ਮਾਨਸਾ 05,ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) : ਚੇਤਰ ਨਵਰਾਤਰਿਆਂ ਦੇ ਚੌਥੇ ਦਿਨ ਮਾਂ ਭਗਵਤੀ ਜੀ ਦੇ ਅਲੌਕਿਕ ਮਾਤਾ ਸ਼੍ਰੀ ਕੂਸ਼ਮਾਂਡਾ ਜੀ ਸਰੂਪ ਦੀ ਪੂਜਾ ਸ਼ਰਧਾ ਅਤੇ ਪ੍ਰੇਮ ਭਾਵ ਨਾਲ ਕੀਤੀ ਗਈ।
ਮਾਂ ਦੁਰਗਾ ਦੀ ਇਹ ਸ਼ਕਤੀ ਅੰਮ੍ਰਿਤ ਦੀ ਵਰਖਾ ਸਾਰੀ ਸ੍ਰਿਸ਼ਟੀ ਲਈ ਕਰਦੀ ਹੈ। ਇਸ ਮਹਾਂਸ਼ਕਤੀ ਦੇ ਤੇਜ਼ ਨਾਲ ਦਸ ਦਿਸ਼ਾਵਾਂ ਨੂੰ ਰੌਸ਼ਨੀ ਮਿਲਦੀ ਹੈ। ਦੇਵੀ ਮਾਂ ਦੇ ਇਸ ਪਾਵਨ ਸਰੂਪ ਦੀ ਪੂਜਾ ਅੱਜ ਸ਼ਰਧਾ ਅਤੇ ਭਗਤੀ ਭਾਵ ਨਾਲ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਨ-ਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਸਹਿ ਕੈਸ਼ੀਅਰ ਵੀਰਭਾਨ ਸ਼ਰਮਾ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਉਮੇਸ਼ ਕੁਮਾਰ ਸ਼ਰਮਾ ਨੇ ਆਪਣੀ ਪੁੱਤਰੀ ਖੁਸ਼ਪ੍ਰੀਤ ਸ਼ਰਮਾ ਨੂੰ ਬੀ਼ ਡੀ਼.ਐੱਸ ਵਿੱਚ ਦਾਖ਼ਲ ਮਿਲ਼ਣ ਦੀ ਖੁਸ਼ੀ ਵਿੱਚ ਕਰਵਾਇਆ।
ਇਸ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਉਪਰੋਕਤ ਮੰਦਰ ਵਿਖੇ ਨੌਮੀ ਤਿਥੀ 10 ਅਪ੍ਰੈਲ 2022 ਐਤਵਾਰ ਨੂੰ ਵਿਸ਼ਾਲ ਕੰਜਕ ਪੂਜਨ, ਅਤੇ ਸਮਰਾਟ ਸੰਕੀਰਤਨ ਕੀਤਾ ਜਾਵੇਗਾ।