*ਬੀਤੀ ਰਾਤ ਸੜਕ ਹਾਦਸੇ ਵਿੱਚ ਪਿੰਡ ਬੀਰੋਕੇ ਦੇ ਨੌਜ਼ਵਾਨ ਦੀ ਮੌਤ*

0
286

ਬੁਢਲਾਡਾ 26 ਮਾਰਚ (ਸਾਰਾ ਯਹਾਂ/ਅਮਨ ਮੇਹਤਾ) ਇੱਥੋ ਨੇੜਲੇ ਪਿੰਡ ਬੀਰੋਕੇ ਨੂੰ ਆ ਰਹੇ ਨੌਜਵਾਨ ਦੀ ਕਰੇਟਾ ਗੱਡੀ ਦੇ ਬੇਕਾਬੂ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਰੇਟਾ ਗੱਡੀ ਤੇ ਨੌਜਵਾਨ ਬੁਢਲਾਡਾ ਤੋਂ ਜਾ ਰਿਹਾ ਸੀ ਕਿ ਪਿੰਡ ਬੀਰੋਕੇ ਦੇ ਨਜਦੀਕ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਬੇਕਾਬੂ ਰੋਡ ਤੋਂ ਉੱਤਰਦਿਆਂ ਦਰਖੱਤ ਵਿੱਚ ਜਾ ਵੱਜੀ। ਜਿਸ ਕਾਰਨ ਗੱਡੀ ਚਾਲਕ ਨੌਜਵਾਨ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ ਬਿਕਰਮਜੀਤ ਸਿੰਘ ਵਿੱਕੀ ਬੀਰੋਕੇ ਕਲਾਂ ਵਜੋ ਹੋਈ। ਜੋ ਜੁਗਰਾਜ ਸਿੰਘ ਆੜ੍ਹਤੀਆ ਬੀਰੋਕੇ ਵਾਲੇ ਅਤੇ ਐਡ. ਸ਼ਿੰਦਰਪਾਲ ਸਿੰਘ ਦਲਿਓ ਦੇ ਭਤੀਜਾ ਸੀ। ਪੁਲਿਸ ਦੇ ਸਹਾਇਕ ਥਾਣੇਦਾਰ ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸ਼ਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸਂੌਪ ਦਿੱਤੀ ਜਾਵੇਗੀ। ਨਗਰ ਸੁਧਾਰ ਸਭਾ ਬੁਢਲਾਡਾ ਅਤੇ ਸ਼ਹਿਰ ਦੀਆਂ ਵੱਖ—ਵੱਖ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁੰਨਾਂ ਨੇ ਇਸ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। 

LEAVE A REPLY

Please enter your comment!
Please enter your name here