ਮਾਨਸਾ 16 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ ) : ਮਾਨਸਾ ਦੀ ਟੀਚਰ ਕਲੋਨੀ ਵਿੱਚ ਬੰਦ ਗਲੀ ਨੂੰ ਪੁਲਿਸ ਦੀ ਸ਼ਹਿ ਤੇ ਪ੍ਰੋਪਰਟੀ ਡੀਲਰ ਨੇ
ਧੱਕੇ ਨਾਲ ਕੰਧ ਨੂੰ ਤੋੜ ਦਿੱਤਾ। ਜਿਸ ਦਾ ਟੀਚਰ ਕਲੋਨੀ ਵਾਸੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਅਤੇ ਪੁਲਿਸ ਦੀ
ਧੱਕੇਸ਼ਾਹੀ ਖਿਲਾਫ ਨਾਅਰੇਬਾਜੀ ਕੀਤੀ। ਜਾਣਕਾਰੀ ਦਿੰਦਿਆਂ ਟੀਚਰ ਕਲੋਨੀ ਨਿਵਾਸੀ ਐਡਵੋਕੇਟ ਕਮਲਜੀਤ ਸਿੰਘ
ਕੋਟਲੀ, ਸੰਦੀਪ ਸ਼ਰਮਾ, ਗੁਰਸ਼ਰਨ ਸਿੰਘ ਮੂਸਾ, ਮਨਜੀਤ ਸਿੰਘ ਪਟਵਾਰੀ, ਸ਼ਿਵ ਜੀ ਰਾਮ, ਹਰਮੀਤ ਸਿੰਘ, ਸੂਬੇਦਾਰ
ਬਲਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਦਾ ਪ੍ਰੋਪਰਟੀ ਡੀਲਰ ਗਗਨਦੀਪ ਸ਼ਰਮਾ ਉਰਫ ਰੌਕੀ ਨੇ ਟੀਚਰ ਕਲੋਨੀ ਦੇ ਪਿੱਛੇ
ਇੱਕ ਨਜਾਇਜ ਕਲੋਨੀ ਬਿਨਾਂ ਸਰਕਾਰ ਦੀ ਮਨਜੂਰੀ ਤੋਂ ਕੱਟੀ ਹੈ ਜਿਸ ਦੀ ਟੀਚਰ ਕਲੋਨੀ ਨਾਲ ਲੱਗਦੀ ਗਲੀ ਨਾਲ
ਗਲੀ ਮਿਲਾ ਕੇ ਰਾਹ ਇੱਧਰ ਦੀ ਕੱਢਣਾ ਚਾਹੁੰਦਾ ਹੈ। ਅੱਜ ਪੁਲਿਸ ਦੀ ਮਿਲੀਭੁਗਤ ਨਾਲ ਕੰਧ ਨੂੰ ਢਾਹ ਦਿੱਤਾ ਗਿਆ ਅਤੇ
ਪੌਦੇ ਪੱਟ ਦਿੱਤੇ ਗਏ। ਜਿਸ ਦਾ ਗਲੀ ਨਿਵਾਸੀਆਂ ਨੇ ਪੂਰਾ ਵਿਰੋਧ ਕੀਤਾ ਅਤੇ ਪ੍ਰਾਪਰਟੀ ਡੀਲਰ ਮੌਕੇ ਤੇ ਭੱਜ ਗਿਆ।
ਆਗੂਆਂ ਨੇ ਦੱਸਿਆ ਕਿ ਸਾਡੀ ਟੀਚਰ ਕਲੋਨੀ ਦੀ ਗਲੀ ਬੰਦ ਹੋਣ ਕਰਕੇ ਕੰਧ ਕੱਢੀ ਹੋਈ ਹੈ ਪ੍ਰੰਤੂ ਪਲਾਟਾਂ ਨੂੰ ਫਾਇਦਾ
ਦੇਣ ਲਈ ਪੁਲਿਸ ਅਤੇ ਪ੍ਰਸ਼ਾਸ਼ਨ ਪ੍ਰੋਪਰਟੀ ਡੀਲਰ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ ਗਲੀ ਧੱਕੇ ਨਾਲ ਖੋਲਣਾ ਚਾਹੁੰਦੇ
ਹਨ। ਟੀਚਰ ਕਲੋਨੀ ਨਿਵਾਸੀਆਂ ਨੇ ਕਿਹਾ ਕਿ ਉਹ ਗਲੀ ਨੂੰ ਕਿਸੇ ਵੀ ਹਾਲਤ ਵਿੱਚ ਖੁੱਲਣ ਨਹੀਂ ਦੇਣਗੇ। ਉਨ੍ਹਾਂ ਨੇ ਮੁੱਖ
ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਇਨਸਾਫ ਦੇਣ ਜੋ ਧੱਕੇਸ਼ਾਹੀ ਕਰਕੇ ਪ੍ਰਾਪਰਟੀ ਡੀਲਰ
ਗਲੀਆਂ ਖੁਲਵਾਉਣਾ ਚਾਹੁੰਦੇ ਹਨ ਜਾਂ ਜੋ ਪੁਲਿਸ ਅਧਿਕਾਰੀ ਪ੍ਰੋਪਰਟੀ ਡੀਲਰਾਂ ਨਾਲ ਮਿਲੇ ਹੋਏ ਹਨ ਉਹਨਾਂ ਦੇ ਖਿਲਾਫ
ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪ੍ਰਾਪਰਟੀ ਡੀਲਰ ਗਗਨਦੀਪ ਸ਼ਰਮਾਂ ਉਰਫ ਰੌਕੀ ਨਾਲ ਗੱਲਬਾਤ ਕੀਤੀ ਤਾਂ
ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਿਆ।