ਮਾਨਸਾ 29,ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ):: ਤਖ਼ਤ ਸ੍ਰੀ ਤਲਵੰਡੀ ਸਾਬੋ ਦੇ ਲਈ ਮਾਨਸਾ ਤੋਂ ਸਰਕਾਰੀ ਬੱਸਾਂ ਦੇ ਟਾਈਮ ਨਾ ਹੋਣ ਦੇ ਕਾਰਨ ਸਵਾਰੀਆਂ ਨੂੰ ਅਤੇ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਮਾਨਸਾ ਦੇ ਸਮਾਜ ਸੇਵੀ ਬਲਜਿੰਦਰ ਸੰਗੀਲਾ ਵੱਲੋਂ ਮੁੱਖਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਵਿਭਾਗ ਪੰਜਾਬ ਇਕ ਪੱਤਰ ਲਿਖਿਆ ਗਿਆ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਤਲਵੰਡੀ ਸਾਬੋ ਮਾਨਸਾ ਰੋਡ ਤੇ ਸਰਕਾਰੀ ਬੱਸ ਦਾ ਕੋਈ ਢੁਕਵਾਂ ਟਾਈਮ ਨਹੀਂ ਹੈ ਸਿਰਫ਼ ਇੱਕ ਟਾਇਮ ਹੈ ਤਲਵੰਡੀ ਸਾਬੋ ਵਿੱਚ ਇੱਕ ਯੂਨੀਵਰਸਿਟੀ ਅਤੇ ਸਰਕਾਰੀ ਕਾਲਜ ਹੈ ਮਾਨਸਾ ਅਤੇ ਨੇੜੇ ਲੱਗਦੇ ਪਿੰਡਾਂ ਦੇ ਵਿਦਿਆਰਥੀ ਇਥੇ ਪੜ੍ਹਾਈ ਲਈ ਆਉਂਦੇ ਹਨ ਪਰ ਪ੍ਰਾਈਵੇਟ ਬੱਸਾਂ ਵਾਲੇ ਸਰਕਾਰੀ ਪਾਸ ਨੂੰ ਮਾਨਤਾ ਨਾ ਦੇਣ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰੀ ਬੱਸਾਂ ਦੇ ਨਾ ਚੱਲਣ ਕਾਰਨ ਅੌਰਤਾਂ ਵਿਸ਼ੇਸ਼ ਕਰ ਬਜ਼ੁਰਗ ਅੌਰਤਾਂ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝੀਆਂ ਹਨ ਇੱਥੇ ਹੀ ਸੜਕ ਤੇ ਬਣਾਂਵਾਲੀ ਵਿਖੇ ਥਰਮਲ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਟਿਡ ਹੈ ਜਿਥੇ ਆਮ ਲੋਕ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਤਲਵੰਡੀ ਸਾਬੋ ਧਾਰਮਿਕ ਤੌਰ ਤੇ ਵਿਸ਼ਵ ਭਰ ਵਿੱਚ ਸ਼ਰਧਾਲੂਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਇਸ ਲਈ ਇਸ ਰੂਟ ਤੇ ਸਰਕਾਰੀ ਟਰਾਂਸਪੋਰਟ ਦਾ ਚੱਲਣਾ ਸਰਕਾਰ ਅਤੇ ਸ਼ਰਧਾਲੂਆਂ ਲਈ ਲਾਹੇਵੰਦ ਹੋਵੇਗਾ ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਨਸਾ ਦੇ ਰਸਤੇ ਤਲਵੰਡੀ ਸਾਬੋ ਪਹੁੰਚਦੇ ਹਨ ਇਸ ਲਈ ਮਾਨਸਾ ਤੋਂ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਤਕ ਸਰਕਾਰੀ ਬੱਸਾਂ ਦਾ ਰੂਟ ਪਲਾਨ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਸਰਕਾਰੀ ਬੱਸਾਂ ਦਾ ਲਾਭ ਹੋਵੇ ਅਤੇ ਟਰਾਂਸਪੋਰਟ ਵਿਭਾਗ ਵੀ ਮੁਸਾਫਰਾਂ ਦੇ ਰੂਪ ਵਿੱਚ ਆਪਣੀ ਆਮਦਨ ਵਿੱਚ ਵਾਧਾ ਕਰ ਸਕੇ