ਬੁਢਲਾਡਾ 16 ਮਾਰਚ (ਸਾਰਾ ਯਹਾਂ/ ਅਮਨ) : ਵਿਕਲਾਂਗ ਲੋੜਵੰਦ ਵਿਅਕਤੀਆਂ ਨੂੰ ਬਣਾਉਟੀ ਇਲੈਕਟ੍ਰੋਨਿਕ ਹੱਥ ਵੰਡਣ ਦਾ ਕੈਂਪ ਬਿਗ ਹੋਪ ਫਾਊਂਡੇਸ਼ਨ ਬਰੇਟਾ ਵੱਲੋਂ 19, 20, 21 ਮਾਰਚ ਨੂੰ ਬੁਢਲਾਡਾ ਦੇ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਮਨਿੰਦਰ ਕੁਮਾਰ, ਕੁਲਜੀਤ ਪਾਠਕ ਨੇ ਦੱਸਿਆ ਕਿ ਇਹ ਕੰਮ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਨੂੰ ਸਮਰਪਿੱਤ ਇਨਾਲੀ ਫਾਊਂਡੇਸ਼ਨ ਦੇ ਸਹਿਯੋਗ ਸਦਕਾ ਲਗਾਇਆ ਜਾ ਰਿਹਾ ਹੈ। ਜੋ ਕਿ ਬਿਲਕੁੱਲ ਮੁਫਤ ਹੋਵੇਗਾ।