*70 ਸਾਲ ਬਾਅਦ ਮੰਤਰੀ ਬਣਨ ਦੀ ਉਮੀਦ ਤੇ ਪਾਣੀ ਕਿਉਂ ਫੇਰ ਦਿੱਤਾ, ਪੁਛਦੇ ਨੇ ਬੁਢਲਾਡੇ ਦੇ ਲੋਕ*

0
561

ਬੁਢਲਾਡਾ 19 ਮਾਰਚ  (ਸਾਰਾ ਯਹਾਂ/ਅਮਨ ਮਹਿਤਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਵੀਂ ਕੈਬਨਿਟ ਦੇ ਵਿਸਥਾਰ ਚ ਹਲਕਾ ਬੁਢਲਾਡਾ ਤੋਂ ਦੂਸਰੀ ਵਾਰ ਪਾਰਟੀ ਤੋਂ ਵਿਧਾਇਕ ਬਣੇ ਪ੍ਰਿੰਸੀਪਲ ਬੁੱਧ ਰਾਮ ਨੂੰ ਕੈਬਨਿਟ ਚ ਥਾਂ ਨਾ ਦੇਣਾ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਲਕੇ ਦੇ ਹਰ ਗਲੀ ਮੁਹੱਲੇ, ਸੱਥਾਂ ਵਿੱਚ ਸਰਕਾਰ ਦੇ ਇਸ ਫੈਸਲੇ ਤੇ ਹੈਰਾਨਗੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਸੀਨੀਅਰ ਵਿਧਾਇਕ ਕੌਰ ਕਮੇਟੀ ਪੰਜਾਬ ਦੇ ਚੇਅਰਮੈਨ ਹੋਣ ਦੇ ਬਾਵਜੂਦ ਕੈਬਨਿਟ ਦਾ ਹਿੱਸਾ ਕਿਉਂ ਨਹੀਂ ਬਣਾਇਆ ਗਿਆ। 70 ਸਾਲਾਂ ਦੇ ਰਾਜ ਵਿੱਚ ਮੰਤਰੀ ਬਣਨ ਦੀ ਬੁਢਲਾਡਾ ਹਲਕੇ ਦੇ ਲੋਕਾਂ ਦੀ ਉਮੀਦ ਤੇ ਕਿਉਂ ਪਾਣੀ ਫੇਰ ਦਿੱਤਾ। ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੀ ਹਾਈਕਮਾਂਡ  ਨੂੰ ਸੁਆਲ ਪੁੱਛਦੇ ਹਨ ਤੇ ਪੁਛਦੇ ਰਹਿਣਗੇ।  ਪ੍ਰੰਤੂ ਇਸ ਸੰਬਧੀ ਜਦੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰ ਫੈਸਲੇ ਦਾ ਸਤਿਕਾਰ ਕਰਦਾ ਹਾਂ ਅਤੇ ਆਪਣੇ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਲਏ ਕੈਬਨਿਟ ਦੇ ਫੈਸਲੇ ਅਨੁਸਾਰ ਨਵੇਂ ਚੁਣੇ ਮੰਤਰੀਆਂ ਨੂੰ ਆਪਣੇ ਅਤੇ ਆਪਣੇ ਹਲਕੇ ਵੱਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਜਿੰਦਗੀ ਵਿੱਚ ਜਿੰਨੀਆਂ ਵੱਡੀਆਂ ਚਣੌਤੀਆਂ ਹੋਣਗੀਆਂ ਉਨ੍ਹੇ ਹੀ ਵੱਡੇ ਮੌਕੇ ਮਿਲਣਗੇ। ਮੈਂ ਹਲਕੇ ਦੇ ਲੋਕਾਂ ਦੇ ਸਨੇਹ ਨਾਲ ਦੂਸਰੀ ਵਾਰ ਵਿਧਾਇਕ ਬਣਨ ਦਾ ਮਾਣ ਮਹਿਸੂਸ ਕਰਦਾ ਹਾਂ ਜਿਸਦਾ ਮੈਂ ਹਲਕੇ ਅਤੇ ਆਮ ਆਦਮੀ ਪਾਰਟੀ ਦਾ ਰਿਣੀ ਰਹਾਂਗਾ।

LEAVE A REPLY

Please enter your comment!
Please enter your name here