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ (Punjab) ਦੇ ਖੇਡ ਖੇਤਰ ਨੂੰ ਪਹਿਲਾ ਨਾਲੋਂ ਹੋਰ ਵੀ ਬੇਹਤਰ ਹੋਰ ਵੀ ਦਰੁਸਤ ਬਣਾਉਣ ਦੇ ਮੰਤਵ ਨਾਲ ਖੇਡਾਂ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ (Sports Minister Punjab) ਗੁਰਮੀਤ ਸਿੰਘ ਹੇਅਰ (Gurmeet Singh Meet Hayer) ਨੇ ਪੰਜਾਬ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਖੇਡ ਪ੍ਰਬੰਧਕਾ ਤੇ ਕੋਚਾਂ ਦੇ ਨਾਲ ਵਿਸੇਸ਼ ਮੁਲਾਕਾਤ ਕੀਤੀ। ਮੀਤ ਹੇਅਰ ਵੱਲੋਂ ਅੰਮ੍ਰਿਤਸਰ ਦੇ ਖਾਲਸਾ ਸਕੂਲ, ਅੰਮ੍ਰਿਤਸਰ ਵਿਖੇ ਚੱਲ ਰਹੇ ਵੱਖ-ਵੱਖ ਕੋਚਿੰਗ ਸੈਂਟਰ ਗੇਮ-ਹੈਂਡਬਾਲ, ਫੁੱਟਬਾਲ, ਜੂਡੋ, ਐਥਲੈਟਿਕਸ ਆਦਿ ਦੀਆਂ ਗਰਾਊਂਡਾ ਦਾ ਦੌਰਾ ਕੀਤਾ।

ਇਸ ਉਪਰੰਤ ਉਨ੍ਹਾਂ ਨੇ ਜੀ.ਐਨ.ਡੀ.ਯੂ.ਅੰਮ੍ਰਿਤਸਰ ਵਿਖੇ ਚੱਲ ਰਹੇ ਖੇਡ ਵਿਭਾਗ ਪੰਜਾਬ ਦੇ ਕੋਚਿੰਗ ਸੈਂਟਰ ਸਾਈਕਲਿੰਗ, ਜਿਮਨਾਸਟਿਕ, ਕੁਸ਼ਤੀ ਆਦਿ ਦਾ ਵੀ ਦੌਰਾ ਕੀਤਾ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਖੇਡਾਂ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਵੱਲੋਂ ਜ਼ਿਲ੍ਹਾ ਖੇਡ ਪ੍ਰਬੰਧਕਾਂ ਤੇ ਕੋਚਾਂ ਦੇ ਕੋਲੋਂ ਬੀਤੇ ਖੇਡ ਸੈਸ਼ਨ ਦੀਆਂ ਪ੍ਰਾਪਤੀਆ ਦੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਮੌਕੇ ਉਨ੍ਹਾਂ ਨੇ ਕਈ ਦਿਸ਼ਾ ਨਿਰਦੇਸ਼ ਦਿੱਤੇ ਤੇ ਪੰਜਾਬ ਦੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੁੱਝ ਹੋਰ ਨਵਾਂ ਤੇ ਵੱਖਰਾ ਕਰਨ ਬਾਬਤ ਵੀ ਸਲਾਹ ਦਿੱਤੀ। ਉਨ੍ਹਾਂ ਹੱਸਦਾ ਵੱਸਦਾ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਨੌਜਵਾਨ ਵਰਗ ਨੂੰ ਖੇਡ ਖੇਤਰ ਵਲ ਦਿਲਚਸਪੀ ਬਣਾਉਣ ‘ਤੇ ਜ਼ੋਰ ਦਿੱਤਾ।

ਇਸ ਮੋਕੇ ਵਿਧਾਇਕ ਡਾਕਟਰ ਅਜੇ ਗੁਪਤਾ ਵਿਧਾਇਕ ਜੀਵਨ ਜੋਤ ਕੌਰ, ਨੀਤੂ ਕਬੱਡੀ ਕੋਚ, ਦਲਜੀਤ ਸਿੰਘ ਫੁੱਟਬਾਲ ਕੋਚ , ਸਿਮਰਨਜੀਤ ਸਿੰਘ ਸਾਈਕਲਿੰਗ ਕੋਚ, ਜਸਪ੍ਰੀਤ ਸਿੰਘ ਬਾਕਸਿੰਗ ਕੋਚ, ਅਕਾਸ਼ ਦੀਪ ਸਿੰਘ ਜਿਮਨਾਸਟਿਕ ਕੋਚ, ਹਰਜੀਤ ਸਿੰਘ ਟੇਬਲ ਟੈਨਿਸ ਕੋਚ , ਸਵਿਤਾ ਕੁਮਾਰੀ ਐਥਲੈਟਿਕਸ ਕੋਚ, ਨੀਤੂ ਬਾਲਾ ਜਿਮਨਾਸਟਿਕ ਕੋਚ, ਜਸਵੰਤ ਸਿੰਘ ਹੈਂਡਬਾਲ ਕੋਚ, ਕਰਮਜੀਤ ਸਿੰਘ ਜੂਡੋ ਕੋਚ, ਰਜਨੀ ਸੈਣੀ ਜਿਮਨਾਸਟਿਕ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਸਾਹਿਲ ਹੰਸ ਕੁਸ਼ਤੀ ਕੋਚ, ਬਸੰਤ ਸਿੰਘ ਕੁਸ਼ਤੀ ਕੋਚ, ਜਤਿੰਦਰ ਸਿੰਘ ਬਾਕਸਿੰਗ ਕੋਚ ਆਦਿ ਹਾਜਰ ਸਨ। 

LEAVE A REPLY

Please enter your comment!
Please enter your name here