*ਸੁਪਨੇ ਪੂਰੇ ਹੋਣ ਦੀ ਦਾਸਤਾਂ, ‘ਧਰਤੀ ਤੋਂ ਆਕਾਸ਼ ਵੱਲ ਉਡਾਰੀ’ ਦਾ ਲੋਕ ਅਰਪਣ*

0
15

ਬਠਿੰਡਾ 27 ਮਾਰਚ (ਸਾਰਾ ਯਹਾਂ/ ਜਗਦੀਸ਼ ਬਾਂਸਲ )  : ਸਕੂਲ ਵਿੱਚ ਪੜਦੇ ਇੱਕ ਬੱਚੇ ਵੱਲੋਂ ਝੰਡੀ ਵਾਲੀ ਕਾਰ ਚ ਬੈਠਣ ਦੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਊਣ ਦੇ ਸਫਰ ਨੂੰ ਸ਼ਬਦਾਂ ਵਿੱਚ ਉਕੇਰ ਕੇ ਕਿਤਾਬੀ ਰੂਪ ਦੇ ਕੇ ਪਾਠਕਾਂ ਦੇ ਰੂਬੂਰ ਕਰਨ ਦੇ ਉਪਰਾਲੇ ਤਹਿਤ ਅੱਜ, ਐਸ ਐਸ ਪੀ ਵਿਜੀਲੈਂਸ ਰੇਂਜ ਬਠਿੰਡਾ ਸ਼੍ਰੀ ਦੇਸ ਰਾਜ ਕੰਬੋਜ ਦੀ ਪਲੇਠੀ ਪੁਸਤਕ ‘ਧਰਤੀ ਤੋਂ ਆਕਾਸ਼ ਵੱਲ ਉਡਾਰੀ’ ਦਾ ਲੋਕ ਅਰਪਣਸਰਦਾਰ ਜਗਰੂਪ ਗਿੱਲ ਐਮ ਐਲ ਏ ਬਠਿੰਡਾ ਵੱਲੋਂ ਕੀਤਾ ਗਿਆ । ਸਥਾਨਕ ਟੀਚਰ ਹੋਮ ਵਿਖੇ ਹੋਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸ਼੍ਰੀ ਦੇਸ ਰਾਜ ਨੇ ਦੱਸਿਆ ਕਿ ਉਨ੍ਹਾਂ ਆਪਣੀ ਮਿਹਨਤ, ਇਮਾਨਦਾਰੀ ਅਤੇ ਕਾਬਲੀਅਤ ਦੇ ਅਧਾਰ ਤੇ ਸਾਲ 1982 ਵਿੱਚ ਸਿਪਾਹੀ ਭਰਤੀ ਹੋ ਕੇ ਐਸ ਐਸ ਪੀ ਬਨਣ ਦੇ ਸਫਰ ਨੂੰ ਸਰਦਾਰ ਲਾਭ ਸਿੰਘ ਸੰਧੂ (ਲੱਖੀ ਜੰਗਲ, ਪੰਜਾਬੀ ਸੱਥ), ਕੁਲਵਿੰਦਰ ਸਿੰਘ ਸਰਾਏ , ਡਾਕਟਰ ਨਿਰਮਲ ਸਿੰਘ ਅਤੇ ਸ਼ਿਵ ਸਕ਼ਤੀ ਪ੍ਰਿੰਟਿੰਗ ਪ੍ਰੈਸ ਦੇ ਸਹਿਯੋਗ ਨਾਲ ਕਿਤਾਬੀ ਰੂਪ ਦਿੱਤਾ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਸਮੁੱਚੀ ਕਿਤਾਬ ਨੂੰ ਛੋਟੇ ਛੋਟੇ ਭਾਗਾਂ ਵਿੱਚ ਵੰਡ ਕੇ ਪਾਠਕਾਂ ਦੀ ਦਿਲਚਸਪੀ ਅਨੁਸਾਰ ਜ਼ਿੰਦਗੀ ਦੇ ਸਫਰ ਦੇ ੳਤਰਾਅ-ਚੜਾਅ, ਨੌਕਰੀ ਦੇ ਰੰਗ ਬਰੰਗੇ ਤਜ਼ਰਬੇ, ਰਾਜਨੀਤਿਕ ਦਬਾਓੁ, ਇਮਾਨਦਾਰੀ ਅਤੇ ਸਿਦਕ ਨਾਲ ਕੰਮ ਕਰਨਾ, ਖੌਫਨਾਕ ਸਥਿਤੀਆਂ ਦਾ ਸਾਹਮਣਾ ਕਰਨਾ ਅਦਿ ਨੂੰ ਪੰਜਾਬੀ ਮਾਂ ਬੋਲੀ ਵਿੱਚ ਸਰਲਤਾ ਨਾਲ ਪਾਠਕ ਦੇ ਰੂ ਬਰੂ ਕਰਨ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ । ਸਰਦਾਰ ਜਗਰੂਪ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਆਊਣ ਵਾਲੀ ਨਸਲ, ਖਾਸ ਕਰ ਨੌਜਵਾਨ ਵਰਗ ਨੂੰ ਚੰਗੇ ਗੁਣ ਅਪਨਾਊਣ, ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਅਤੇ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਪ੍ਰੇਰਣਦਾਇਕ ਸਾਬਿਤ ਹੋਵੇਗੀ ।  ਇਸ ਮੌਕੇ ਕਲਾਕਾਰ ਪ੍ਰੀਤਮ ਸਿੰਘ ਨੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਤੇ ਇੱਕ ਗੀਤ ਗਾਇਆ ਅਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼੍ਰੀ ਮੁਕਤਸਰ ਸਹਿਬ ਗੁਰਦੀਪ ਸਿੰਘ ਮਾਨ ਨੇ ਇੱਕ ਕਵੀਤਾ ‘ਅੱਖਰ’ ਸੁਣਾਈ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਇਲਾਕੇ ਦੇ ਨਾਮਵਰ ਵਿਦਵਾਨ, ਸਿੱਖਿਅਕ ਸੰਸਥਾਵਾਂ ਦੇ ਕਈ ਪਿੰ੍ਰਸੀਪਲ, ਸ਼ਹਿਰ ਦੇ ਨਾਮਵਰ ਡਾਕਟਰ, ਵਕੀਲ ਅਤੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਨੇ ਭਾਗ ਲਿਆ । ਅੰਤ ਵਿੱਚ ਸ਼੍ਰੀ ਦੇਸ ਰਾਜ ਕੰਬੋਜ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here